ਪੰਜਾਬ ਸਰਕਾਰ ਸੂਬੇ 'ਚ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਤੇ ਲੋਕਾਂ ਦੀ ਜਾਨ ਬਚਾਉਣ ਵਿਚ ਹੋਈ ਫੇਲ: ਆਪ

News18 Punjabi | News18 Punjab
Updated: May 4, 2021, 5:23 PM IST
share image
ਪੰਜਾਬ ਸਰਕਾਰ ਸੂਬੇ 'ਚ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਤੇ ਲੋਕਾਂ ਦੀ ਜਾਨ ਬਚਾਉਣ ਵਿਚ ਹੋਈ ਫੇਲ: ਆਪ
ਪੰਜਾਬ ਸਰਕਾਰ ਸੂਬੇ 'ਚ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਤੇ ਲੋਕਾਂ ਦੀ ਜਾਨ ਬਚਾਉਣ ਵਿਚ ਹੋਈ ਫੇਲ: ਆਪ

  • Share this:
  • Facebook share img
  • Twitter share img
  • Linkedin share img
ROHIT BANSAL

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਡਾਕਟਰੀ ਵਿੰਗ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੋੋਰੋਨਾ ਮਹਾਂਮਾਰੀ ਦੌਰਨ ਸੂਬੇ 'ਚ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਵਿੱਚ ਫੇਲ ਹੋਈ ਹੈ। ਆਪ ਦੇ ਡਾਕਟਰੀ ਵਿੰਗ ਦੇ ਸੂਬਾ ਪ੍ਰਧਾਨ ਡਾ. ਰਵਜੋਤ, ਸਹਿ ਪ੍ਰਧਾਨ ਡਾ. ਸੰਜੀਵ ਸਰਮਾ ਅਤੇ ਉਪ ਪ੍ਰਧਾਨ ਡਾ. ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫਤਰ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।

ਵਿੰਗ ਦੇ ਸੂਬਾਈ ਪ੍ਰਧਾਨ ਡਾ. ਰਵਜੋਤ ਨੇ ਕਿਹਾ ਸਮੁੱਚੇ ਦੇਸ਼ ਸਮੇਤ ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਬਹੁਤ ਤੇਜੀ ਨਾਲ ਰਿਹਾ ਹੈ, ਜਿਸ ਨਾਲ ਨੌਜਵਾਨ ਵਰਗ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਪਰ ਨਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਨਾ ਹੀ ਪੰਜਾਬ ਦੀ ਕੈਪਟਨ ਸਰਕਾਰ ਨੇ ਕੋਰੋਨਾ ਪੀੜਤਾਂ ਦੇ ਇਲਾਜ ਲਈ ਸੁਚੱਜੇ ਪ੍ਰਬੰਧ ਕੀਤੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚਲੇ ਬਹੁਤ ਸਾਰੇ ਜਿਿਲ੍ਹਆਂ ਦੇ ਹਸਪਤਾਲਾਂ ਵਿੱਚ ਗੰਭੀਰ ਪੀੜਤਾਂ ਦੇ ਇਲਾਜ ਲਈ ਵੈਂਟੀਲੇਟਰ ਵਿਵਸਥਾ ਹੀ ਨਹੀਂ ਹੈ। ਇੱਥੋਂ ਤੱਕ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਆਪਣੇ ਜਿਲ੍ਹੇ ਐਸ.ਏ.ਐਸ ਨਗਰ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਵੈਂਟੀਲੇਟਰ ਪ੍ਰਣਾਲੀ ਨਹੀਂ ਹੈ। ਸੂਬੇ ਭਰ ਵਿੱਚ ਜਿੱਥੇ ਦਵਾਈਆਂ ਅਤੇ ਆਕਸੀਜਨ ਦੀ ਵੱਡੀ ਕਮੀ ਹੈ, ਉਥੇ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੇ ਕਰੀਬ 300 ਵੈਂਟੀਲੇਟਰ ਹਸਪਤਾਲਾਂ ਵਿੱਚ ਪਏ ਧੂੱੜ ਫੱਕ ਰਹੇ ਹਨ ਕਿਉਂਕ ਇਨ੍ਹਾਂ ਨੂੰ ਚਲਾਉਣ ਵਾਲੇ ਮੁਲਾਜਮ ਹੀ ਨਹੀਂ ਹਨ।

ਡਾ. ਰਵਜੋਤ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਚਿਤਾਵਨੀ ਦੇ ਬਾਵਜੂਦ ਸੂਬੇ ਵਿੱਚ ਡਾਕਟਰਾਂ, ਮੈਡੀਕਲ ਸਟਾਫ ਅਤੇ ਨਰਸਾਂ ਦੀ ਭਰਤੀ ਨਹੀਂ ਕੀਤੀ ਅਤੇ ਨਾ ਹੀ ਵੈਂਟੀਲੇਟਰ ਪ੍ਰਣਾਲੀ ਦੀ ਹਸਪਤਾਲਾਂ ਵਿੱਚ ਪ੍ਰਬੰਧ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਮੌਤ ਦਰ 2.4 ਫੀਸਦੀ ਹੈ, ਜਦੋਂ ਕਿ ਸਮੁੱਚੇ ਦੇਸ ਦੀ ਔਸਤਨ ਮੌਤ ਦਰ ਤੋਂ ਬਹੁਤ ਜ਼ਿਆਦਾ ਹੈ।

ਸਹਿ ਪ੍ਰਧਾਨ ਡਾ. ਸੰਜੀਵ ਸਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਕੋਰੋਨਾ ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਦੀ ਗਤੀ ਬਹੁਤ ਧੀਮੀ ਹੈ। ਅਜੇ ਤੱਕ ਸੂਬੇ ਦੇ ਕਰੀਬ 35 ਲੱਖ ਵਿਅਕਤੀਆਂ ਨੂੰ ਟੀਕੇ ਲਾਏ ਗਏ ਹਨ। ਕੈਪਟਨ ਸਰਕਾਰ ਦਵਾਈ ਦਾ ਪ੍ਰਬੰਧ ਵਿੱਚ ਪੂਰਨ ਤੌਰ 'ਤੇ ਫੇਲ ਹੋਈ ਹੈ। ਉਪ ਪ੍ਰਧਾਨ ਡਾ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਾਰੇ ਸਰਕਾਰੀ ਵੈਂਟੀਲੇਟਰ ਨਿੱਜੀ ਹਸਪਤਾਲਾਂ ਦੇ ਹਵਾਲੇ ਕਰ ਦਿੱਤੇ ਹਨ ਅਤੇ ਨਿੱਜੀ ਹਸਪਤਾਲ ਕੋਰੋਨਾ ਪੀੜਤ ਮਰੀਜ ਤੋਂ 8 ਤੋਂ 10 ਲੱਖ ਰੁਪਏ ਇਲਾਜ ਲਈ ਵਸੂਲ ਕਰ ਰਿਹਾ ਹੈ, ਜਿਸ ਨੂੰ ਆਮ ਵਿਆਕਤੀ ਸਹਿਣ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ ਕੈਪਟਨ ਨੇ ਸਰਕਾਰੀ ਵਿਭਾਗਾਂ ਨੂੰ ਬਰਬਾਦ ਕੀਤਾ ਹੈ ਕਿਉਂਕਿ ਉਹ ਹੀ ਮਾਫੀਆ ਰਾਜ ਦੇ ਸਮਰਥੱਕ ਹਨ।ਆਪ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਕੋੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਮੁਫਤ ਟੀਕਾਕਰਨ ਦਾ ਪ੍ਰਬੰਧ ਕੀਤਾ ਜਾਵੇ ਟੀਕਾਕਰਨ ਨੂੰ ਰਾਸਟਰੀ ਟੀਕਾਕਰਨ ਮੁਹਿੰਮ ਐਲਾਨਿਆ ਜਾਵੇ।
Published by: Gurwinder Singh
First published: May 4, 2021, 5:23 PM IST
ਹੋਰ ਪੜ੍ਹੋ
ਅਗਲੀ ਖ਼ਬਰ