Home /News /punjab /

ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ, ਸਖਤ ਕਾਰਵਾਈ ਹੋਵੇਗੀ : ਹਰਪਾਲ ਚੀਮਾ

ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ, ਸਖਤ ਕਾਰਵਾਈ ਹੋਵੇਗੀ : ਹਰਪਾਲ ਚੀਮਾ

ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ, ਸਖਤ ਕਾਰਵਾਈ ਹੋਵੇਗੀ : ਹਰਪਾਲ ਚੀਮਾ

ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ, ਸਖਤ ਕਾਰਵਾਈ ਹੋਵੇਗੀ : ਹਰਪਾਲ ਚੀਮਾ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗ੍ਰਿਫ਼ਤਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ।  ਗੈਂਗਸਟਰ ਟੀਨੂੰ ਨੂੰ ਪੁਲਿਸ ਵਲੋਂ ਰਿਮਾਂਡ 'ਤੇ ਕਪੂਰਥਲਾ ਜੇਲ ਲਿਆਇਆ ਗਿਆ ਸੀ। 

  • Share this:

    ਚੰਡੀਗੜ੍ਹ-  ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗ੍ਰਿਫ਼ਤਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ।  ਗੈਂਗਸਟਰ ਟੀਨੂੰ ਨੂੰ ਪੁਲਿਸ ਵਲੋਂ ਰਿਮਾਂਡ 'ਤੇ ਕਪੂਰਥਲਾ ਜੇਲ ਲਿਆਇਆ ਗਿਆ ਸੀ। ਗੈਂਗਸਟਰ ਦੀਪਕ ਟੀਨੂੰ ਬਾਰੇ ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਵੀ ਕਾਨੂੰਨ ਤੋੜਦਾ ਹੈ ਜਾਂ ਜਿਹਨੇ ਵੀ ਕਾਨੂੰਨ ਤੋੜਿਆ ਹੈ ਕਿਸੇ ਨੂੰ ਬਸ਼ਖਿਆ ਨਹੀਂ ਜਾਵੇਗਾ। ਉਨ੍ਹਾਂ ਖਿਲਾਫ ਪੰਜਾਬ ਸਰਕਾਰ ਸਖਤ ਕਾਰਵਾਈ ਕਰੇਗੀ। ਜਿਹੜੇ ਭੱਜੇ ਹਨ ਉਹਨਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

    ਦੱਸ ਦਈਏ ਕਿ ਬੀਤੀ ਰਾਤ ਗੈਂਗਸਟਰ ਟੀਨੂੰ ਮਾਨਸਾ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਦੀਪਕ ਟੀਨੂੰ ਏ-ਕੈਟਾਗਿਰੀ ਦਾ ਗੈਂਗਸਟਰ ਹੈ। ਗੈਂਗਸਟਰ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਅਲਰਟ ਉਤੇ ਹੈ। ਪੁਲਿਸ ਨੇ ਗੈਂਗਸਟਰ ਦੀ ਗ੍ਰਿਫਤਾਰੀ ਲਈ ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਬਾਰਡਰ ਸੀਲ ਕਰ ਦਿੱਤੇ ਹਨ। ਮੋਹਾਲੀ ਦੇ ਲਾਂਡਰਾ ਬਾਰਡਰ ਜਿਥੋਂ ਹਿਮਾਚਲ ਹਰਿਆਣਾ ਚੰਡੀਗੜ੍ਹ ਬਾਰਡਰ ਇਲਾਕਾ ਹੈ, ਉਥੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।


    ਨਿਊਜ਼ 18 ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰ ਦੇ ਫਰਾਰ ਹੋਣ ਤੋਂ ਬਾਅਦ ਸਰਹੱਦੀ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ, ਕੋਈ ਵੀ ਸ਼ੱਕੀ ਵਾਹਨ, ਭਾਵੇਂ ਉਹ ਬਾਹਰੀ ਗੱਡੀ ਹੋਵੇ ਜਾਂ ਗੱਡੀ ਵਿਚ ਕੋਈ ਨੌਜਵਾਨ ਹੋਵੇ, ਉਸ ਦੀ ਤਸਦੀਕ ਕਰਕੇ ਹੀ ਛੱਡਿਆ ਜਾ ਰਿਹਾ ਹੈ।

    Published by:Ashish Sharma
    First published:

    Tags: Custody, Gangster, Lawrence Bishnoi, Punjab Police