ਪੰਜਾਬ ਦੀਆਂ ਕੋਪਰੇਟਿਵ ਬੈਂਕਾਂ, ਪਿਛਲੇ ਲੰਮੇ ਸਮੇਂ ਤੋਂ ਘਾਟੇ ਵਾਲਾ ਸੌਦਾ ਬਣੀਆਂ ਹੋਈਆਂ ਨੇ, ਪਰ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਬੈਕਾਂ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਫੈਸਲਾ ਲਿਆ। CM ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਰਥਿਕ ਸੰਕਟ ਨਾਲ ਜੂਝ ਰਹੀਆਂ ਕੁਆਪਰੇਟਿਵ ਬੈਂਕਾਂ ਨੂੰ ਬਚਾਉਣ ਲਈ 425 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ। ਜਿਸ ਨਾਲ ਬੈਂਕਾਂ ਅਤੇ ਕਿਸਾਨਾਂ ਦੋਹਾਂ ਨੂੰ ਲਾਭ ਮਿਲਿਆ ਹੈ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਖੁਦ ਇਸ ਦਾ ਐਲਾਨ ਕੀਤਾ ਹੈ, ਉਨ੍ਹਾਂ ਬੈਂਕਾਂ ਦੀ ਦੁਰਦਸ਼ਾ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਵੀ ਦੱਸਿਆ ਹੈ।
ਖਜ਼ਾਨਾ ਮੰਤਰੀ ਨੇ ਕੋਆਪ੍ਰੇਟਿਵ ਬੈਕਾਂ ਦੀ ਦੁਰਦਸ਼ਾ ਲਈ ਪਿਛਲੀਆਂ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਫੰਡ ਜਾਰੀ ਹੋਣ ਨਾਲ ਕੋਆਪ੍ਰੇਟਿਵ ਬੈਕਾਂ ਨਾਲ ਜੁੜੇ ਕਿਸਾਨਾਂ ਨੂੰ ਵੀ ਫਾਇਦਾ ਮਿਲੇਗਾ।
ਉਧਰ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਕਿਸਾਨ ਵੀ ਖੁਸ਼ ਨਜ਼ਰ ਆਏ, ਉਨ੍ਹਾਂ ਕਿਹਾ ਕਿ ਜਾਰੀ ਫੰਡਾਂ ਨਾਲ ਛੋਟੇ ਵੱਡੇ ਕਿਸਾਨਾਂ ਨੂੰ ਖਾਸਾ ਲਾਭ ਮਿਲੇਗਾ।
ਦੱਸ ਦਈਏ ਕਿ ਪੰਜਾਬ ਭਰ ਚ 20 ਜ਼ਿਲ੍ਹਾ ਸੈਂਟਰਲ ਕੋਆਪ੍ਰੇਟਿਵ ਬੈਂਕਾਂ ਦੀਆਂ 808 ਬ੍ਰਾਂਚਾਂ ਕੰਮ ਕਰ ਰਹੀਆਂ ਨੇ, ਜਿਨ੍ਹਾਂ ਚੋਂ ਜ਼ਿਆਦਾ ਪੰਜਾਬ ਦੇ ਰੂਰਲ ਇਲਾਕੇ ਯਾਨੀ ਕਿ ਪੇਂਡੂ ਖੇਤਰ ਚ ਐਕਟਿਵ ਨੇ, ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਵੱਲੋਂ ਜਾਰੀ ਫੰਡਾਂ ਨਾਲ ਹੁਣ ਇਨ੍ਹਾਂ ਬੈਕਾਂ ਨੂੰ ਥੋੜੀ ਬਹੁਤ ਰਾਹਤ ਜ਼ਰੂਰੀ ਮਿਲੇਗੀ,
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Bank, Harpal cheema, Punjab government