• Home
 • »
 • News
 • »
 • punjab
 • »
 • PUNJAB ELECTIONS 2022 WITH THE RAIDS ON CHANNI THE CONGRESS HIGH COMMAND IS IN TURMOIL MAJITHIA

Punjab Election 2022: ਚੰਨੀ 'ਤੇ ਪਏ ਛਾਪਿਆਂ ਨਾਲ ਕਾਂਗਰਸੀ ਹਾਈਕਮਾਂਡ ‘ਚ ਤਰਥੱਲੀ : ਮਜੀਠੀਆ

ਕਿਹਾ, ਕਾਰਵਾਈ ਕਰਨ ਦੀ ਥਾਂ ਚੋਣ ਕਮਿਸ਼ਨ ਨੂੰ ਛਾਪੇ ਰੋਕਣ ਲਈ ਕਹਿਣਾ, ਨੇ ਪੰਜਾਬ ਦੀ ਲੁੱਟ ‘ਚ ਕਾਂਗਰਸੀ ਹਾਈਕਮਾਂਡ ਦੀ ਸਮੂਲੀਅਤ ਜਾਹਿਰ ਕੀਤੀ

ਚੰਨੀ 'ਤੇ ਪਏ ਛਾਪਿਆਂ ਨਾਲ ਕਾਂਗਰਸੀ ਹਾਈਕਮਾਂਡ ‘ਚ ਤਰਥੱਲੀ : ਮਜੀਠੀਆ (file photo)

 • Share this:
  ਅੰਮ੍ਰਿਤਸਰ: ਦਿੱਲੀ ਬੈਠੇ ਕੇਂਦਰ ਦੇ ਕਾਂਗਰਸੀ ਆਗੂਆਂ ਵਿੱਚ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਪਏ ਈHਡੀ ਦੇ ਛਾਪੇ ਤੋ ਬਾਅਦ ਬੇਚੈਨੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਅੰਨੀ ਲੁੱਟ ਵਿੱਚ ਉੱਪਰ ਤੱਕ ਕਾਂਗਰਸੀ ਹਾਈਕਮਾਂਡ ਦੇ ਆਗੂ ਸਾਮਲ ਸਨ।

  ਇਹ ਪ੍ਰਗਟਾਵਾ ਅੱਜ ਪੱਤਰਕਾਰ ਨਾਲ ਗੱਲਬਾਤ ਕਰਦਿਆ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਇੱਕ ਟੈਂਟ ਦਾ ਕੰਮ ਕਰਦੇ ਰਿਸ਼ਤੇਦਾਰ ਦੇ ਘਰ ਤੋ 10 ਕਰੋੜ ਤੋ ਵੱਧ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਗਹਿਣੇ ਬਰਾਮਦ ਹੋਣ ਤੋ ਬਾਅਦ ਹੋਣਾ ਤਾਂ ਇਹ ਚਾਹੀਦਾ ਸੀ ਕਿ ਕੇਂਦਰ ਦੇ ਕਾਂਗਰਸੀ ਆਗੂ ਚੰਨੀ ਖਿਲਾਫ ਕਾਰਵਾਈ ਕਰਦੇ ਉਸ ਤੋ ਇਹਨਾਂ ਬਰਾਮਦ ਪੈਸਿਆਂ ਦਾ ਹਿਸਾਬ ਮੰਗਦੇ, ਪਰ ਇਸ ਦੇ ਬਿਲਕੁਲ ਉਲਟਾ, ਉਸ ਖਿਲਾਫ ਕਾਰਵਾਈ ਕਰਨ ਦੀ ਥਾਂ ਜਿਸ ਤਰਾਂ ਕਾਂਗਰਸੀ ਹਾਈਕਮਾਂਡ ਭਾਰਤੀ ਚੋਣ ਕਮਿਸ਼ਨ ਨੂੰ ਈਡੀ ਦੇ ਛਾਪੇ ਨੂੰ ਰੋਕਣ ਲਈ ਸਿਕਾਇਤਾਂ ਕਰ ਰਹੀ ਹੈ। ਇਸ ਤੋ ਸ਼ੱਕ ਪੈਂਦਾ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਬਣਨ ਤੋ ਬਾਅਦ ਹੈਲੀਕੈਪਟਰ ਤੇ ਦਿੱਲੀ ਨੂੰ ਲੱਗਦੇ ਚੰਨੀ ਦੇ ਨਿੱਤ ਗੇੜੇ ਕਿਤੇ ਪੰਜਾਬ ਦੀ ਲੁੱਟ ਵਿੱਚੋ ਹਿੱਸਾ ਦਿੱਲੀ ਬੈਠੇ ਆਪਣੇ ਅਕਾਵਾਂ ਨੂੰ ਪਹੁੰਚਾਉਣ ਲਈ ਤਾਂ ਨਹੀ ਕਿਤੇ ਲੱਗਦੇ ਸਨ। ਇਹ ਸਿਰਫ ਚੰਨੀ ਦੀ ਇਕ ਸਾਲੀ ਦੇ ਮੁੰਡੇ ਤੋ 15 ਲੱਖ ਦੀ ਕੀਮਤੀ ਘੜੀ ਬਰਾਮਦ ਹੋਈ,  ਉੱਥੇ 100 ਕਰੋੜ ਤੋ ਉੱਪਰ ਪੈਸੇ ਦੇ ਲੈਣ ਦੇਣ ਦੇ ਹਿਸਾਬ ਦਾ ਰਿਕਾਰਡ ਮਿਿਲਆ।ਜੇ ਕਿਤੇ ਚੰਨੀ ਦੇ ਮੁੰਡੇ ਅਤੇ ਉਸ ਦੇ ਭਰਾ ਮਨਮੋਹਨ ਸਿੰਘ ਦੀ ਜਾਂਚ ਕੀਤੀ ਜਾਵੇ ਤਾਂ ਇਹ ਘਪਲਾ ਕਈ 100 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ, ਦੇਸ ਦੀ ਸਮੁੱਚੀ ਕਾਂਗਰਸ ਪਾਰਟੀ ਵੱਲੋ ਇਸ ਕਰੱਪਸ਼ਨ ਨੂੰ ਸਹੀ ਠਹਰਾਉਣਾ ਇਸ ਗੱਲ ਨੂੰ ਪੁਖਤਾ ਕਰਦਾ ਹੈ ਕਿ ਇਸ ਬਾਂਦਰ ਵੰਡ ਵਿੱਚ ਸਭ ਕਾਂਗਰਸੀ ਲੱਗੇ ਹੋਏ ਸਨ।

  ਸ. ਮਜੀਠੀਆ ਨੇ ਸਾਫ਼ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਇਸ ਲੋਟੂ ਟੋਲੇ ਨੂੰ ਭਜਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਸ੍ਰੋਮਣੀ ਅਕਾਲੀ ਦਲ, ਬਸਪਾ ਦੀ ਸਰਕਾਰ ਬਣਨ ਤੇ ਪੰਜਾਬ ਦੀ ਆਰਥਿਕਤਾ ਨੂੰ ਨੋਚਣ ਵਾਲਿਆਂ ਤੋ ਪੂਰਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਤੇ ਆਦਿ ਧਰਮ ਬਾਲਮੀਕ ਸਮਾਜ (ਰਜਿ:) ਭਾਰਤ ਦੇ ਮਾਝਾ ਜ਼ੋਨ ਦੇ ਪ੍ਰਭਾਰੀ ਵਿਕਰਮਜੀਤ ਸਿੰਘ ਵਿੱਕੀ ਆਪਣੇ ਸਾਥੀਆਂ ਸਮੇਤ ਸੋ੍ਰਮਣੀ ਅਕਾਲੀ ਦਲ ਵਿੱਚ ਸਾਮਿਲ ਹੁੰਦਿਆਂ ਅਕਾਲੀ ਦਲ ਬਸਪਾ ਗਠਜੋੜ ਨੂੰ ਸੂਬੇ ਦੀਆਂ ਚੋਣਾਂ ਵਿੱਚ ਜਿਤਾਉਣ ਦਾ ਪ੍ਰਣ ਕੀਤਾ। ਇਸ ਮੌਕੇ ਤੇ ਮਜੀਠੀਆ ਨੇ ਸਾਰਿਆਂ ਦਾ ਸਵਾਗਤ ਕਰਦਿਆ ਵਿਸ਼ਵਾਸ ਦਿਵਾਇਆ ਕੇ ਸਰਕਾਰ ਬਣਨ ਤੋ ਬਾਅਦ ਹਮੇਸ਼ਾ ਦੀ ਤਰਾਂ ਹੁਣ ਵੀ ਬਾਲਮੀਕ ਭਾਈਚਾਰੇ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ।

  ਇਸ ਮੌਕੇ ਤੇ ਸਾਮਲ ਹੋਣ ਵਾਲਿਆਂ ਵਿੱਚ ਗਗਨਦੀਪ ਸਿੰਘ, ਮੁਕੇਸ ਗਿੱਲ,ਪੰਜਾਬ ਵਾਈਸ ਪ੍ਰਧਾਨ, ਰਣਜੀਤ ਸਿੰਘ ਨੰਗਲੀ, ਰਾਜੂ ਪ੍ਰਧਾਨ, ਹੈਰੀ ਪ੍ਰਧਾਨ ਸੋਹੀਆਂ, ਹਰਪਾਲ ਸਿੰਘ ਅਟਾਰੀ, ਮਨਜੀਤ ਸਿੰਘ, ਐਡਵੋਕੇਟ ਮਲਕੀਤ ਸਿੰਘ, ਕੇਵਲ ਸਿੰਘ ਧਾਲੀਵਾਲ, ਰਾਜਬੀਰ ਸਿੰਘ ਰਾਮਪੁਰਾ, ਸਤਨਾਮ ਸਿੰਘ, ਜਸਪਾਲ ਸਿੰਘ ਮੂਧਲ, ਸਾਹਿਬ ਸਿੰਘ ਭੰਗਵਾਂ, ਕਸ਼ਮੀਰ ਸਿੰਘ ਆਦਿ ਮੌਜੂਦ ਸਨ।
  Published by:Ashish Sharma
  First published: