Home /News /punjab /

ਗੈਂਗਸਟਰ ਲਾਰੈਂਸ ਨੇ ਦੱਸੀ ਮੂਸੇਵਾਲਾ ਦੇ ਕਤਲ ਦੀ ਵਜ੍ਹਾ, ਪੁਲਿਸ ਨੇ 11 ਘੰਟੇ ਕੀਤੀ ਪੁੱਛਗਿੱਛ

ਗੈਂਗਸਟਰ ਲਾਰੈਂਸ ਨੇ ਦੱਸੀ ਮੂਸੇਵਾਲਾ ਦੇ ਕਤਲ ਦੀ ਵਜ੍ਹਾ, ਪੁਲਿਸ ਨੇ 11 ਘੰਟੇ ਕੀਤੀ ਪੁੱਛਗਿੱਛ

ਮਰਹੂਮ ਸਿੱਧੂ ਮੂਸੇਵਾਲਾ ਦੀ ਆਪਣੀ ਮਾਤਾ ਨਾਲ ਫਾਈਲ ਤਸਵੀਰ।

ਮਰਹੂਮ ਸਿੱਧੂ ਮੂਸੇਵਾਲਾ ਦੀ ਆਪਣੀ ਮਾਤਾ ਨਾਲ ਫਾਈਲ ਤਸਵੀਰ।

Sidhu Moosewala Murder Case: ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਜਾਰੀ ਹੈ। ਸੂਤਰਾਂ ਮੁਤਾਬਕ ਲਾਰੈਂਸ ਨੇ ਵੱਡੇ ਖੁਲਾਸੇ ਕੀਤੇ। ਸੂਤਰਾਂ ਮੁਤਾਬਕ ਲਾਰੈਂਸ ਨੇ ਗੋਲਡੀ ਬਰਾੜ ਨਾਲ ਆਪਣੇ ਸੰਬੰਧਾਂ ਦਾ ਖੁਲਾਸਾ ਕੀਤਾ ਤੇ ਕਈ ਸਿੰਗਰਾਂ ਤੋਂ ਰੰਗਦਾਰੀ ਲੈਣ ਦੀ ਗੱਲ ਕਬੂਲੀ। ਪੁਲਿਸ ਨੇ ਗੋਲੜੀ ਬਰਾੜ ਦੇ ਜੀਜੇ ਨਾਲ ਵੀ ਸਾਹਮਣਾ ਕਰਵਾਇਆ ਤੇ ਗੁਰਿੰਦਰ ਗੋਰਾ ਨੂੰ ਸਾਹਮਣੇ ਬਿਠਾ ਕੇ ਸਵਾਲ-ਜਵਾਬ ਕੀਤੇ ਗਏ। ਕੱਲ੍ਹ 10 ਤੋਂ 11 ਘੰਟੇ ਤੱਕ ਲਗਾਤਾਰ ਪੁੱਛਗਿੱਛ ਹੋਈ। ਸੂਤਰਾਂ ਮੁਤਾਬਕ 2 ਦਰਜਨ ਤੋਂ ਵੀ ਵੱਧ ਸਵਾਲ ਜਵਾਬ ਹੋਏ ਤੇ ਸਖ਼ਤੀ ਨਾਲ ਸਵਾਲ ਕਰਨ 'ਤੇ ਉਗਲੇ ਰਾਜ਼।

ਹੋਰ ਪੜ੍ਹੋ ...
 • Share this:
  (ਐੱਸ. ਸਿੰਘ)

  ਚੰਡੀਗੜ੍ਹ : ਦਿੱਲੀ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਪੁਲਿਸ ਪੁੱਛਗਿੱਛ ਦੌਰਾਨ ਅੜਿਆ ਰਿਹਾ ਕਿ ਉਸ ਨੇ ਆਪਣੇ ਸਾਥੀਆਂ ਨੂੰ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਹੁਕਮ ਨਹੀਂ ਦਿੱਤਾ ਸੀ, ਬਲਕਿ ਉਸਨੇ ਕਿਹਾ ਕਿ ਮੋਹਾਲੀ 'ਚ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਉਸ ਦੇ ਗਰੁੱਪ ਦੇ ਨਿਸ਼ਾਨਾ ਉੱਤੇ ਸੀ। ਬਿਸ਼ਨੋਈ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਨੇ ਵਿੱਕੀ ਮਿੱਡੂਖੇੜਾ ਦੀ ਰੇਕੀ ਕਰਨ ਵਾਲੇ ਮੈਨੇਜਰ ਸ਼ਗਨਪ੍ਰੀਤ ਨੂੰ ਪੈਸੇ ਦੇ ਕੇ ਵਿਦੇਸ਼ ਭਜਾਇਆ ਸੀ, ਜਿਸ ਕਾਰਨ ਉਸ ਦਾ ਗਰੁੱਪ ਮੂਸੇਵਾਲਾ ਦੇ ਖਿਲਾਫ ਸੀ।

  ਲਾਰੈਂਸ ਨੇ ਕਤਲ ਕੇਸ ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨਾਲ ਸਬੰਧ ਹੋਣ ਤੋਂ ਵੀ ਇਨਕਾਰ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਹੁਣ ਤੱਕ ਫੜੇ ਗਏ ਗਗਨਦੀਪ, ਗੁਰਪ੍ਰੀਤ, ਕਰਬ, ਮਹਾਕਾਲ ਅਤੇ ਕੇਸ਼ਵ ਨੂੰ ਨਾ ਕਦੇ ਮਿਲਿਆ ਅਤੇ ਨਾ ਹੀ ਕਦੇ ਫੋਨ 'ਤੇ ਗੱਲ ਕੀਤੀ। ਪੁਲਿਸ ਨੇ ਲਾਰੇਂਸ ਦੇ ਦੇਸ਼ ਵਿਚ ਮੌਜੂਦ ਲੋਕਾਂ ਦੇ ਨੈਟਵਰਕ ਬਾਰੇ ਪੁੱਛਗਿੱਛ ਕੀਤੀ ਹੈ, ਪਰ ਅਜੇ ਤੱਕ ਉਸ ਨੇ ਇਸ ਮਾਮਲੇ ਵਿਚ ਕੋਈ ਖੁਲਾਸਾ ਨਹੀਂ ਕੀਤਾ ਹੈ।

  ਗੋਰਾ ਅਤੇ ਬਿਸ਼ਨੋਈ ਨੇ ਇਕੱਠੇ ਬੈਠ ਕੇ ਪੁੱਛਗਿੱਛ ਕੀਤੀ

  ਦੂਜੇ ਪਾਸੇ ਬਿਸ਼ਨੋਈ ਨੇ ਗੈਂਗਸਟਰ ਗੋਲਡੀ ਬਰਾੜ ਦੇ ਸਾਲੇ ਗੁਰਿੰਦਰ ਗੋਰਾ ਦਾ ਨਾਮ ਲਏ ਜਾਣ ਤੋਂ ਬਾਅਦ ਏਜੀਟੀਐਫ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਹੁਸ਼ਿਆਰਪੁਰ ਤੋਂ ਖਰੜ ਲੈ ਕੇ ਆਈ ਹੈ, ਜਿੱਥੇ ਦੋਵਾਂ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਦੌਰਾਨ ਉਸ ਨੂੰ ਕਤਲ ਵਿੱਚ ਵੱਡੀ ਸੁਰਾਗ ਮਿਲੀ ਹੈ। ਜਾਣਕਾਰੀ ਮੁਤਾਬਕ ਐਂਟੀ ਗੈਂਗਸਟਰ ਟਾਸਕ ਫੋਰਸ (AGTF), CIA ਅਤੇ Oku ਦੇ ਸੀਨੀਅਰ ਅਧਿਕਾਰੀਆਂ ਨੇ ਲਾਰੇਂਸ ਤੋਂ 11 ਘੰਟੇ ਤੱਕ ਪੁੱਛਗਿੱਛ ਕੀਤੀ।

  ਗੋਲਡੀ ਬਰਾੜ ਨਾਲ ਫ਼ੋਨ 'ਤੇ ਗੱਲਬਾਤ

  ਬਿਸ਼ਨੋਈ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਸਬੰਧ ਹੋਣ ਦੀ ਗੱਲ ਵੀ ਕਬੂਲੀ ਹੈ। ਉਸ ਨੇ ਮੰਨਿਆ ਕਿ ਉਹ ਬਰਾੜ ਨਾਲ ਫੋਨ ’ਤੇ ਗੱਲ ਕਰਦਾ ਸੀ। ਇਸ ਦੌਰਾਨ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਗਨਦੀਪ ਅਤੇ ਗੁਰਪ੍ਰੀਤ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲੀਸ ਨੂੰ ਸਰਹੱਦੀ ਖੇਤਰ ਵਿੱਚ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਣ ਦੀ ਉਮੀਦ ਹੈ।

  ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਗਗਨਦੀਪ ਅਤੇ ਗੁਰਪ੍ਰੀਤ ਲਾਰੈਂਸ ਨੇ 18-19 ਵਾਰ ਗਰੋਹ ਨੂੰ ਅਤਿ-ਆਧੁਨਿਕ ਹਥਿਆਰਾਂ ਦੀ ਸਪਲਾਈ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਹਰਿਆਣਾ ਅਤੇ ਰਾਜਸਥਾਨ ਭੇਜੀਆਂ ਗਈਆਂ ਹਨ।
  Published by:Sukhwinder Singh
  First published:

  Tags: Sidhu Moosewala

  ਅਗਲੀ ਖਬਰ