• Home
  • »
  • News
  • »
  • punjab
  • »
  • PUNJAB GOVERNMENT LED BY CHIEF MINISTER CHANNI TOOK PRO PEOPLE DECISIONS KEWAL SINGH DHILLON

ਮੁੱਖ ਮੰਤਰੀ ਚੰਨੀ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਲਏ ਲੋਕ ਪੱਖੀ ਫੈਸਲੇ : ਕੇਵਲ ਸਿੰਘ ਢਿੱਲੋਂ

ਭਗਤ ਰਵਿਦਾਸ ਜੀ ਦੀ ਫੁਲਵਾੜੀ ਵਿੱਚੋਂ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਨੇ ਭਾਈਚਾਰੇ ਨੂੰ ਵੱਡਾ ਮਾਣ ਬਖਸ਼ਿਆ 

ਹੰਡਿਆਇਆ ਦੇ ਰਵਿਦਾਸ ਮੰਦਰ ਵਿੱਚ ਸੰਬੋਧਨ ਕਰਦੇ ਹੋਏ ਕੇਵਲ ਸਿੰਘ ਢਿੱਲੋਂ 

ਹੰਡਿਆਇਆ ਦੇ ਰਵਿਦਾਸ ਮੰਦਰ ਵਿੱਚ ਸੰਬੋਧਨ ਕਰਦੇ ਹੋਏ ਕੇਵਲ ਸਿੰਘ ਢਿੱਲੋਂ 

  • Share this:
ਬਰਨਾਲਾ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲੋਕ ਪੱਖੀ ਫੈਸਲੇ ਲਏ ਗਏ ਹਨ, ਜਿਸਦਾ ਸੂਬੇ ਦੇ ਹਰ ਵਰਗ ਨੂੰ ਲਾਭ ਹੋਵੇਗਾ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਸਬਾ ਹੰਡਿਆਇਆ ਦੇ ਸੈਦੋ ਪੱਤੀ ਦੇ ਭਗਤ ਰਵਿਦਾਸ ਜੀ ਦੇ ਮੰਦਰ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਭਗਤ ਰਵਿਦਾਸ ਜੀ ਦੀ ਫੁਲਵਾੜੀ ਵਿੱਚੋਂ ਸੂਬੇ ਨੂੰ ਪਹਿਲਾ ਮੁੱਖ ਮੰਤਰੀ ਦਿੱਤਾ ਹੈ। ਇਸ ਨਾਲ ਸਮੁੱਚੇ ਭਾਈਚਾਰੇ ਦਾ ਮਾਣ ਵਧਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋੜਵੰਦਾਂ ਪਰਿਵਾਰਾਂ ਦੇ ਬਿਜਲੀ ਅਤੇ ਪਾਣੀ ਦੇ ਬਕਾਇਆ ਬਿੱਲ ਪੂਰੀ ਤਰ੍ਹਾਂ ਮੁਆਫ਼ ਕਰਕੇ ਗਰੀਬ ਪਰਿਵਾਰਾਂ ਦਾ ਵੱਡਾ ਬੋਝ ਉਤਾਰਿਆ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਉਹਨਾਂ ਦਾ ਮੁੱਖ ਏਜੰਡਾ ਵਿਕਾਸ ਦਾ ਰਿਹਾ ਹੈ। ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਬਿਨਾਂ ਵੀ ਉਹਨਾਂ ਨੇ ਗ੍ਰਾਂਟਾਂ ਲਿਆ ਕੇ ਵਿਕਾਸ ਕਾਰਜ ਕਰਵਾਏ ਹਨ।

ਹੰਡਿਆਇਆ ਕਸਬੇ ਨੂੰ ਪੱਛੜੇ ਕਸਬਿਆਂ ਵਿੱਚ ਗਿਣਿਆ ਜਾਂਦਾ ਸੀ, ਪ੍ਰੰਤੂ ਕਾਂਗਰਸ ਸਰਕਾਰ ਦੇ ਰਾਜ ਵਿੱਚ ਕਸਬੇ ਦਾ ਰਿਕਾਰਡ ਵਿਕਾਸ ਹੋਇਆ ਹੈ। ਉਹਨਾਂ ਕਿਹਾ ਕਿ ਸੜਕਾਂ, ਗਲੀਆਂ ਵਰਗੇ ਛੋਟੇ ਵਿਕਾਸ ਕਾਰਜਾਂ ਤੋਂ ਲੈ ਕੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਤੱਕ ਦੇ ਵੱਡੇ ਕਰੋੜਾਂ ਦੇ ਵਿਕਾਸ ਕਾਰਜ ਹੰਡਿਆਇਆ ਲਈ ਕੀਤੇ ਜਾ ਰਹੇ ਹਨ। ਇਹ ਵੱਡਾ ਹਸਪਤਾਲ ਬਨਣ ਨਾਲ ਜਿੱਥੇ ਕਸਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਵੱਡਾ ਲਾਭ ਹੋਵੇਗਾ, ਉਥੇ ਕਸਬੇ ਦੀ ਹੋਰ ਤਰੱਕੀ ਵਧੇਗੀ। ਇਸ ਮੌਕੇ ਰਵਿਦਾਸ ਮੰਦਰ ਕਮੇਟੀ ਨੇ ਕੇਵਲ ਢਿੱਲੋਂ ਦਾ ਹੰਡਿਆਇਆ ਵਿੱਚ ਮਲਟੀਸਪੈਸਲਿਟੀ ਹਸਪਤਾਲ ਲਿਆਉਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਨਗਰ ਪੰਚਾਇਤ ਹੰਡਿਆਇਆ ਦੇ ਪ੍ਹਧਾਨ ਅਸ਼ਵਨੀ ਆਸ਼ੂ, ਗੁਰਜੀਤ ਸਿੰਘ ਰਾਮਣਵਾਸੀਆ, ਕੁਲਦੀਪ ਤਾਜਪੁਰੀਆ, ਸਾਬਕਾ ਪ੍ਰਧਾਨ ਰੂਪੀ ਕੌਰ, ਟਕਸਾਲੀ ਕਾਂਗਰਸੀ ਆਗੂ ਜਸਪਾਲ ਗੋਗੀ, ਨਰਿੰਦਰ ਸ਼ਰਮਾ, ਜਸਮੇਲ ਡੇਅਰੀ ਵਾਲਾ, ਮੰਦਰ ਪ੍ਰਧਾਨ ਨਾਇਬ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ ਸੁੱਖੀ, ਖਜਾਨਚੀ ਰਣਜੀਤ ਸਿੰਘ, ਜਰਨੈਲ ਕੌਰ ਐਮਸੀ, ਡਾਕਟਰ ਜਸਵੀਰ ਸਿੰਘ, ਅਵਤਾਰ ਸਿੰਘ ਸਾਬਕਾ ਐਮਸੀ, ਜਸਵੀਰ ਸਿੰਘ ਕਾਲਾ, ਜਗਸੀਰ ਸਿੰਘ, ਸੇਰਾ ਸਿੰਘ, ਹਾਕਮ ਸਿੰਘ, ਗੁਰਦੀਪ ਸਿੰਘ, ਮੰਗਤ ਸਿੰਘ, ਗੁਰਪ੍ਰੀਤ ਸਿੰਘ, ਦੀਪ ਸੰਘੇੜਾ, ਵਰੁਣ ਗੋਇਲ ਅਤੇ ਸਮੂਹ ਮੁਹੱਲਾ ਸੈਦੋ ਪੱਤੀ ਨਿਵਾਸੀ ਹਾਜ਼ਰ ਸਨ।
Published by:Ashish Sharma
First published: