ਪੰਜਾਬ ਸਰਕਾਰ ਨੇ ਰੋਡ ਟੈਕਸ ‘ਚ ਕੀਤਾ 1 ਫੀਸਦ ਦਾ ਵਾਧਾ

ਮੈਰੀਟੋਰੀਅਸ ਸਕੂਲਾਂ ਵਿਚ ਦਾਖ਼ਲੇ ਵਾਸਤੇ ਰਜਿਸਟਰੇਸ਼ਨ ਦੀ ਤਰੀਕ ’ਚ 14 ਅਗਸਤ ਤੱਕ ਵਾਧਾ

 • Share this:
  ਪੰਜਾਬ ਸਰਕਾਰ ਨੇ ਇਕ ਲੋਕਾਂ ਉਤੇ ਨਵਾਂ ਬੋਝ ਪਾ ਦਿੱਤਾ ਹੈ, ਜਿਸ ਦਾ ਲੋਕਾਂ ਦੀ ਜੇਬ ਉਤੇ ਅਸਰ ਪਵੇਗਾ। ਜਿਸ ਕਾਰਨ ਆਮ ਲੋਕਾਂ ਨੂੰ ਇਕ ਹਜ਼ਾਰ ਤੋਂ 15 ਹਜ਼ਾਰ ਰੁਪਏ ਤੋਂ ਵਧੇਰੇ ਦਾ ਬੋਝ ਪਏਗਾ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰ ਨੇ ਦੋਪਹੀਆ ਵਾਹਨ ਅਤੇ ਚੌਪਹੀਆ ਵਾਹਨਾਂ ‘ਤੇ ਰੋਡ ਟੈਕਸ ਵਧਾ ਦਿੱਤਾ ਹੈ।

  ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਤੋਂ ਨਵੇਂ ਵਾਹਨਾਂ 'ਤੇ ਰੋਡ ਟੈਕਸ ਵਿਚ 1% ਦਾ ਵਾਧਾ ਕੀਤਾ ਹੈ। ਹੁਣ ਇਕ ਲੱਖ ਰੁਪਏ ਤੱਕ ਦੇ ਦੋਪਹੀਆ ਵਾਹਨਾਂ 'ਤੇ ਸੱਤ ਪ੍ਰਤੀਸ਼ਤ ਸੜਕ ਟੈਕਸ ਵਸੂਲਿਆ ਜਾਵੇਗਾ, ਜਦੋਂਕਿ ਪਹਿਲਾਂ ਇਹ ਟੈਕਸ 6 ਪ੍ਰਤੀਸ਼ਤ ਸੀ। ਇਸੇ ਤਰ੍ਹਾਂ 1 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਦੋਪਹੀਆ ਵਾਹਨਾਂ 'ਤੇ 9 ਪ੍ਰਤੀਸ਼ਤ ਟੈਕਸ ਲਾਇਆ ਜਾਵੇਗਾ ਜੋ ਪਹਿਲਾਂ 8 ਪ੍ਰਤੀਸ਼ਤ ਸੀ। ਇਸ ਟੈਕਸ ਦੇ ਨਾਲ ਇਕ ਪ੍ਰਤੀਸ਼ਤ ਸੋਸ਼ਲ ਸੁਸਾਇਟੀ ਟੈਕਸ ਵੀ ਸਰਕਾਰ ਦੁਆਰਾ ਲਿਆ ਜਾਵੇਗਾ, ਜੋ ਕਿ ਪਹਿਲਾਂ ਵੀ ਟੈਕਸ ਟੈਕਸ ਤੋਂ ਵਾਧੂ ਵਸੂਲਿਆ ਜਾਂਦਾ ਹੈ।

  ਇਸੇ ਤਰ੍ਹਾਂ ਚਾਰ ਪਹੀਆ ਵਾਹਨਾਂ 'ਤੇ 15 ਲੱਖ ਤੱਕ ਦਾ 9 ਪ੍ਰਤੀਸ਼ਤ ਟੈਕਸ ਲਗਾਇਆ ਜਾਵੇਗਾ ਜੋ ਪਹਿਲਾਂ 8 ਪ੍ਰਤੀਸ਼ਤ ਸੀ। ਇਸੇ ਤਰ੍ਹਾਂ 15 ਲੱਖ ਤੋਂ ਉੱਪਰ ਦੀਆਂ ਕਾਰਾਂ ਹੁਣ 10 ਪ੍ਰਤੀਸ਼ਤ ਦੀ ਬਜਾਏ 11 ਪ੍ਰਤੀਸ਼ਤ ਟੈਕਸ ਲੈਣਗੀਆਂ. ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।
  Published by:Ashish Sharma
  First published:
  Advertisement
  Advertisement