Home /News /punjab /

ਪੰਜਾਬ ਸਰਕਾਰ ਮਿਉਂਸਪਲ ਵੇਸਟ ਤੋਂ ਬਣਾਏਗੀ ਈਕੋ ਫਿਊਲ, ਡੀਜ਼ਲ ਦੀ ਥਾਂ 'ਤੇ ਹੋਵੇਗੀ ਵਰਤੋ

ਪੰਜਾਬ ਸਰਕਾਰ ਮਿਉਂਸਪਲ ਵੇਸਟ ਤੋਂ ਬਣਾਏਗੀ ਈਕੋ ਫਿਊਲ, ਡੀਜ਼ਲ ਦੀ ਥਾਂ 'ਤੇ ਹੋਵੇਗੀ ਵਰਤੋ

ਪੰਜਾਬ ਸਰਕਾਰ ਮਿਉਂਸਪਲ ਵੇਸਟ ਤੋਂ ਬਣਾਏਗੀ ਈਕੋ ਫਿਊਲ, ਡੀਜ਼ਲ ਦੀ ਥਾਂ 'ਤੇ ਹੋਵੇਗੀ ਵਰਤੋ (ਸੰਕੇਤਿਕ ਤਸਵੀਰ)

ਪੰਜਾਬ ਸਰਕਾਰ ਮਿਉਂਸਪਲ ਵੇਸਟ ਤੋਂ ਬਣਾਏਗੀ ਈਕੋ ਫਿਊਲ, ਡੀਜ਼ਲ ਦੀ ਥਾਂ 'ਤੇ ਹੋਵੇਗੀ ਵਰਤੋ (ਸੰਕੇਤਿਕ ਤਸਵੀਰ)

ਕਿਹਾ, ਈਕੋ-ਫਿਊਲ ਦੀ ਵਰਤੋਂ ਪਾਵਰ ਸਟੇਸ਼ਨਾਂ ਅਤੇ ਭੱਠਿਆਂ ਵਿੱਚ ਕੋਲੇ, ਭਾਰੀ ਬਾਲਣ, ਡੀਜ਼ਲ, ਗੈਸ ਅਤੇ ਹੋਰ ਉੱਚ ਕਾਰਬਨ ਜਾਂ ਮਹਿੰਗੇ ਈਂਧਨ ਦੇ ਸਰੋਤਾਂ ਦੀ ਪੂਰਤੀ ਲਈ ਕੀਤੀ ਜਾ ਸਕਦੀ ਹੈ ਅਤੇ ਲੋਕਾਂ ਨੂੰ ਬਹੁਤ ਲਾਭ ਪਹੁੰਚਾ ਸਕਦੀ ਹੈ।

 • Share this:
  ਚੰਡੀਗੜ੍ਹ-  ਪੰਜਾਬ ਸਰਕਾਰ ਮਿਉਂਸਪਲ ਵੇਸਟ ਤੋਂ ਈਕੋ ਫਿਊਲ ਬਣਾਉਣ ਦੀ ਪ੍ਰਕਿਰਿਆ 'ਤੇ ਵਿਚਾਰ ਕਰ ਰਹੀ ਹੈ। ਇਸ ਦੇ ਲਈ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਆਸਟ੍ਰੇਲੀਅਨ ਕੰਪਨੀ ਨਾਲ ਮੀਟਿੰਗ ਕੀਤੀ ਹੈ। ਜਿਸ ਵਿੱਚ ਮਿਉਂਸਪਲ ਵੇਸਟ ਤੋਂ ਠੋਸ ਕੂੜੇ ਦੀ ਪ੍ਰੋਸੈਸਿੰਗ ਕਰਕੇ ਈਕੋ ਫਿਊਲ ਬਣਾਇਆ ਜਾਵੇਗਾ। ਆਸਟ੍ਰੇਲੀਆ ਦੀ ਕੰਪਨੀ ਨੇ ਵੀ ਇਸ ਦੇ ਲਈ ਪੰਜਾਬ ਵਿਚ ਪਲਾਂਟ ਲਗਾਉਣ ਵਿਚ ਦਿਲਚਸਪੀ ਦਿਖਾਈ ਹੈ। ਮੁੱਖ ਮੰਤਰੀ ਮਾਨ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਮਿਉਂਸਪਲ ਠੋਸ ਰਹਿੰਦ-ਖੂੰਹਦ ਨੂੰ ਈਕੋ-ਈਂਧਨ ਵਿੱਚ ਬਦਲਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

  ਇਸ ਦੌਰਾਨ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਇੱਕ ਆਸਟ੍ਰੇਲੀਆਈ ਕੰਪਨੀ ਨਾਲ ਰਣਨੀਤਕ ਸਮਝੌਤੇ ਰਾਹੀਂ ਮਿਉਂਸਪਲ ਠੋਸ ਰਹਿੰਦ-ਖੂੰਹਦ ਨੂੰ ਉੱਚ ਕੈਲੋਰੀਫਿਕ ਈਕੋ-ਫਿਊਲ ਵਿੱਚ ਬਦਲਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਨਗਰ ਨਿਗਮ ਨੂੰ ਠੋਸ ਕੂੜੇ ਨਾਲ ਵਿਗਿਆਨਕ ਢੰਗ ਨਾਲ ਨਿਪਟਣ ਲਈ ਠੋਸ ਕਦਮ ਚੁੱਕਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਠੋਸ ਰਹਿੰਦ-ਖੂੰਹਦ ਨੂੰ ਈਕੋ-ਫਿਊਲ ਵਿੱਚ ਬਦਲਣ ਲਈ ਇੱਕ ਆਸਟ੍ਰੇਲੀਅਨ ਕੰਪਨੀ ਨਾਲ ਪ੍ਰਾਜੈਕਟ ਦੇ ਵੇਰਵਿਆਂ ਦਾ ਅਧਿਐਨ ਕਰਨ ਦੇ ਵੀ ਨਿਰਦੇਸ਼ ਦਿੱਤੇ।

  ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਪ੍ਰੋਜੈਕਟ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਠੋਸ ਰਹਿੰਦ-ਖੂੰਹਦ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰ ਸਕਦਾ ਹੈ। ਮੁੱਖ ਮੰਤਰੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਈਕੋ-ਫਿਊਲ ਤੋਂ ਪੈਦਾ ਹੋਣ ਵਾਲੇ ਪਦਾਰਥਾਂ ਦੀ ਜਾਂਚ ਕਰਨ ਲਈ ਵੀ ਅਧਿਕਾਰੀਆਂ ਨੂੰ ਕਿਹਾ ਹੈ ਤਾਂ ਜੋ ਭਾਰਤੀ ਹਾਲਤਾਂ ਅਤੇ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਅਨੁਸਾਰ ਇਸ ਤਕਨਾਲੋਜੀ ਦੀ ਟਿਕਾਊਤਾ ਦਾ ਪਤਾ ਲਗਾਇਆ ਜਾ ਸਕੇ।

  ਇੰਜ ਈਕੋ-ਫਿਊਲ ਦੀ ਵਰਤੋਂ ਕੀਤੀ ਜਾਵੇਗੀ

  ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ਸਮੇਂ ਦੀ ਲੋੜ ਹੈ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਈਕੋ-ਫਿਊਲ ਦੀ ਵਰਤੋਂ ਪਾਵਰ ਸਟੇਸ਼ਨਾਂ ਅਤੇ ਭੱਠਿਆਂ ਵਿੱਚ ਕੋਲੇ, ਭਾਰੀ ਬਾਲਣ, ਡੀਜ਼ਲ, ਗੈਸ ਅਤੇ ਹੋਰ ਉੱਚ ਕਾਰਬਨ ਜਾਂ ਮਹਿੰਗੇ ਈਂਧਨ ਦੇ ਸਰੋਤਾਂ ਦੀ ਪੂਰਤੀ ਲਈ ਕੀਤੀ ਜਾ ਸਕਦੀ ਹੈ ਅਤੇ ਲੋਕਾਂ ਨੂੰ ਬਹੁਤ ਲਾਭ ਪਹੁੰਚਾ ਸਕਦੀ ਹੈ।
  Published by:Ashish Sharma
  First published:

  Tags: Australia, Bhagwant Mann Cabinet, Punjab government

  ਅਗਲੀ ਖਬਰ