Home /News /punjab /

ਰੇਤੇ ਨੇ ਵਿਗਾੜਿਆ ਉਸਾਰੀ ਖੇਤਰ ਦਾ ਬਜਟ, ਕੀਮਤਾਂ ਨੂੰ ਕਾਬੂ ਕਰਨ ਲਈ 'ਆਪ' ਸਰਕਾਰ ਨੇ ਚੁੱਕੇ ਇਹ ਕਦਮ

ਰੇਤੇ ਨੇ ਵਿਗਾੜਿਆ ਉਸਾਰੀ ਖੇਤਰ ਦਾ ਬਜਟ, ਕੀਮਤਾਂ ਨੂੰ ਕਾਬੂ ਕਰਨ ਲਈ 'ਆਪ' ਸਰਕਾਰ ਨੇ ਚੁੱਕੇ ਇਹ ਕਦਮ

ਰੇਤੇ ਨੇ ਵਿਗਾੜਿਆ ਉਸਾਰੀ ਖੇਤਰ ਦਾ ਬਜਟ, ਕੀਮਤਾਂ ਨੂੰ ਕਾਬੂ ਕਰਨ ਲਈ 'ਆਪ' ਸਰਕਾਰ ਨੇ ਚੁੱਕੇ ਇਹ ਕਦਮ

ਰੇਤੇ ਨੇ ਵਿਗਾੜਿਆ ਉਸਾਰੀ ਖੇਤਰ ਦਾ ਬਜਟ, ਕੀਮਤਾਂ ਨੂੰ ਕਾਬੂ ਕਰਨ ਲਈ 'ਆਪ' ਸਰਕਾਰ ਨੇ ਚੁੱਕੇ ਇਹ ਕਦਮ

ਇਸ ਹਫ਼ਤੇ ਸਰਕਾਰ ਫਿਰੋਜ਼ਪੁਰ ਕਲੱਸਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਸਕਦੀ ਹੈ, ਜਿਸ ਵਿੱਚ ਮੋਗਾ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਰੇਤ ਦੀਆਂ ਖਾਣਾਂ ਸ਼ਾਮਲ ਹਨ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਮਾਈਨਿੰਗ ਕਲੱਸਟਰ ਦਾ ਠੇਕਾ ਖਤਮ ਕਰ ਦਿੱਤਾ ਗਿਆ ਹੈ। ਰੂਪਨਗਰ ਅਤੇ ਮੁਹਾਲੀ ਕਲੱਸਟਰ ਦਾ ਕੰਮਕਾਜ ਵੀ ਫੀਸ ਨਾ ਭਰਨ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: ਚੌਤਰਫ਼ਾ ਮਹਿੰਗਾਈ ਦੇ ਦੌਰ ਵਿੱਚ ਪੰਜਾਬ ਦੀ ਜਨਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਹੋਰ ਸੰਕਟ ਵਿੱਚ ਘਿਰ ਗਈ ਹੈ। ਇਹ ਸੰਕਟ ਰੇਤ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਦੀ ਹੈ। ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ ਰੇਤੇ ਦੀਆਂ ਕੀਮਤਾਂ ਤਿੰਨ ਗੁਣਾ ਵੱਧ ਗਈਆਂ ਹਨ। ਇਸ ਕਾਰਨ ਉਸਾਰੀ ਖੇਤਰ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਹੁਣ ਭਗਵੰਤ ਮਾਨ ਸਰਕਾਰ ਨੇ ਰੇਤ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਆਪਣੀ ਮਾਈਨਿੰਗ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।

