ਇੱਕ ਹਫਤੇ 'ਚ ਕਿਸਾਨਾਂ ਨੇ ਚੱਕੇ ਫੱਟੇ, ਰੱਜ ਕੇ ਸਾੜੀ ਪਰਾਲੀ, ਤੋੜੇ ਰਿਕਾਰਡ...

News18 Punjab
Updated: October 29, 2019, 3:36 PM IST
share image
ਇੱਕ ਹਫਤੇ 'ਚ ਕਿਸਾਨਾਂ ਨੇ ਚੱਕੇ ਫੱਟੇ, ਰੱਜ ਕੇ ਸਾੜੀ ਪਰਾਲੀ, ਤੋੜੇ ਰਿਕਾਰਡ...

  • Share this:
  • Facebook share img
  • Twitter share img
  • Linkedin share img
ਪਿਛਲੇ ਹਫ਼ਤੇ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਪਰਾਲ਼ੀ ਰੱਜ ਕੇ ਸਾੜੀ ਹੈ। ਬੀਤੀ 21 ਅਕਤੂਬਰ ਤੱਕ ਖੇਤਾਂ ’ਚ ਪਰਾ਼ਲੀ ਸਾੜਨ ਦੀਆਂ ਸਿਰਫ਼ 3,400 ਘਟਨਾਵਾਂ ਵਾਪਰੀਆਂ ਸਨ ਪਰ 28 ਅਕਤੂਬਰ ਦੀ ਰਾਤ ਤੱਕ ਇਹ ਗਿਣਤੀ ਵਧ ਕੇ 15,000 ਤੱਕ ਪੁੱਜ ਗਈ ਸੀ। ਅੱਗ ਲਾਉਣ ਦੀਆਂ ਘਟਨਾਵਾਂ ’ਚ ਇੱਕ ਹਫ਼ਤੇ ਅੰਦਰ ਇਹ 350 ਫ਼ੀ ਸਦੀ ਵਾਧਾ ਹੈ। ਇੰਨਾ ਹੀ ਨਹੀਂ ਪਿਛਲੇ ਸਾਲ 2018 ਦੇ ਮੁਕਾਬਲੇ ਇਸੇ ਸਮੇਂ ਨਾਲੋਂ 18 ਫ਼ੀ ਸਦੀ ਵੱਧ ਵਾਰਦਾਤਾਂ ਦਰਜ ਹੋਈਆਂ ਹਨ। ਪਿਛਲੇ ਵਰ੍ਹੇ 28 ਅਕਤੂਬਰ ਤੱਕ 12,762 ਥਾਵਾਂ ’ਤੇ ਪਰਾਲ਼ੀ ਨੂੰ ਅੱਗ ਲਾਈ ਗਈ ਸੀ।

ਕੌਮੀ ਗ੍ਰੀਨ ਟ੍ਰਿਬਿਊਨਲ’ (NGT) ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਨਾਖੁਸ਼ੀ ਜਾਹਿਰ ਕੀਤੀ ਹੈ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਨੂੰ ਇਸਦੇ ਲਈ ਕਾਰਗਰ ਕਦਮ ਪੁੱਟਣ ਲਈ ਕਿਹਾ ਹੈ।

ਜਾਣਕਾਰੀ ਮੁਤਾਬਿਕ ਬੀਤੀ 26 ਅਕਤੂਬਰ ਨੂੰ 2805, 27 ਅਕਤੂਬਰ ਨੂੰ 2231 ਖੇਤਾਂ ਵਿੱਚ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਖ਼ਬਰਾਂ ਮਿਲੀਆਂ ਹਨ। ਐਤਵਾਰ ਨੂੰ ਜਦੋਂ ਸਰਕਾਰੀ ਸਰਕਾਰੀ ਅਦਾਰੇ ਬੰਦ ਸਨ; ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਉਸ ਦਿਨ ਜ਼ਿਲ੍ਹੇ ’ਚ ਪਰਾਲ਼ੀ ਸਾੜਨ ਦੀਆਂ 295 ਘਟਨਾਵਾਂ ਦਰਜ ਹੋਈਆਂ। ਤਰਨ ਤਾਰਨ ’ਚ ਅਜਿਹੀਆਂ 213, ਪਟਿਆਲਾ ’ਚ 196, ਲੁਧਿਆਣਾ ’ਚ 162, ਮੋਹਾਲੀ ’ਚ ਪੰਜ ਤੇ ਪਠਾਨਕੋਟ ’ਚ ਇੱਕ ਥਾਂ ’ਤੇ ਪਰਾਲ਼ੀ ਨੂੰ ਅੱਗ ਲਾਈ ਗਈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ ਵਰ੍ਹੇ ਕੁੱਲ 50,450 ਥਾਵਾਂ ’ਤੇ ਕਿਸਾਨਾਂ ਨੇ ਪਰਾਲ਼ੀ ਸਾੜੀ ਸੀ ਤੇ ਜੋ ਕਿ ਸਾਲ 2017 ਦੇ ਮੁਕਾਬਲੇ 10 ਫ਼ੀ ਸਦੀ ਘੱਟ ਸੀ।
First published: October 29, 2019, 3:36 PM IST
ਹੋਰ ਪੜ੍ਹੋ
ਅਗਲੀ ਖ਼ਬਰ