ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2020-21 'ਚ PSPCL ਨੂੰ 10106 ਕਰੋੜ ਰੁਪਏ ਸਬਸਿਡੀ ਜਾਰੀ : ਏ ਵੇਨੁੰ ਪ੍ਰਸਾਦ

News18 Punjabi | News18 Punjab
Updated: April 7, 2021, 6:41 PM IST
share image
ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2020-21 'ਚ PSPCL ਨੂੰ 10106 ਕਰੋੜ ਰੁਪਏ ਸਬਸਿਡੀ ਜਾਰੀ : ਏ ਵੇਨੁੰ ਪ੍ਰਸਾਦ
ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2020-21 'ਚ PSPCL ਨੂੰ 10106 ਕਰੋੜ ਰੁਪਏ ਸਬਸਿਡੀ ਜਾਰੀ : ਏ ਵੇਨੁੰ ਪ੍ਰਸਾਦ (file photo)

  • Share this:
  • Facebook share img
  • Twitter share img
  • Linkedin share img
ਪਟਿਆਲਾ - ਪੰਜਾਬ ਦੇ ਸਾਰੇ ਕਿਸਾਨਾਂ/, ਕੰਮਜੋਰ ਵਰਗਾਂ ਅਤੇ ਸਨਅਤਾਂ ਨੂੰ ਉਤਸਾਹਿਤ ਅਤੇ ਵਿਕਾਸ ਕਰਨ ਲਈ ਪੰਜਾਬ ਸਰਕਾਰ ਵੱਲੋ ਵਿੱਤੀ ਸਾਲ 2020—21 ਵਿੱਚ 10106 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਜਾਰੀ ਕੀਤੀ ਗਈ। ਇਹ ਜਾਣਕਾਰੀ ਪੀ ਐਸ ਪੀ ਸੀ ਐਲ ਦੇ ਸੀ ਐਮ ਡੀ ਸ੍ਰੀ ਏ ਵੇਨੂੰ ਪ੍ਰਸਾਦ ਨੇ ਇਕ ਪ੍ਰੇਸ ਨੋਟ ਰਾਹੀ ਦਿੱਤੀ ਪੰਜਾਬ ਸਰਕਾਰ ਵੱਲੋ ਜਾਰੀ ਕੀਤੀ ਗਈ ਸਬਸਿਡੀ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ-

ਸੀਐਮਡੀ ਸ੍ਰੀ ਏ ਵੇਨੁੰ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਖ—ਵੱਖ ਸ੍ਰੇਣੀਆਂ ਦੇ 36.27 ਲੱਖ ਖਪਤਕਾਰ ਨੂੰ ਸਬਸਿਡੀ ਦੇ ਰਿਹਾ ਹੈ।ਉਹਨਾਂ ਦੱਸਿਆ ਕਿ 10621 ਕਰੋੜ ਰੁਪਏ ਦੀ ਸਬਬਿਡੀ ਵਿੱਚੋਂ 7180 ਕਰੋੜ ਰੁਪਏ ਦੀ ਰਕਮ 13.87 ਲੱਖ ਖੇਤੀਬਾੜੀ ਖਪਤਕਾਰਾਂ ਲਈ, 1513 ਕਰੋੜ ਰੁਪਏ 21 ਲੱਖ ਐਸਸੀ, ਏਬੀਪੀਐਲੇ,ਬੀਸੀ ਘਰੇਲੂ ਖਪਤਕਾਰਾਂ ਲਈ ਜਿਨਾਂ ਦਾ ਬਿਜਲੀ ਲੋਡ ਇਕ ਕਿਲੋਂ ਵਾਟ ਤੋ ਘੱਟ ਹੈ ਨੂੰ 200 ਯੂਨਿਟ ਪ੍ਰਤੀ ਮਹੀਨਾ ਅਤੇ ਅਜਾਦੀ ਘੂਲਾਟੀਆ ਲਈ 300 ਯੂਨਿਟ ਪ੍ਰਤੀ ਮਹੀਨਾ ਨਾਲ ਸਬਸਿਡੀ ਦਿੱਤੀ ਗਈ ਹੈ ਅਤੇ ਪੰਜਾਬ ਦੇ ਉਦਯੋਗਿਕ ਖਪਤਕਾਰ ਨੂੰ ਸਮਾਲ ਪਾਵਰ ਨੂੰ 5 ਰੁਪਏ ਪ੍ਰਤੀ ਕੇ.ਡਬਲਿੳ.ਐਚ ਸਮੇਤ ਫਿਕਸ ਚਾਰਜਿਜ਼ ਅਤੇ ਐਲ ਐਸ (LS) ਐਮ ਐਸ (MS )ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਕੇ ਵੀ ਏ ਵੇਰੀਐਬਲ ਚਾਰਜ ਅਨੁਸਾਰ ਬਿਜਲੀ ਮੁਹਇਆ ਕਰਵਾਈ ਜਾ ਰਾਹੀ ਹੈ।

ਉਪਰੋਕਤ ਅਨੁਸਾਰ ਸਬਸਿਡੀ ਦੀ ਅਦਾਇਗੀ ਤੋ ਇਲਾਵਾ ਪੰਜਾਬ ਸਰਕਾਰ ਵੱਲੋਂ ਮਿਤੀ 31 3 2020 ਨੂੰ 15628 ਕਰੋੜ ਰੁਪਏ ਦੇ ਊਦੇਂ ਲੋਨ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਤੇ ਬਣਦਾ ਵਿਆਜ 1307 ਕਰੋੜ ਰੁਪਏ ਪੰਜਾਬ ਸਰਕਾਰ ਵੱਲੋ ਅਦਾ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋ ਸਾਲ 2020—21 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਊਦੇਂ ਸਕੀਮ ਅਧੀਨ 579 ਕਰੋੜ ਰੁਪਏ ਬਤੌਂਰ ਲੋਸ ਫੰਡਿੰਗ ਦਿੱਤਾ ਗਿਆ ਹੈ। ਉਹਨਾ ਵੱਲੋ ਦੱਸਿਆ ਗਿਆ ਹੈ ਕਿ ਮਿਤੀ 31 03 2020 ਤੱਕ ਸਬਸਿਡੀ ਦਾ ਬਕਾਇਆ 5779 ਕਰੋੜ ਰੁਪਏ ਹੈ।
Published by: Ashish Sharma
First published: April 7, 2021, 6:40 PM IST
ਹੋਰ ਪੜ੍ਹੋ
ਅਗਲੀ ਖ਼ਬਰ