  ਪੰਜਾਬ ਸਰਕਾਰ ਨੇ ਫਰਵਰੀ ਵਿੱਚ ਦੋ ਮਾਈਨਿੰਗ ਗਰੁੱਪਾਂ ਦੇ ਠੇਕੇ ਖਤਮ ਕਰ ਦਿੱਤੇ ਸਨ। 90 ਕਰੋੜ ਰੁਪਏ ਦੀ ਠੇਕਾ ਫੀਸ ਅਦਾ ਨਾ ਕਰਨ ਕਾਰਨ ਦੋ ਹੋਰ ਗਰੁੱਪਾਂ ਦੇ ਠੇਕੇ ਵੀ ਮੁਅੱਤਲ ਕਰ ਦਿੱਤੇ ਗਏ। ਉਦੋਂ ਤੋਂ ਸੂਬੇ ਵਿੱਚ ਰੇਤ ਦੀ ਕੀਮਤ 40 ਰੁਪਏ ਪ੍ਰਤੀ ਘਣ ਫੁੱਟ ਤੱਕ ਪਹੁੰਚ ਗਈ ਹੈ। 'ਆਪ' ਦੀ ਸਰਕਾਰ ਆਉਣ ਤੋਂ ਪਹਿਲਾਂ ਰੇਤੇ ਦੀ ਕੀਮਤ 14-15 ਰੁਪਏ ਪ੍ਰਤੀ ਘਣ ਫੁੱਟ ਸੀ। 1000 ਘਣ ਫੁੱਟ ਰੇਤ ਦੀ ਟਰਾਲੀ ਪਹਿਲਾਂ 14-18 ਹਜ਼ਾਰ ਰੁਪਏ ਵਿੱਚ ਮਿਲਦੀ ਸੀ, ਜੋ ਹੁਣ 40 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਕੁੱਲ ਸੱਤ ਮਾਈਨਿੰਗ ਕਲੱਸਟਰਾਂ ਵਿੱਚੋਂ ਚਾਰ ਰੁਕੇ ਪਏ ਹਨ। ਸਿਰਫ਼ ਤਿੰਨ - ਹੁਸ਼ਿਆਰਪੁਰ, ਲੁਧਿਆਣਾ ਅਤੇ ਪਠਾਨਕੋਟ ਕਲੱਸਟਰ ਇਸ ਵੇਲੇ ਕਾਰਜਸ਼ੀਲ ਹਨ। ਮੁਹਾਲੀ ਕਲੱਸਟਰ ਵੀ ਸੂਬਾ ਸਰਕਾਰ ਦੇ ਘੇਰੇ ਵਿੱਚ ਹੈ। ਕਲੱਸਟਰ ਵਿੱਚ ਮੋਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਖੁਦਾਈ ਦੀਆਂ ਥਾਵਾਂ ਹਨ।

  ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਹਫ਼ਤੇ ਸਰਕਾਰ ਫਿਰੋਜ਼ਪੁਰ ਕਲੱਸਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਸਕਦੀ ਹੈ, ਜਿਸ ਵਿੱਚ ਮੋਗਾ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਰੇਤ ਦੀਆਂ ਖਾਣਾਂ ਸ਼ਾਮਲ ਹਨ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਮਾਈਨਿੰਗ ਕਲੱਸਟਰ ਦਾ ਠੇਕਾ ਖਤਮ ਕਰ ਦਿੱਤਾ ਗਿਆ ਹੈ। ਰੂਪਨਗਰ ਅਤੇ ਮੁਹਾਲੀ ਕਲੱਸਟਰ ਦਾ ਕੰਮਕਾਜ ਵੀ ਫੀਸ ਨਾ ਭਰਨ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਬੈਂਸ ਨੇ ਕਿਹਾ ਕਿ ਅਸੀਂ ਮੁਅੱਤਲ ਕੀਤੇ ਗਰੁੱਪਾਂ ਦੇ ਠੇਕਿਆਂ ਦੀ ਸਮੀਖਿਆ ਕਰ ਰਹੇ ਹਾਂ। ਬਾਕੀ ਦੇ ਦੋ ਠੇਕੇ ਜੋ ਖਤਮ ਹੋ ਚੁੱਕੇ ਹਨ, ਉਨ੍ਹਾਂ ਨੂੰ ਸਰਕਾਰ ਆਪਣੇ ਤੌਰ 'ਤੇ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਰਾਜ ਦੇ ