Home /News /punjab /

ਪੁਲਿਸ ਮੁਲਾਜ਼ਮ ਹੀ ਨਿਕਲੀ ਗੈਂਗਸਟਰ ਟੀਨੂੰ ਦਾ ਪਿਆਰ, ਇਸ ਪੁਲਿਸ ਅਧਿਕਾਰੀ ਨੇ ਨਿਭਾਈ ਸੀ ਮਿਲਾਉਣ ਦੀ ਭੂਮਿਕਾ

ਪੁਲਿਸ ਮੁਲਾਜ਼ਮ ਹੀ ਨਿਕਲੀ ਗੈਂਗਸਟਰ ਟੀਨੂੰ ਦਾ ਪਿਆਰ, ਇਸ ਪੁਲਿਸ ਅਧਿਕਾਰੀ ਨੇ ਨਿਭਾਈ ਸੀ ਮਿਲਾਉਣ ਦੀ ਭੂਮਿਕਾ

ਪੁਲਿਸ ਮੁਲਾਜ਼ਮ ਹੀ ਨਿਕਲੀ ਗੈਂਗਸਟਰ ਟੀਨੂੰ ਦਾ ਪਿਆਰ, ਇਸ ਪੁਲਿਸ ਅਧਿਕਾਰੀ ਨੇ ਨਿਭਾਈ ਸੀ ਮਿਲਾਉਣ ਦੀ ਭੂਮਿਕਾ (file photo)

ਪੁਲਿਸ ਮੁਲਾਜ਼ਮ ਹੀ ਨਿਕਲੀ ਗੈਂਗਸਟਰ ਟੀਨੂੰ ਦਾ ਪਿਆਰ, ਇਸ ਪੁਲਿਸ ਅਧਿਕਾਰੀ ਨੇ ਨਿਭਾਈ ਸੀ ਮਿਲਾਉਣ ਦੀ ਭੂਮਿਕਾ (file photo)

ਸੂਤਰਾਂ ਦਾ ਕਹਿਣਾ ਹੈ ਕਿ ਉਸ ਦੀ ਪ੍ਰੇਮਿਕਾ ਪੁਲੀਸ ਦੇ ਵਾਇਰਲੈੱਸ ਵਿੰਗ ਵਿੱਚ ਤਾਇਨਾਤ ਹੈ ਅਤੇ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਨੇ ਉਸ ਦੇ ਖਾਤੇ ਵਿੱਚ 12 ਵਾਰ ਪੈਸੇ ਟਰਾਂਸਫਰ ਕੀਤੇ ਸਨ। ਹਾਲਾਂਕਿ ਮਹਿਲਾ ਕਾਂਸਟੇਬਲ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ।-ਪੁਲਿਸ ਦੀ ਗ੍ਰਿਫ਼ਤ 'ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਪੁਲਿਸ ਮੁਲਾਜ਼ਮ ਨਿਕਲੀ। ਸੂਤਰਾਂ ਦਾ ਕਹਿਣਾ ਹੈ ਕਿ ਉਸ ਦੀ ਪ੍ਰੇਮਿਕਾ ਪੁਲੀਸ ਦੇ ਵਾਇਰਲੈੱਸ ਵਿੰਗ ਵਿੱਚ ਤਾਇਨਾਤ ਹੈ ਅਤੇ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਨੇ ਉਸ ਦੇ ਖਾਤੇ ਵਿੱਚ 12 ਵਾਰ ਪੈਸੇ ਟਰਾਂਸਫਰ ਕੀਤੇ ਸਨ। ਹਾਲਾਂਕਿ ਮਹਿਲਾ ਕਾਂਸਟੇਬਲ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿਤਪਾਲ ਪੁਲਿਸ ਵਿਭਾਗ ਵਿੱਚ ਆਪਣਾ ਨਾਮ ਉੱਚਾ ਕਰਨ ਲਈ ਇੱਕ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨਾ ਚਾਹੁੰਦਾ ਸੀ ਅਤੇ ਗੈਂਗਸਟਰ ਟੀਨੂੰ ਨੇ ਉਸਨੂੰ ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਦੀ ਖੇਪ ਫੜਨ ਦਾ ਵਾਅਦਾ ਕੀਤਾ ਸੀ।

  ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੀਪਕ ਟੀਨੂੰ ਦੀ ਪੁਲਸ ਕਾਂਸਟੇਬਲ ਗਰਲਫਰੈਂਡ ਪੰਜਾਬ ਦੇ ਮਾਝਾ ਇਲਾਕੇ 'ਚ ਰਹਿੰਦੀ ਹੈ ਅਤੇ ਮਾਲਵੇ 'ਚ ਤਾਇਨਾਤ ਹੈ। ਟੀਨੂੰ ਦੇ ਫਰਾਰ ਹੋਣ ਦੀ ਜਾਂਚ ਕਰ ਰਹੀ ਪੁਲਿਸ ਨੇ ਮਹਿਲਾ ਪੁਲਿਸ ਕਾਂਸਟੇਬਲ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਲਤ 'ਚ ਪੇਸ਼ੀ ਦੌਰਾਨ ਟੀਨੂੰ ਦੀ ਮੁਲਾਕਾਤ ਪੁਲਿਸ ਕਾਂਸਟੇਬਲ ਨਾਲ ਹੋਈ ਸੀ। ਇਸ ਤੋਂ ਬਾਅਦ ਦੋਵੇਂ ਫ਼ੋਨ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਟੀਨੂੰ ਨੇ ਪ੍ਰਿਤਪਾਲ ਸਿੰਘ ਨੂੰ ਆਪਣੀ ਪ੍ਰੇਮਿਕਾ ਨਾਲ ਮੁਲਾਕਾਤ ਕਰਵਾਉਣ ਲਈ ਕਿਹਾ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਤੋਂ ਬਾਅਦ ਹੀ ਇਸ ਬਾਰੇ ਕੁੱਝ ਕਹਿਣਗੇ।

  ਪ੍ਰਿਤਪਾਲ ਦੇ ਘਰੋਂ 3 ਹਥਿਆਰ ਬਰਾਮਦ

  ਇਸੇ ਲਾਲਚ ਵਿੱਚ ਪ੍ਰਿਤਪਾਲ ਨੇ ਫਰਾਰ ਗੈਂਗਸਟਰ ਨੂੰ ਮੋਬਾਈਲ ਫੋਨ ਮੁਹੱਈਆ ਕਰਵਾਇਆ ਸੀ। ਜਿਸ ਦੇ ਜ਼ਰੀਏ ਟੀਨੂੰ ਨੇ ਸ਼ਨੀਵਾਰ ਰਾਤ ਤੋਂ ਇੱਕ ਦਿਨ ਪਹਿਲਾਂ ਆਪਣੇ ਫਰਾਰ ਦੀ ਯੋਜਨਾ ਬਣਾਈ ਸੀ। ਇਸੇ ਦੌਰਾਨ ਮਾਨਸਾ ਪੁਲੀਸ ਨੇ ਅੱਜ ਫਿਰ ਡੀਐਸਪੀ ਅਤੇ ਕਾਰਜਕਾਰੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ’ਤੇ ਛਾਪਾ ਮਾਰਿਆ। ਉਸ ਦੇ ਘਰੋਂ ਦੋ ਪਿਸਤੌਲ ਅਤੇ ਇੱਕ ਰਿਵਾਲਵਰ ਸਮੇਤ ਤਿੰਨ ਹਥਿਆਰ ਬਰਾਮਦ ਹੋਏ ਹਨ। ਪੁਲਿਸ ਨੇ ਪ੍ਰਿਤਪਾਲ ਦੇ ਰਸੋਈਏ ਤੋਂ ਵੀ ਪੁੱਛਗਿੱਛ ਕੀਤੀ ਹੈ ਅਤੇ ਪ੍ਰਿਤਪਾਲ ਦੇ ਦੋ ਮੋਬਾਈਲ ਫ਼ੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ। ਪੁਲਿਸ ਨੇ ਸ਼ਨੀਵਾਰ ਰਾਤ ਸੀਆਈਏ ਦਫ਼ਤਰ ਤੋਂ ਟੀਨੂੰ ਨੂੰ ਲਿਜਾਣ ਲਈ ਵਰਤੀ ਜਾਣ ਵਾਲੀ ਚਿੱਟੇ ਰੰਗ ਦੀ ਬਰੇਜ਼ਾ ਕਾਰ ਵੀ ਜ਼ਬਤ ਕਰ ਲਈ ਹੈ।


  ਮਾਮਲੇ ਦੀ ਜਾਂਚ ਲਈ ਬਣਾਈ SIT

  ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਹੁਣ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਐਸਆਈਟੀ ਵਿੱਚ ਪਟਿਆਲਾ ਰੇਂਜ ਦੇ ਆਈਜੀ ਐਮਐਸ ਛੀਨਾ ਇਸ ਦੇ ਚੇਅਰਮੈਨ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਆਈਜੀ ਉਪਿੰਦਰਜੀਤ ਸਿੰਘ, ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਮਾਨਸਾ ਦੇ ਐਸਐਸਪੀ ਗੌਰਵ ਤੋਰਾ ਮੈਂਬਰ ਹਨ। ਮਾਨਸਾ ਸਿਟੀ-1 ਥਾਣੇ ਦੇ ਐਸਐਚਓ ਨੂੰ ਐਸਆਈਟੀ ਨੂੰ ਪੂਰਾ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਦੋਂਕਿ ਬਠਿੰਡਾ ਅਤੇ ਪਟਿਆਲਾ ਰੇਂਜ ਦੇ ਕਿਸੇ ਹੋਰ ਅਧਿਕਾਰੀ ਨੂੰ ਵੀ ਅਗਲੀ ਸਹਾਇਤਾ ਲਈ ਐਸਆਈਟੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

  Published by:Ashish Sharma
  First published:

  Tags: Cia, Crime news, Gangster, Punjab Police, Sidhu Moosewala