Home /News /punjab /

Punjab Elections 2022: ਭਾਜਪਾ ਮੰਤਰੀ ਦਾ 'ਚੰਨੀ ਸਟਾਇਲ'! ਰੇਹੜੀ 'ਤੇ ਛਕੇ ਅੰਮ੍ਰਿਤਸਰੀ ਕੁਲਚੇ

  • Share this:
    Punjab Elections 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਦਾਨ ਭਖਿਆ ਹੋਇਆ ਹੈ। ਚੋਣਾਂ ਦੇ ਗਿਣਵੇਂ ਬਚੇ ਦਿਨਾਂ ਵਿਚ ਸਾਰੀਆਂ ਧਿਰਾਂ ਨੇ ਟਿੱਲ ਲਾ ਦਿੱਤਾ ਹੈ। ਸਿਆਸੀ ਧਿਰਾਂ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਇਨ੍ਹੀਂ ਦਿਨੀਂ ਮੋਰਚਾ ਸੰਭਾਲਿਆ ਹੋਇਆ ਹੈ।

    ਚੋਣ ਪ੍ਰਚਾਰ ਵਿਚ ਹੁਣ ਤੱਕ ਪੱਛੜੀ ਰਹੀ ਭਾਜਪਾ ਨੇ ਇਕਦਮ ਸਰਗਰਮੀ ਫੜੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਤਿੰਨ ਦਿਨਾਂ ਫੇਰੀ ਉਤੇ ਆ ਰਹੇ ਹਨ।

    ਇਸ ਦੌਰਾਨ ਕੇਂਦਰੀ ਮੰਤਰੀਆਂ ਵੱਲੋਂ ਵੀ ਪੰਜਾਬ ਵਿਚ ਚੋਣ ਮੁਹਿੰਮ ਭਖਾਈ ਹੋਈ ਹੈ। ਕੇਂਦਰੀ ਮੰਤਰੀ ਹਰਦੀਪ ਪੂਰੀ ਭਾਜਪਾ ਉਮੀਦਵਾਰ ਨਾਲ ਅੰਮ੍ਰਿਤਸਰੀ ਕੁਲਚੇ ਦਾ ਸੁਆਦ ਚੱਖਣ ਲਈ ਆਟੋ ਵਿਚ ਸਵਾਰ ਹੋ ਕੇ ਪਹੁੰਚੇ।

    ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਵੀ ਕੀਤਾ। ਕੇਂਦਰੀ ਮੰਤਰੀ ਦੀ ਆਮ ਆਦਮੀ ਵਾਂਗ ਕੁਲਚੇ ਖਾਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਨੂੰ 'ਚੰਨੀ ਸਟਾਇਲ' ਦੱਸ ਰਹੇ ਹਨ।

    ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਆਪਣੇ ਆਪ ਨੂੰ ਗਰੀਬ ਮੁੱਖ ਮੰਤਰੀ ਦੱਸਦੇ ਹੋਏ ਅਕਸਰ ਢਾਬਿਆਂ ਤੇ ਰੇਹੜੀਆਂ ਉਤੇ ਚਾਹ ਤੇ ਖਾਣਾ ਖਾਂਦੇ ਨਜ਼ਰ ਆਉਂਦੇ ਹਨ।

    ਪਿਛਲੇ ਦਿਨੀਂ ਮੁੱਖ ਮੰਤਰੀ ਉਮੀਦਵਾਰ ਐਲਣਨ ਤੋਂ ਬਾਅਦ ਉਹ ਰਾਹ ਜਾਂਦੇ ਸਣੇ ਆਪਣਾ ਕਾਫਲਾ ਰੋਕ ਕੇ ਇਕ ਢਾਬੇ ਉਤੇ ਖਾਣਾ ਖਾਣ ਲੱਗੇ। ਇਸ ਤੋਂ ਪਹਿਲਾਂ ਕੁਝ ਮਜ਼ਦੂਰਾਂ ਵਿਚ ਬੈਠ ਕੇ ਚਾਹ ਪੀਂਦੇ ਵੀ ਨਜ਼ਰ ਆਏ ਸਨ।
    Published by:Gurwinder Singh
    First published:

    Tags: 2022, Assembly Elections 2022, Channi, Charanjit Singh Channi, Punjab Assembly election 2022, Punjab Assembly Polls 2022, Punjab Election 2022

    ਅਗਲੀ ਖਬਰ