• Home
  • »
  • News
  • »
  • punjab
  • »
  • PUNJAB GOVT BIG DECISION FOR ELECTED REPRESENTATIVES INCLUDING SARPANCHES

ਕੈਬਨਿਟ ਮੀਟਿੰਗ 'ਚ ਸਰਪੰਚਾਂ ਸਣੇ ਚੁਣੇ ਨੁਮਾਇੰਦਿਆਂ ਲਈ ਵੱਡਾ ਫੈਸਲਾ

ਕੈਬਨਿਟ ਮੀਟਿੰਗ 'ਚ ਸਰਪੰਚਾਂ ਸਣੇ ਚੁਣੇ ਨੁਮਾਇੰਦਿਆਂ ਲਈ ਵੱਡਾ ਫੈਸਲਾ

ਕੈਬਨਿਟ ਮੀਟਿੰਗ 'ਚ ਸਰਪੰਚਾਂ ਸਣੇ ਚੁਣੇ ਨੁਮਾਇੰਦਿਆਂ ਲਈ ਵੱਡਾ ਫੈਸਲਾ

  • Share this:
    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋ ਰਹੀ ਕੈਬਨਿਟ ਦੀ ਪਲੇਠੀ ਮੀਟਿੰਗ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ।

    ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ ਚੁਣੇ ਹੋਏ ਮਿਉਂਸਪਲ ਕੌਂਸਲਾਂ, ਸਰਪੰਚਾਂ ਤੇ ਹੋਰਨਾਂ ਦੇ ਵਿਸ਼ੇਸ਼ ਐਂਟਰੀ ਕਾਰਡ ਬਣਾਏ ਜਾਣਗੇ। ਇਸ ਨਾਲ ਉਹ ਪੰਜਾਬ ਸਿਵਲ ਸਕੱਤਰੇਤ ਸਮੇਤ ਚੰਡੀਗੜ੍ਹ ਵਿਚਲੇ ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਦਾਖਲ ਹੋ ਸਕਣਗੇ।

    ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਚੁਣੇ ਹੋਏ ਪ੍ਰਤੀਨਿਧਾਂ ਦੇ ਮਾਣ ਤੇ ਸਤਿਕਾਰ ਵਾਸਤੇ ਲਿਆ ਗਿਆ ਹੈ। ਇਸ ਨਾਲ ਸਰਕਾਰ ਦਾ ਰਾਬਤਾ ਆਮ ਲੋਕਾਂ ਨਾਲ ਵਧੇਗਾ ਤੇ ਉਨ੍ਹਾਂ ਦੇ ਮਸਲੇ ਛੇਤੀ ਹੱਲ ਹੋਣਗੇ। ਇਹ ਕਾਰਡ ਸਬੰਧਤ ਜ਼ਿਲ੍ਹੇ ਦੇ ਡੀਸੀ ਤੇ ਐਸਡੀਐਮ ਦਫਤਰ ਵੱਲੋਂ ਜਾਰੀ ਕੀਤੇ ਜਾਣਗੇ। ਇਸ ਲਈ ਫਾਰਮੈਟ ਸੂਬਾ ਸਰਕਾਰ ਬਣਾਏਗੀ।

    ਫੈਸਲੇ ਮੁਤਾਬਕ ਚੁਣੇ ਹੋਏ ਨੁਮਾਇੰਦੇ ਜਿਵੇਂ ਸਰਪੰਚ, ਮਿਊਂਸਪਲ ਕੌਂਸਲਰ ਤੇ ਹੋਰਾਂ ਨੂੰ ਡੀ.ਸੀ./ਐਸ.ਡੀ.ਐਮ. ਦਫਤਰਾਂ ਤੋਂ ਦਾਖਲਾ ਪਛਾਣ ਪੱਤਰ (ਐਂਟਰੀ ਕਾਰਡ) ਜਾਰੀ ਹੋਵੇਗਾ। ਇਨ੍ਹਾਂ ਪਛਾਣ ਪੱਤਰਾਂ ਨਾਲ ਕਾਰਡ ਧਾਰਕਾਂ ਨੂੰ ਚੰਡੀਗੜ੍ਹ 'ਚ ਪੰਜਾਬ ਸਰਕਾਰ ਦੇ ਦਫ਼ਤਰਾਂ ਸਮੇਤ ਸਕੱਤਰੇਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ।

    ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਅਫਸਰਸ਼ਾਹੀ ਲਈ ਵੀ ਸਖਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਮੇਰੀ ਨਰਮੀ ਨੂੰ ਗਲਤ ਸਮਝਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਲੋਕਾਂ ਦੇ ਕੰਮ ਨਾ ਕਰਨ ਵਾਲਿਆਂ ਦੀ ਛੁੱਟੀ ਹੋਵੇਗੇ। ਅਫਸਰਾਂ ਨੂੰ ਲੋਕਾਂ ਦੇ ਕੰਮ ਕਰਨੇ ਹੀ ਪੈਣਗੇ।
    Published by:Gurwinder Singh
    First published: