• Home
  • »
  • News
  • »
  • punjab
  • »
  • PUNJAB GRENADE EXPLODES NEAR TRIVENI GATE OF ARMY CAMP PATHANKOT INVESTIGATION UNDERWAY

ਪਠਾਨਕੋਟ ਦੇ ਆਰਮੀ ਕੈਂਪ ਅੱਗੇ ਗ੍ਰਨੇਡ ਧਮਾਕੇ ਪਿੱਛੋਂ ਅਲਰਟ ਜਾਰੀ

ਪਠਾਨਕੋਟ ਦੇ ਆਰਮੀ ਕੈਂਪ ਅੱਗੇ ਗ੍ਰਨੇਡ ਧਮਾਕੇ ਪਿੱਛੋਂ ਅਲਰਟ ਜਾਰੀ

  • Share this:
    ਪੰਜਾਬ ਦੇ ਪਠਾਨਕੋਟ 'ਚ ਆਰਮੀ ਕੈਂਪ (Army Camp) ਦੇ ਤ੍ਰਿਵੇਣੀ ਗੇਟ ਨੇੜੇ ਗ੍ਰੇਨੇਡ ਧਮਾਕਾ ਹੋਣ ਦੀ ਖ਼ਬਰ ਹੈ। ਪਠਾਨਕੋਟ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘਟਨਾ ਬਾਰੇ ਸੀਸੀਟੀਵੀ ਫੁਟੇਜ ਰਾਹੀਂ ਪਤਾ ਲਗਾਇਆ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ਦੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

    ਗ੍ਰਨੇਡ ਧਮਾਕੇ ਤੋਂ ਬਾਅਦ ਅਧਿਕਾਰੀਆਂ ਨੇ ਅਲਰਟ ਜਾਰੀ ਕੀਤਾ। ਪੁਲਿਸ ਨੇ ਦੱਸਿਆ ਕਿ ਧਮਾਕਾ ਐਤਵਾਰ ਦੇਰ ਰਾਤ ਛਾਉਣੀ ਦੇ ਤ੍ਰਿਵੇਣੀ ਗੇਟ ਦੇ ਬਾਹਰ ਹੋਇਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਗੇਟ 'ਤੇ ਡਿਊਟੀ ਕਰ ਰਹੇ ਸਿਪਾਹੀ ਉਸ ਥਾਂ ਤੋਂ ਕਾਫੀ ਦੂਰ ਸਨ ਜਿੱਥੋਂ ਗ੍ਰਨੇਡ ਫਟਿਆ।

    ਪੁਲਿਸ ਮੁਤਾਬਕ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਛਾਉਣੀ ਦੇ ਗੇਟ ਦੇ ਸਾਹਮਣੇ ਹੱਥਗੋਲਾ ਸੁੱਟਿਆ।

    ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

    Published by:Gurwinder Singh
    First published:
    Advertisement
    Advertisement