• Home
  • »
  • News
  • »
  • punjab
  • »
  • PUNJAB ELECTIONS 2022 PUNJAB CONGRESS CHIEF NAVJOT SINGH SIDHU SAID BUSINESS SHOULD START BETWEEN INDIA PAKISTAN

ਬਾਰਡਰ ਖੁੱਲੇ ਜਾਵੇ ਤਾਂ ਸੂਬੇ ਦਾ 6 ਮਹੀਨੇ ‘ਚ 7 ਸਾਲ ਜਿੰਨਾ ਵਿਕਾਸ ਹੋ ਜਾਓ: ਨਵਜੋਤ ਸਿੰਘ ਸਿੱਧੂ

ਭਾਰਤ-ਪਾਕਿਸਤਾਨ ਸਬੰਧਾਂ 'ਤੇ ਕਿਹਾ ਕਿ ਜੋ ਗਲਤ ਹਨ, ਉਹ ਸਰਹੱਦ ਪਾਰੋਂ ਆਉਂਦੇ ਰਹਿਣਗੇ। ਪਰ ਗਲਤ ਲੋਕਾਂ ਕਾਰਨ ਆਮ ਨਾਗਰਿਕਾਂ ਨੂੰ ਖੱਜਲ-ਖੁਆਰੀ ਨਹੀਂ ਹੋਣੀ ਚਾਹੀਦੀ, ਜੋ ਲੋਕ ਪਾਸਪੋਰਟ 'ਤੇ ਆਉਣਾ ਚਾਹੁੰਦੇ ਹਨ, ਉਹ ਆਸਾਨੀ ਨਾਲ ਆ ਸਕਦੇ ਹਨ।  

( ਫਾਈਲ ਫੋਟੋ)

  • Share this:
    ਅੰਮ੍ਰਿਤਸਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਸਰਹੱਦ ਖੋਲ੍ਹਣ ਦੀ ਵਕਾਲਤ ਕੀਤੀ ਹੈ। ਸਿੱਧੂ ਨੇ ਕਿਹਾ ਕਿ ਭਾਰਤ-ਪਾਕਿ ਸਰਹੱਦ ਦੇ ਬੰਦ ਹੋਣ ਕਾਰਨ ਪੰਜਾਬ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਬਾਰਡਰ ਬੰਦ ਹੋਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਪੰਜਾਬ ਨੂੰ ਕਰੀਬ 4 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

    ਨਵਜੋਤ ਸਿੰਘ ਸਿੱਧੂ ਨੇ ਕਿਹਾ ਭਾਰਤ-ਪਾਕਿਸਤਾਨ ਵਪਾਰ ਅਤੇ ਇਨ੍ਹਾਂ 34 ਦੇਸ਼ਾਂ ਦਾ ਦਾਇਰਾ 37 ਅਰਬ ਅਮਰੀਕੀ ਡਾਲਰ ਹੈ। ਇਸ ਸਮੇਂ ਅਸੀਂ ਸਿਰਫ਼ ਤਿੰਨ ਅਰਬ ਡਾਲਰ ਦਾ ਕਾਰੋਬਾਰ ਕਰ ਰਹੇ ਹਾਂ, ਜੋ ਸਮਰੱਥਾ ਦਾ ਪੰਜ ਫੀਸਦੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਿਛਲੇ 34 ਮਹੀਨਿਆਂ ਵਿੱਚ ਚਾਰ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ 15 ਹਜ਼ਾਰ ਨੌਕਰੀਆਂ ਚਲੀਆਂ ਗਈਆਂ ਹਨ। ਭਾਰਤ-ਪਾਕਿਸਤਾਨ ਵਪਾਰ ਬਾਰੇ ਸਿੱਧੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਅਤੇ ਮੈਂ ਇੱਕ ਵਾਰ ਫਿਰ ਬੇਨਤੀ ਕਰ ਰਿਹਾ ਹਾਂ ਕਿ ਵਪਾਰ ਮੁੜ ਸ਼ੁਰੂ ਕੀਤਾ ਜਾਵੇ। ਇਸ ਦਾ ਹਰ ਕਿਸੇ ਨੂੰ ਫਾਇਦਾ ਹੋਵੇਗਾ।

    ਭਾਰਤ-ਪਾਕਿਸਤਾਨ ਸਬੰਧਾਂ 'ਤੇ ਕਿਹਾ ਕਿ ਜੋ ਗਲਤ ਹਨ, ਉਹ ਸਰਹੱਦ ਪਾਰੋਂ ਆਉਂਦੇ ਰਹਿਣਗੇ। ਪਰ ਗਲਤ ਲੋਕਾਂ ਕਾਰਨ ਆਮ ਨਾਗਰਿਕਾਂ ਨੂੰ ਖੱਜਲ-ਖੁਆਰੀ ਨਹੀਂ ਹੋਣੀ ਚਾਹੀਦੀ, ਜੋ ਲੋਕ ਪਾਸਪੋਰਟ 'ਤੇ ਆਉਣਾ ਚਾਹੁੰਦੇ ਹਨ, ਉਹ ਆਸਾਨੀ ਨਾਲ ਆ ਸਕਦੇ ਹਨ।

    ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਕਹਿੰਦਾ ਹੈ ਕਿ ਇੱਥੇ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ ਪਰ ਮੈਂ ਕਹਿੰਦਾ ਹਾਂ ਕਿ ਪੰਜਾਬ ਵਿੱਚ ਕਈ ਨਕਲੀ ਸਿੱਧੂ ਵੀ ਘੁੰਮ ਰਹੇ ਹਨ। ਕੇਜਰੀਵਾਲ ਪੰਜਾਬ ਆ ਕੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਕਰਦਾ ਹੈ। ਸਾਡੀਆਂ ਔਰਤਾਂ ਭਿਖਾਰੀਆਂ ਨਹੀਂ ਹਨ। ਜੇਕਰ ਕੋਈ ਆ ਕੇ ਮੇਰੀ ਪਤਨੀ ਨੂੰ 1000 ਰੁਪਏ ਦੇਵੇ ਤਾਂ ਮੈਂ ਇਸ ਨੂੰ ਚੁੱਕ ਕੇ ਬਾਹਰ ਸੁੱਟ ਦੇਵਾਂ।
    Published by:Ashish Sharma
    First published:
    Advertisement
    Advertisement