Home /News /punjab /

ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਖਤਰੇ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ

ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਖਤਰੇ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ

ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਖਤਰੇ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ

ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਖਤਰੇ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ

ਸਰਕਾਰ ਵੱਲੋਂ ਟੈਸਟਿੰਗ ਅਤੇ ਟੀਕਾਕਰਨ ਵਿੱਚ ਤੇਜੀ ਲਿਆਉਣ ਦੇ ਹੁਕਮ

  • Share this:

ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਸੂਬੇ ਵਿੱਚ ਟੈਸਟਿੰਗ ਅਤੇ ਟੀਕਾਕਰਨ ਵਿੱਚ ਹੋਰ ਤੇਜੀ ਲਿਆਉਣ ਦੇ ਹੁਕਮ ਦਿੱਤੇ ਹਨ, ਸੂਬੇ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਕਰ ਸੋਨੀ ਨੇ ਮੌਜੂਦਾ ਸਮੇਂ ਕਰੋਨਾ ਦੇ ਮਾਮਲਿਆਂ ਦੀ ਸਥਿਤੀ ਦਾ ਜਾਇਜਾ ਲਿਆ। ਅਧਿਕਾਰੀਆਂ ਮੁਤਾਬਕ ਮੌਜੂਦਾ ਸਮੇਂ ਸੂਬੇ ਵਿੱਚ ਕਰੋਨਾ ਸਬੰਧੀ ਟੈਸਟਿੰਗ ਦੇ ਪਾਜੇਟਿਵ ਨਤੀਜੇ 0.3 ਫੀਸਦੀ ਹਨ ਜਿਸ ਵਿੱਚ ਬੀਤੇ ਕੁਝ ਦਿਨਾਂ ਦੌਰਾਨ ਵਾਧਾ ਹੋਇਆ ਹੈ, ਸੂਬੇ ਵਿੱਚ ਹੁਣ ਤੱਕ ਸਿਰਫ 1 ਓਮੀਕਰੋਨ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਅਸਿਮਟੋਮੈਟਿਕ ਸੀ ਅਤੇ 13 ਦਿਨ ਬਾਅਦ ਟੈਸਟ ਕਰਨ ਦੌਰਾਨ ਨੈਗਟਿਵ ਪਾਇਆ ਗਿਆ ਹੈ।

ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਮੁਤਾਬਕ ਵਿਭਾਗ ਵੱਲੋਂ ਕਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਹਰ ਘਰ ਦਸਤਕ ਮੁਹਿੰਮ ਤਹਿਤ 1205069 ਘਰਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਇਸ ਸਮੇਂ 84 ਫੀਸਦੀ ਨੂੰ ਪਹਿਲੀ ਡੋਜ ਅਤੇ 44 ਫੀਸਦੀ ਲੋਕਾਂ ਨੂੰ ਦੂਜੀ ਡੋਜ ਲੱਗ ਚੁੱਕੀ ਹੈ।ਉਹਨਾਂ ਦੱਸਿਆ ਕਿ ਸੰਭਾਵੀ ਲਹਿਰ ਦੇ ਮੱਦੇਨਜ਼ਰ ਐਲ1 ਅਤੇ ਐਲ2 ਸ਼੍ਰੇਣੀ ਦੇ 7840 ਬੈੱਡ ਅਤੇ ਐਲ3 ਸ਼੍ਰੇਣੀ ਦੇ 977 ਬੈੱਡ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ 70 ਦੇ ਕਰੀਬ ਸਿਹਤ ਸੰਸਥਾਵਾਂ ਵਿਖੇ ਆਕਸੀਜਨ ਪਲਾਂਟ ਸਥਾਪਤ ਕਰ ਦਿੱਤੇ ਗਏ ਹਨ ਜਿਹਨਾਂ ਦੀ ਟੈਸਟਿੰਗ ਵੀ ਸਫਲਤਾਪੂਰਕ ਕਰ ਲਈ ਗਈ ਹੈ।

ਉੱਪ ਮੁੱਖ ਮੰਤਰੀ ਮੁਤਾਬਕ ਅਜੇ ਸੂਬੇ ਵਿੱਚ ਕਿਸੇ ਕਿਸਮ ਦੇ ਨਾਈਟ ਕਰਫਿਊ ਦੀ ਲੋੜ ਨਜ਼ਰ ਨਹੀਂ ਆ ਰਹੀ, ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਸਮਾਗਮਾਂ ਤੇ ਵੀ ਰੋਕ ਲਗਾਉਣ ਦਾ ਕੋਈ ਵਿਚਾਰ ਨਹੀਂ ਹੈ, ਹਾਲਾਂਕਿ ਅਗਲਾ ਫੈਸਲਾ ਮੁੱਖ ਮੰਤਰੀ ਦੀ ਰਿਵਿਊ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ।

Published by:Ashish Sharma
First published:

Tags: COVID-19, Curfews, Night, Omicron, OP Soni