Home /News /punjab /

ਕਾਲਜ ਦੇ ਹੋਣਹਾਰ ਖਿਡਾਰੀ ਦਾ ਪੰਜਾਬ ਸਰਕਾਰ ਵੱਲੋਂ 50 ਲੱਖ ਨਾਲ ਸਨਮਾਨ

ਕਾਲਜ ਦੇ ਹੋਣਹਾਰ ਖਿਡਾਰੀ ਦਾ ਪੰਜਾਬ ਸਰਕਾਰ ਵੱਲੋਂ 50 ਲੱਖ ਨਾਲ ਸਨਮਾਨ

ਕਾਲਜ ਦੇ ਹੋਣਹਾਰ ਖਿਡਾਰੀ ਦਾ ਪੰਜਾਬ ਸਰਕਾਰ ਵੱਲੋਂ 50 ਲੱਖ ਨਾਲ ਸਨਮਾਨ (ਫੋਟੋ- ਰਵੀ ਆਜਾਦ)

ਕਾਲਜ ਦੇ ਹੋਣਹਾਰ ਖਿਡਾਰੀ ਦਾ ਪੰਜਾਬ ਸਰਕਾਰ ਵੱਲੋਂ 50 ਲੱਖ ਨਾਲ ਸਨਮਾਨ (ਫੋਟੋ- ਰਵੀ ਆਜਾਦ)

 • Share this:
  ਰਵੀ ਆਜ਼ਾਦ

  ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੇ ਹੋਣਹਾਰ ਖਿਡਾਰੀ ਮੁਹੰਮਦ ਯਾਸਿਰ ਸਪੁੱਤਰ ਸੁਦਾਗਰ ਖਾਂ ਨੇ ਆਪਣੀਆਂ ਪ੍ਰਾਪਤੀਆਂ ਦੇ ਨਾਲ ਇੱਕ ਵਾਰ ਫਿਰ ਇਲਾਕੇ ਅਤੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਇਸ ਵਾਰ ਮੁਹੰਮਦ ਯਾਸਿਰ ਨੂੰ ਪੰਜਾਬ ਸਰਕਾਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਨੇ ਪੈਰਾ ਏਸ਼ੀਅਨ ਖੇਡਾਂ ਵਿੱਚ ਗੋਲਾ ਸੁੱਟਣ 'ਚ ਕਾਂਸੀ ਦਾ ਤਗਮਾ ਜਿੱਤਣ ਤੇ 50 ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ। ਜਿਸਦਾ ਸਿਹਰਾ ਯਾਸਿਰ ਦੀ ਹਿੰਮਤ ਅਤੇ ਮਿਹਨਤ ਦੇ ਨਾਲ-ਨਾਲ ਖੇਡ ਵਿਭਾਗ ਦੇ ਅਥਲੈਟਿਕਸ ਕੋਚ ਹਰਮਿੰਦਰਪਾਲ ਸਿੰਘ ਘੁੰਮਣ ਦੇ ਸਿਰ ਜਾਂਦਾ ਹੈ।

  ਇਸ ਮੌਕੇ ਕਾਲਜ ਦੇ ਸਰਪ੍ਰਸਤ ਸ. ਜਸਵੰਤ ਸਿੰਘ ਗੱਜਣਮਾਜਰਾ, ਕਾਲਜ ਪ੍ਰਿੰਸੀਪਲ ਡਾ. ਜਗਦੀਪ ਕੌਰ ਅਹੂਜਾ, ਵਾਈਸ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ, ਸਕੂਲ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਅਤੇ ਸਮੂਹ ਸਟਾਫ਼ ਨੇ ਹੋਣਹਾਰ ਵਿਦਿਆਰਥੀ ਦਾ ਸਨਮਾਨ ਕੀਤਾ ਅਤੇ ਮੁਬਾਰਕਬਾਦ ਦਿੱਤੀ।

  ਸ. ਗੱਜਣਮਾਜਰਾ ਨੇ ਕਿਹਾ ਕਿ ਅਗਰ ਵਿਅਕਤੀ ਵਿੱਚ ਹਿੰਮਤ, ਹੌਂਸਲਾ ਅਤੇ ਮਿਹਨਤ ਦੀ ਲਗਨ ਹੋਵੇ ਤਾਂ ਕੋਈ ਵੀ ਰੁਕਾਵਟ ਰਸਤਾ ਰੋਕ ਨਹੀਂ ਸਕਦੀ। ਇਸ ਚੀਜ਼ ਦੀ ਪੁਸ਼ਟੀ ਯਾਸਰ ਨੇ ਖੁਦ ਕੀਤੀ ਹੈ ਅਤੇ ਸਮਾਜ ਅੰਦਰ ਲਾਚਾਰ ਤੇ ਬੇਵਸ ਸਮਝੇ ਜਾਂਦੇ ਅਪਾਹਜਾਂ ਲਈ ਨਵੀਂ ਉਮੀਦ ਤੇ ਪ੍ਰੇਰਨਾ ਸ੍ਰੋਤ ਬਣਿਆ ਹੈ।ਇਸ ਤਰ੍ਹਾਂ ਦੀ ਹੌਂਸਲਾ ਅਫ਼ਜਾਈ ਜ਼ਰੂਰ ਹੀ ਯਾਸਿਰ ਨੂੰ ਉਲੰਪਿਕ ਦਾ ਤਗਮਾ ਜਿੱਤਣ ਲਈ ਉਤਸ਼ਾਹਿਤ ਕਰੇਗੀ ਅਤੇ ਸਮੁੱਚੀ ਸੰਸਥਾ ਤੇ ਦੇਸ਼ ਲਈ ਇਹ ਇੱਕ ਮਾਨਯੋਗ ਪ੍ਰਾਪਤੀ ਹੋਵੇਗੀ।
  Published by:Ashish Sharma
  First published:

  Tags: Malerkotla

  ਅਗਲੀ ਖਬਰ