ਪੰਜਾਬ ਕੋਲ ਸਿਰਫ਼ ਅੱਜ ਤੱਕ ਦੀ ਵੈਕਸੀਨ! 

News18 Punjabi | News18 Punjab
Updated: April 22, 2021, 8:12 AM IST
share image
ਪੰਜਾਬ ਕੋਲ ਸਿਰਫ਼ ਅੱਜ ਤੱਕ ਦੀ ਵੈਕਸੀਨ! 
ਪੰਜਾਬ ਕੋਲ ਸਿਰਫ਼ ਅੱਜ ਤੱਕ ਦੀ ਵੈਕਸੀਨ! 

  • Share this:
  • Facebook share img
  • Twitter share img
  • Linkedin share img
ਪੰਜਾਬ 'ਚ ਕੋਰੋਨਾ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ, ਕੋਵਿਡ ਮਰੀਜ਼ਾਂ ਦਾ ਅੰਕੜਾ ਦਿਨ ਬ ਦਿਨ ਵਧਦਾ ਜਾ ਰਿਹਾ, ਹਾਲਾਂਕਿ ਪੰਜਾਬ ਸਰਕਾਰ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ ਕਰ ਰਹੀ ਹੈ। ਸਿਹਤ ਮੰਤਰੀ ਪੰਜਾਬ ਬਲਬੀਰ ਸਿੱਧੂ ਮੁਤਾਬਕ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਲੋੜੀਂਦੇ ਪ੍ਰਬੰਧ ਮੌਜੂਦ ਹਨ, ਸਿੱਧੂ ਦਾ ਦਾਅਵਾ ਹੈ ਕਿ ਦਵਾਈਆਂ ਤੇ ਆਕਸੀਜਨ ਦਾ ਪੂਰਾ ਇੰਤਜ਼ਾਮ ਹੈ।

ਸਿਹਤ ਮੰਤਰੀ ਮੁਤਾਬਕ ਪੰਜਾਬ 'ਚ ਹੁਣ ਹਰ ਰੋਜ਼ 50 ਹਜ਼ਾਰ ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ, ਤਾਂ ਕਿ ਸਮੇਂ 'ਤੇ ਮਰੀਜ਼ਾਂ ਦੀ ਪੜਤਾਲ ਕਰ ਇਲਾਜ਼ ਕੀਤਾ ਜਾ ਸਕੇ। ਦਾਅਵੇ ਮੁਤਾਬਕ ਪੰਜਾਬ ਸਰਕਾਰ ਕੋਲ 999 ਵੈੈਂਟੀਲੇਟਰ ਉਪਲਬਧ ਹਨ, ਜਦਕਿ ਇਸ ਵੇਲੇ ਕਰੀਬ 50 ਮਰੀਜ਼ਾਂ ਨੂੰ ਹੀ ਵੈਂਟੀਲੇਟਰ 'ਤੇ ਰੱੱਖਣ ਦੀ ਲੋੜ ਪਈ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਮਰੀਜ਼ਾਂ ਦਾ ਅੰਕੜਾ ਵਧਦਾ ਹੈ ਤਾਂ ਉਸਦੇ ਲਈ ਸਰਕਾਰੀ ਹਸਪਤਾਲਾਂ 'ਚ ਬੈੱਡ ਮੌਜੂਦ ਹਨ, ਇਸ ਵੇੇੇੇੇੇਲੇ ਦੇ ਹਾਲਾਤ 'ਚ ਕਰੀਬ 35 ਫੀਸਦ ਬੈੈੱੱਡ ਲੱਗੇੇ ਹੋਏ ਹਨ, ਜਦਕਿ ਕਰੀਬ 65 ਫੀਸਦ ਬੈੱੱਡ ਖਾਲੀ ਹਨ।

ਅੱਜ ਦੇਸ਼ 'ਚ ਕੋਰੋਨਾ ਨਾਲ ਲੜਾਈ ਜਾਰੀ ਹੈ, ਜਿਸਦਾ ਸਿਰਫ਼ ਹੀ ਹਥਿਆਰ ਹੈ, ਵੈਕਸੀਨ, ਪੰਜਾਬ ਚ ਹਰ ਰੋਜ਼ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ, ਸੂਬੇ ਦੇ ਪ੍ਰਬੰਧਾਂ ਦੇ ਹਿਸਾਬ ਨਾਲ ਹਰ ਰੋਜ਼ ਕਰੀਬ 3 ਲੱਖ ਲੋਕਾਂ ਦੀ ਵੈਕਸੀਨੇਸ਼ਨ ਕੀਤੀ ਜਾ ਸਕਦੀ ਹੈ, ਪਰ ਇਸਦੇ ਲਈ ਲੋੜੀਂਦੀ ਵੈਕਸੀਨ ਕੇਂਦਰ ਵੱਲੋਂ ਉਪਲਬਧ ਨਹੀਂ ਕਰਵਾਈ ਜਾ ਰਹੀ, ਸੂਬੇ ਕੋਲ ਅੱਜ 21 ਅਪ੍ਰੈਲ ਦੀ ਸ਼ਾਮ ਤੱਕ ਮੌਜੂਦ ਵੈਕਸੀਨ ਲਗਾਈ ਜਾ ਚੁੱਕੀ ਹੈ। ਇਸ ਵੇਲੇ ਸੂਬੇ ਕੋਲ ਕੋਈ ਵੈਕਸੀਨ ਡੋਜ਼ ਨਹੀਂ ਹੈ।
ਸਿੱਧੂ ਮੁਤਾਬਕ ਕੇਂਦਰ ਨੂੰ ਲਗਾਤਾਰ ਵੈਕਸੀਨ ਮੁਹੱਈਆ ਕਰਵਾਉਣ ਲਈ ਲਿਖਿਆ ਜਾ ਰਿਹਾ ਹੈ, ਪਰ ਪੰਜਾਬ ਨਾਲ ਵਿਤਕਰੇ ਵਾਲਾ ਵਤੀਰਾ ਮਹਿਸੂਸ ਕੀਤਾ ਜਾ ਰਿਹਾ ਹੈ, ਜਦਕਿ ਸਿਹਤ ਦੇ ਮਾਮਲੇ 'ਚ ਅਜਿਹਾ ਨਹੀਂ ਹੋਣਾ ਚਾਹੀਦਾ। ਬਲਬੀਰ ਸਿੱਧੂ ਨੇ ਇਹ ਵੀ ਦੱਸਿਆ ਕਿ ਅੱਜ ਕੇਂਦਰ ਨੇ ਭਰੋਸਾ ਜਰੂਰ ਦਿੱਤਾ ਹੈ ਕਿ ਕੱਲ 4 ਲੱਖ ਡੋਜ਼ ਪੰਜਾਬ ਨੂੰ ਭੇਜੀ ਜਾਵੇਗੀ।

ਪਰ ਕੇਂਦਰ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ 15 ਲੱਖ ਡੋਜ਼ ਭੇਜੀ ਜਾਵੇ ਤਾਂ ਜੋ ਹਰ ਰੋਜ਼ 3 ਲੱਖ ਦੇ ਟੀਚੇ ਨੂੰ ਪੂਰਾ ਕਰਦਿਆਂ ਸਾਡੇ ਕੋਲ ਲੋੜੀਂਦਾ ਸਟਾਕ ਮੌਜੂਦ ਹੋਵੇ।
Published by: Ashish Sharma
First published: April 21, 2021, 8:34 PM IST
ਹੋਰ ਪੜ੍ਹੋ
ਅਗਲੀ ਖ਼ਬਰ