ਲੰਬੇ ਚਿਰ ਤੋਂ ਇੰਤਜ਼ਾਰ ਤੋਂ ਬਾਅਦ ਨਵਾਂ ਵ੍ਹੀਕਲ ਐਕਟ ਪੰਜਾਬ ਅੰਦਰ ਲਾਗੂ ਕਰ ਦਿੱਤਾ ਗਿਆ। ਇਸ ਬਾਬਤ ਇੱਕ ਨੋਟੀਫਿਕੇਸ਼ਨ ਵੀ ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕੱਲ੍ਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਸਾਫ ਕੀਤਾ ਸੀ ਕਿ ਹੋਣ ਨੂੰ ਇਸ ਐਕਟ ਨੂੰ ਲਾਗੂ ਕਰਨ ਵਿਚ ਜ਼ਿਆਦਾ ਦੇਰੀ ਨਹੀਂ ਕੀਤੀ ਜਾਵੇਗੀ ਤੇ ਅਗਲੇ ਚੌਵੀ ਘੰਟੇ ਦੇ ਅੰਦਰ ਅੰਦਰ ਇਹ ਐਕਟ ਪੰਜਾਬ ਅੰਦਰ ਲਾਗੂ ਹੋ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਛੱਤੀ ਤਰ੍ਹਾਂ ਦੇ ਉਲੰਘਣਾ ਉੱਤੇ ਜੁਰਮਾਨੇ ਦੀ ਰਕਮ ਤੈਅ ਕੀਤੀ ਗਈ ਹੈ। ਖਾਸ ਗੱਲ ਹੈ ਕਿ ਘੱਟੋਘੱਟ ਰਕਮ ਪੰਜਾਹ ਰੁਪਏ ਤੇ ਵੱਧ ਤੋਂ ਰਕਮ ਚਾਲੀ ਹਜ਼ਾਰ ਰੁਪਏ ਰੱਖੀ ਗਈ ਹੈ ਹੁਣ ਜੇ ਤੁਸੀਂ ਲਾਲ ਬੱਤੀ ਟੱਪ ਜਾਂਦਾ, ਕਾਲੀ ਫਿਲਮਿੰਗ ਜਗ੍ਹਾ ਪਾਰਕਿੰਗ, ਗੱਡੀ ਚਲਾਉਂਦੇ ਹੋਏ ਸਿਗਰਟ ਪੀਣਾ, ਲਾਲ ਜਾਂ ਨੀਲੀ ਬੱਤੀ ਲਾ ਕੇ ਆਪਣਾ ਵਾਹਨ ਚਲਾਉਂਦੇ ਹੋ- ਇਨ੍ਹਾਂ ਸਾਰੀਆਂ ਉਲੰਘਣਾ ਕਰਨ ਦਾ ਟ੍ਰੈਫਿਕ ਚਲਾਨ ਦਾ ਪਹਿਲੀ ਵਾਰ ਦੇ ਵਿੱਚ ਪੰਜ ਸੌ ਰੁਪਿਆ ਤੇ ਅਗਰ ਵਾਰ ਵਾਰ ਹੁੰਦਾ ਹੈ ਤਾਂ ਇੱਕ ਹਜ਼ਾਰ ਰੁਪਿਆ ਜ਼ੁਰਮਾਨਾ ਭਰਨਾ ਪਵੇਗਾ।
ਖਾਸ ਗੱਲ ਲਿਖੀ ਹੈ ਕਿ ਜੇ ਤੁਹਾਡਾ ਲਾਇਸੈਂਸ ਜ਼ਬਤ ਹੋ ਜਾਂਦਾ ਹੈ ਤੇ ਉਸ ਦੇ ਬਾਵਜੂਦ ਤੁਸੀਂ ਗੱਡੀ ਚਲਾਉਂਦੇ ਫੜੇ ਜਾਂਦੇ ਤਾਂ ਤੁਹਾਨੂੰ ਪਹਿਲੀ ਵਾਰ ਵਿਚ ਚੀਜ਼ ਦੋ ਹਜ਼ਾਰ ਦੇ ਪੰਜ ਨੋਟ ਦੇਣੇ ਪੈਣਗੇ ਮਤਲਬ ਕਿ ਤੁਹਾਡਾ ਜ਼ੁਰਮਾਨਾ ਦਸ ਹਜ਼ਾਰ ਰੁਪਏ ਹੋਵੇਗਾ।
ਪਰ ਜਿਸ ਚਲਾਨ ਤੇ ਸਭ ਦੀ ਨਜ਼ਰ ਸੀ ਉਹ ਸੀ ਸ਼ਰਾਬ ਪੀ ਕੇ ਗੱਡੀ ਚਲਾਉਣਾ ਮਤਲਬ ਕਿ ਅਲਕੋਹਲ ਦੀ ਵਰਤੋਂ ਕਰਨਾ ਪਰ ਪਰ ਇਸ ਉੱਤੇ ਕਿੰਨਾ ਚਲਾਉਣ ਲੱਗੇਗਾ ਇਸ ਬਾਰੇ ਸਰਕਾਰ ਵੱਲੋਂ ਅਜੇ ਕੁਝ ਸਾਫ ਨਹੀਂ ਕੀਤਾ ਗਿਆ ਇਸ ਨੋਟਿਸ ਵਿੱਚ ਵੀ ਦਾ ਰੂਪ ਕੇ ਗੱਡੀ ਚਲਾਉਣ ਦੇ ਚਲਾਨ ਦਿੱਤੇ ਕਿੰਨਾ ਤੁਹਾਨੂੰ ਜ਼ੁਰਮਾਨਾ ਭਰਨਾ ਪੈਣਾ ਇਸ ਬਾਰੇ ਸਥਿਤੀ ਸਾਫ਼ ਨਹੀਂ ਕੀਤੀ ਗਈ ਹੈ
ਹੋ ਸਕਦਾ ਹੈ ਕਿ ਪੰਜਾਬ ਸਰਕਾਰ ਇਸ ਬਾਰੇ ਅਜੇ ਵਿਚਾਰ ਕਰ ਰਹੀ ਹੋਵੇ ਪਰ ਨੋਟੀਫਕੇਸ਼ਨ ਅੰਦਰ ਸ਼ਰਾਬ ਦੀ ਗੱਡੀ ਚਲਾਉਣ ਦੇ ਚਲਾਨ ਦੇ ਜੁਰਮਾਨੇ ਬਾਰੇ ਜਾਣਕਾਰੀ ਨਾ ਹੋਣਾ ਇਹ ਗੱਲ ਸਾਫ਼ ਕਰਦਾ ਕਿ ਸਰਕਾਰ ਇਸ ਉੱਪਰ ਵੀ ਭਾਰੀ ਭਰਕਮ ਜੁਰਮਾਨਾ ਲਾ ਸਕਦੀ ਹੈ ਜਿਵੇਂ ਕਿ ਚੰਡੀਗੜ੍ਹ ਅੰਦਰ ਲਗਾਇਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।