• Home
  • »
  • News
  • »
  • punjab
  • »
  • PUNJAB ELECTIONS 2022 REBELLION IN PUNJAB CONGRESS OVER NON RECEIPT OF TICKETS AFTER RELEASE OF SECOND LIST

Punjab Election 2022: ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਟਿਕਟਾਂ ਨਾ ਮਿਲਣ ਕਾਰਨ ਪੰਜਾਬ ਕਾਂਗਰਸ ‘ਚ ਬਗਾਵਤ

ਸੁਨਾਮ ਤੋਂ ਦਮਨ ਬਾਜਵਾ, ਸਾਹਨੇਵਾਲ ਤੋਂ ਸਤਵਿੰਦਰ ਬਿੱਟੀ, ਸਮਰਾਲਾ ਤੋਂ ਅਮਰੀਕ ਢਿੱਲੋਂ ਤੇ ਫ਼ਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ ਹੋਏ ਬਾਗ਼ੀ

Punjab Election 2022: ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਟਿਕਟਾਂ ਨਾ ਮਿਲਣ ਕਾਰਨ ਪੰਜਾਬ ਕਾਂਗਰਸ ‘ਚ ਬਗਾਵਤ

  • Share this:
    ਚੰਡੀਗੜ੍ਹ-  ਪੰਜਾਬ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੀ ਸੂਚੀ ਵਿੱਚ 23 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਇਸ ਵਾਰ ਦੂਜੀ ਸੂਚੀ ਵਿੱਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਇਹਦੇ ਨਾਲ ਹੀ ਕਈ ਮੌਜੂਦਾ ਵਿਧਾਇਕਾਂ ਦੀ ਟਿਕਟਾਂ ਕੱਟੀਆਂ ਗਈਆਂ ਹਨ। ਉਨ੍ਹਾਂ ਵਿੱਚ ਸੁਨਾਮ ਤੋਂ ਵਿਧਾਇਕ ਦਮਨ ਥਿੰਦ ਬਾਜਵਾ, ਸਾਹਨੇਵਾਲ ਤੋਂ ਵਿਧਾਇਕ ਸਤਵਿੰਦਰ ਬਿੱਟੀ, ਸਮਰਾਲਾ ਤੋਂ  ਵਿਧਾਇਕ ਅਮਰੀਕ ਢਿੱਲੋਂ ਤੇ ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸਤਿਕਾਰ ਕੌਰ ਬਾਗ਼ੀ ਹੋਏ ।

    ਸਤਵਿੰਦਰ ਬਿੱਟੀ ਨੇ ਸਾਹਨੇਵਾਲ  ਆਖਿਆ ਕਿ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਇੱਕ ਪਰਿਵਾਰ, ਇੱਕ ਟਿਕਟ ਦੀ ਗੱਲ ਆਖਦੀ ਹੈ ਅਤੇ ਦੂਜੇ ਪਾਸੇ ਬੀਬੀ ਰਜਿੰਦਰ ਕੌਰ ਭੱਠਲ ਲਹਿਰਾਗਾਗਾ ਤੋਂ ਚੋਣ ਲੜੇ ਰਹੇ ਅਤੇ ਉਨ੍ਹਾਂ ਦੇ ਜਵਾਈਂ  ਬਿਕਰਮ ਬਾਜਵਾ ਨੂੰ  ਸਾਹਨੇਵਾਲ ਤੋਂ ਟਿਕਟ ਨੂੰ ਆਪਣਾ ਉਮੀਦਵਾਰ ਐਲਾਨ ਕੇ ਟਿਕਟ ਕਿਉਂ ਦਿੱਤੀ ਹੈ।ਉਨ੍ਹਾ ਆਖਿਆ ਕਿ ਉਹ ਸਾਹਨੇਵਾਲ ਤੋਂ ਚੋਣ ਲੜਣਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਸਤਿੰਦਰ ਬਿੱਟੀ ਦੀ ਕੀਤੀ ਤਾਰੀਫ ਕਿਹਾ ਸਤਿੰਦਰ ਬਿੱਟੀ ਪਿਛਲੇ ਪੰਜ ਸਾਲਾਂ ਤੋਂ ਲੋਕਾਂ ਵਿਚ ਰਹੀ ਸੀ ਵਿਚਰ  ਰਹੀ ਸੀ।

    ਲੁਧਿਆਣਾ ਦੇ ਹਲਕਾ  ਸਮਰਾਲਾ ਤੋਂ ਵਿਧਾਇਕ ਅਮਰੀਕ ਢਿੱਲੋਂ  ਨੇ  ਕਿਹਾ ਕਿ ਪਹਿਲਾਂ ਅਸੀਂ ਹਾਈਕਮਾਂਡ ਨਾਲ ਗੱਲ ਕਰਾਂਗੇ ਅਤੇ ਜੇਕਰ ਕੋਈ ਗੱਲ ਸਿਰੇ ਨਹੀਂ ਚੜ੍ਹਦੀ ਤਾਂ ਅਸੀਂ ਬੱਦਲ ਵੇਖਾਂਗੇ। ਸੁਨਾਮ ਤੋਂ ਵਿਧਾਇਕ ਦਮਨ ਥਿੰਦ ਬਾਜਵਾ ਨੇ ਸਿੱਧੇ ਤੌਰ ਉਤੇ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਤੋਂ ਕੋਈ ਸੁਨਾਮ ਹਲਕਾ ਨਹੀਂ ਖੋ ਸਕਦਾ ਹੈ।




    ਫਿਰੋਜਪੁਰ ਦਿਹਾਤੀ ਤੋਂ ਵਿਧਾਇਕ ਸਤਿਕਾਰ ਦੀ ਟਿਕਟ ਕੱਟ ਕੇ ਆਪ ਨੂੰ ਛੱਡ ਕੇ ਆਏ ਆਸ਼ੂ ਕਾਂਗੜ  ਨੂੰ ਟਿਕਟ ਦੇ ਦਿੱਤੀ ਹੈ। ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟ ਕੇ ਰਾਜਾ ਗਿੱਲ ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਆਖਿਆ ਮੈਂ ਇੱਥੋਂ ਚਾਰ ਵਾਰ ਵਿਧਾਇਕ ਰਹਿ ਚੁੱਕਾ ਹਾਂ ਅਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹਾਂ, ਇਸ  ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
    Published by:Ashish Sharma
    First published: