• Home
 • »
 • News
 • »
 • punjab
 • »
 • PUNJAB ELECTIONS 2022 SUKHBIR BADAL SAID IF OUR COALITION GOVERNMENT COMES TO POWER THEN BSP WILL BE THE DEPUTY CM

Punjab Elections 2022: ਸੁਖਬੀਰ ਬਾਦਲ ਦਾ ਐਲਾਨ, ਸਰਕਾਰ ਬਣਨ 'ਤੇ BSP ਦਾ ਹੋਵੇਗਾ ਡਿਪਟੀ CM

ਸੀਟਾਂ ਦੇ ਸਮਝੌਤੇ ਤਹਿਤ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ ਬਸਪਾ 20 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ, ਜਦਕਿ ਬਾਕੀ 'ਤੇ ਅਕਾਲੀ ਦਲ ਦੇ ਉਮੀਦਵਾਰ ਹੋਣਗੇ।

Punjab Elections 2022: ਸੁਖਬੀਰ ਬਾਦਲ ਦਾ ਐਲਾਨ, ਸਰਕਾਰ ਬਣਨ 'ਤੇ BSP ਦਾ ਹੋਵੇਗਾ ਡਿਪਟੀ CM (file photo)

 • Share this:
  ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੰਗਾ ਵਿਖੇ ਰੈਲੀ ਵਿੱਚ ਕਿਹਾ ਜੇਕਰ ਸੂਬੇ 'ਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਸੂਬੇ ਦੇ ਦੋ ਉਪ ਮੁੱਖ ਮੰਤਰੀਆਂ 'ਚੋਂ ਇਕ ਮਾਇਆਵਤੀ ਦੀ ਅਗਵਾਈ 'ਚ ਪਾਰਟੀ ਤੋਂ ਬਣਾਇਆ ਜਾਵੇਗਾ। ਸੁਖਬੀਰ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਪਹਿਲਾਂ ਹੀ ਐਲਾਨ ਕਰ ਚੁੱਕਾ ਹਾਂ ਕਿ ਉਪ ਮੁੱਖ ਮੰਤਰੀ ਬਸਪਾ ਤੋਂ ਹੀ ਹੋਵੇਗਾ।"

  ਬਾਦਲ ਨੇ ਇਹ ਐਲਾਨ ਬੰਗਾ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ, ਜੋ ਕਿ ਦੋਆਬਾ ਦਾ ਖੇਤਰ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਦਲਿਤ ਹਨ ਜੋ ਰਵਾਇਤੀ ਤੌਰ ’ਤੇ ਬਸਪਾ ਸਮਰਥਕ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ ਕਿ ਕਾਂਗਰਸ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਵਾਰਿਸ ਚੁਣ ਕੇ ਕੁਝ ਫਾਇਦਾ ਉਠਾ ਸਕਦੀ ਸੀ। ਜਦੋਂ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚੰਨੀ ਨੇ ਸ਼ੁਰੂਆਤੀ ਪ੍ਰੈਸ ਮਿਲਣੀ ਵਿੱਚ ਆਪਣੀ "ਨਿਮਰਤਾ ਭਰੀ ਸ਼ੁਰੂਆਤ" ਦੀ ਗੱਲ ਕੀਤੀ, ਤਾਂ ਅਕਾਲੀ ਦਲ ਨੇ ਉਨ੍ਹਾਂ 'ਤੇ "ਪੀਆਰ ਡਰਾਮਾ" ਦਾ ਦੋਸ਼ ਲਾਇਆ ਸੀ।

  ਇੱਕ ਸਿਆਸੀ ਅਬਜ਼ਰਵਰ ਨੇ ਕਿਹਾ, "ਇਹ ਐਲਾਨ ਕਰਕੇ ਕਿ ਇੱਕ ਡਿਪਟੀ ਸੀਐਮ ਬਸਪਾ ਤੋਂ ਹੋਵੇਗਾ, ਅਕਾਲੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੇਕਰ ਉਨ੍ਹਾਂ ਦਾ ਗਠਜੋੜ ਵਾਲੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਦਲਿਤਾਂ ਨੂੰ ਚੰਗੀ ਨੁਮਾਇੰਦਗੀ ਮਿਲੇਗੀ।" ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਇੱਕ ਅਨੁਸੂਚਿਤ ਜਾਤੀ ਅਤੇ ਇੱਕ ਹਿੰਦੂ ਵਿਧਾਇਕ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ।

  ਪੰਜਾਬ ਵਿੱਚ 2022 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕੀਤਾ ਹੈ। ਸੀਟਾਂ ਦੇ ਸਮਝੌਤੇ ਤਹਿਤ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ ਬਸਪਾ 20 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ, ਜਦਕਿ ਬਾਕੀ 'ਤੇ ਅਕਾਲੀ ਦਲ ਦੇ ਉਮੀਦਵਾਰ ਹੋਣਗੇ।
  Published by:Ashish Sharma
  First published: