• Home
  • »
  • News
  • »
  • punjab
  • »
  • PUNJAB GOVT IS WELL PREPARED TO TACKLE NEW CORONA VARIANT OMICRON SAYS DEPUTY C M O P SONI AP

ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ: ਸੋਨੀ

ਸੋਨੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਰੋਨਾ ਦੇ ਦੋ ਜਾਲ ਨਾਲ ਲੜ ਚੁੱਕੇ ਹਾਂ ਅਤੇ ਅਸੀਂ ਪੂਰੀ ਤਾਕਤ ਨਾਲ ਇਸ ਦਾ ਸਾਹਮਣਾ ਕੀਤਾ ਹੈ। ਜੇਕਰ ਇਹ ਨਵਾਂ ਰੂਪ ਜਾਂ ਤੀਜੀ ਲਹਿਰ ਸਾਹਮਣੇ ਆਉਂਦੀ ਹੈ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਜੀਨੋਮ ਸੀਕਵੈਂਸਿੰਗ ਲਈ, ਅਸੀਂ ਦੋ ਨਵੀਆਂ ਲੈਬਾਂ ਬਣਾਈਆਂ ਹਨ ਜੋ ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ।

ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ: ਸੋਨੀ

  • Share this:
ਉਮੇਸ਼ ਸ਼ਰਮਾ, ਚੰਡੀਗੜ੍ਹ:

ਪੰਜਾਬ ਸਰਕਾਰ ਨੇ ਕਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓਪੀ ਸੋਨੀ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਵਿੱਚ ਅਜੇ ਤੱਕ ਨਵੇਂ ਕਰੋਨਾ ਵੇਰੀਐਂਟ ਦਾ ਕੋਈ ਮਰੀਜ਼ ਨਹੀਂ ਆਇਆ ਹੈ। ਅਸੀਂ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਅਤੇ ਇਸ ਦੇ ਲਈ ਸਵੇਰੇ ਸਾਡੇ ਸਕੱਤਰ ਦੀ ਮੀਟਿੰਗ ਵੀ ਰੱਖੀ ਗਈ ਹੈ।

ਓਪੀ ਸੋਨੀ ਮੰਗਲਵਾਰ ਨੂੰ ਪੰਜਾਬ ਭਵਨ ਵਿਖੇ ਮੋਤੀਆਬਿੰਦ ਮੁਕਤ ਪੰਜਾਬ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਸੋਨੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਰੋਨਾ ਦੇ ਦੋ ਜਾਲ ਨਾਲ ਲੜ ਚੁੱਕੇ ਹਾਂ ਅਤੇ ਅਸੀਂ ਪੂਰੀ ਤਾਕਤ ਨਾਲ ਇਸ ਦਾ ਸਾਹਮਣਾ ਕੀਤਾ ਹੈ। ਜੇਕਰ ਇਹ ਨਵਾਂ ਰੂਪ ਜਾਂ ਤੀਜੀ ਲਹਿਰ ਸਾਹਮਣੇ ਆਉਂਦੀ ਹੈ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਜੀਨੋਮ ਸੀਕਵੈਂਸਿੰਗ ਲਈ, ਅਸੀਂ ਦੋ ਨਵੀਆਂ ਲੈਬਜ਼ ਬਣਾਈਆਂ ਹਨ ਜੋ ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਸਥਾਪਤ ਕੀਤੀਆਂ ਗਈਆਂ ਹਨ।

ਸੋਨੀ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ , ਸਗੋਂ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸੁਚੇਤ ਰਹਿਣਾ ਚਾਹੀਦਾ ਹੈ। ਮੋਤੀਆਬਿੰਦ ਮੁਕਤ ਪੰਜਾਬ ਬਾਰੇ ਸ੍ਰੀ ਸੋਨੀ ਨੇ ਕਿਹਾ ਕਿ ਅਸੀਂ ਹਰ ਜ਼ਿਲ੍ਹੇ ਵਿੱਚ ਕੈਂਪ ਲਗਾ ਕੇ ਲੋਕਾਂ ਦੇ ਅਪਰੇਸ਼ਨ ਕਰਾਂਗੇ। ਇਸ ਵਿੱਚ ਲੋਕਾਂ ਨੂੰ ਡਾਈਟ ਵੀ ਦਿੱਤੀ ਜਾਵੇਗੀ।
Published by:Amelia Punjabi
First published:
Advertisement
Advertisement