Home /News /punjab /

ਡੇਰਾ ਬਿਆਸ ਸਮਰਥਕਾਂ ਤੇ ਨਿਹੰਗਾਂ ਵਿਚਕਾਰ ਝੜਪ ਪਿੱਛੋਂ ਦੋਵਾਂ ਧਿਰਾਂ 'ਤੇ ਕਰਾਸ ਪਰਚਾ, 400 ਲੋਕਾਂ 'ਤੇ FIR

ਡੇਰਾ ਬਿਆਸ ਸਮਰਥਕਾਂ ਤੇ ਨਿਹੰਗਾਂ ਵਿਚਕਾਰ ਝੜਪ ਪਿੱਛੋਂ ਦੋਵਾਂ ਧਿਰਾਂ 'ਤੇ ਕਰਾਸ ਪਰਚਾ, 400 ਲੋਕਾਂ 'ਤੇ FIR

Beas : ਧਾਰਮਿਕ ਭਾਈਚਾਰਿਆਂ ਦੇ ਝੜਪ ਮਗਰੋਂ 400 ਲੋਕਾਂ 'ਤੇ FIR, ਇਲਾਕੇ 'ਚ ਹਾਲੇ ਵੀ ਤਣਾਅ

Beas : ਧਾਰਮਿਕ ਭਾਈਚਾਰਿਆਂ ਦੇ ਝੜਪ ਮਗਰੋਂ 400 ਲੋਕਾਂ 'ਤੇ FIR, ਇਲਾਕੇ 'ਚ ਹਾਲੇ ਵੀ ਤਣਾਅ

‘ਜੇਕਰ ਨਿਹੰਗਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਕਾਰਵਾਈ ਕੀਤੀ ਜਾਵੇਗੀ’

 • Share this:

  ਬਿਆਸ- ਬਿਆਸ ਵਿੱਚ ਬੀਤੇ ਐਤਵਾਰ ਨੂੰ ਰਾਧਾ ਸਵਾਮੀ ਸਤਸੰਗ ਅਤੇ ਨਿਹੰਗਾ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਹਾਲੇ ਵੀ ਹਾਲਤ ਤਣਾਅਪੂਰਨ ਹਨ। ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਪੁਲਿਸ ਨੇ 400 ਅਣਪਛਾਤੇ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਪੁਲਿਸ ਅਧਿਕਾਰੀਆਂ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

  ਜਾਣਕਾਰੀ ਅਨੁਸਾਰ ਨਿਹੰਗਾਂ 'ਤੇ ਦੋਸ਼ ਹੈ ਕਿ ਐਤਵਾਰ ਨੂੰ ਉਨ੍ਹਾਂ ਨੇ ਆਪਣੇ ਪਸ਼ੂਆਂ ਨੂੰ ਚਾਰਨ ਲਈ ਡੇਰੇ ਦੇ ਅੰਦਰ ਜ਼ਬਰਦਸਤੀ ਦਾਖਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਪਿੱਛੋਂ ਰਾਧਾ ਸੁਆਮੀ ਸਤਿਸੰਗ ਦੇ ਪੈਰੋਕਾਰਾਂ ਅਤੇ ਨਿਹੰਗਾਂ ਵਿਚਕਾਰ ਹਿੰਸਕ ਝੜਪ ਹੋ ਗਈ। ਇਸ ਘਟਨਾ ਵਿੱਚ 3 ਪੁਲਿਸ ਮੁਲਾਜ਼ਮਾਂ ਸਮੇਤ ਇੱਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਸਵਪਨ ਸ਼ਰਮਾ ਨੇ ਐਫਆਈਆਰ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਵੀ ਇਸ ਵਿੱਚ ਸ਼ਾਮਲ ਹੋ ਗਈ ਹੈ। ਹਾਲਾਂਕਿ ਪੁਲਿਸ ਨੇ ਮਾਮਲੇ ਬਾਰੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।

  ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਬੀਤੀ ਦੇਰ ਰਾਤ ਬਿਆਸ ਵਿੱਚ ਡੇਰਾ ਦਾ ਦੌਰਾ ਕੀਤਾ, ਜਦੋਂ ਕਿ ਏਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਡੀਜੀਪੀ ਨੇ ਲੋਕਾਂ ਨੂੰ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ, ਉਨ੍ਹਾਂ ਕਿਹਾ ਕਿ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਗਿਆ ਹੈ। ਏ.ਡੀ.ਜੀ.ਪੀ. ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਪੁਲਿਸ ਦੀ ਮੁੱਖ ਚਿੰਤਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਐਸਐਸਪੀ ਆਈਜੀ (ਬਾਰਡਰ ਰੇਂਜ) ਮੋਹਨੀਸ਼ ਚਾਵਲਾ ਦੀ ਨਿਗਰਾਨੀ ਹੇਠ ਚੱਲ ਰਹੀ ਹੈ।


  ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਦਲ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਬਾਬਾ ਬਲਬੀਰ ਸਿੰਘ ਮੁੱਛਲ ਨੇ ਅੱਜ ਬਿਆਸ ਪਹੁੰਚ ਕੇ ਨਿਹੰਗਾਂ ਦਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਨਿਹੰਗਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਝੜਪ ਦੌਰਾਨ 3 ਪੁਲਿਸ ਅਧਿਕਾਰੀਆਂ ਸਮੇਤ 12 ਲੋਕ ਜ਼ਖਮੀ ਹੋ ਗਏ ਸਨ। ਦੋਵਾਂ ਧਿਰਾਂ ਵੱਲੋਂ ਇੱਟਾਂ ਰੋੜੇ ਅਤੇ ਹਵਾਈ ਫਾਇਰ ਕੀਤੇ ਸਨ।

  Published by:Ashish Sharma
  First published:

  Tags: Beas, Dera, Dera Beas, Nihang Sikhs, Punjab Police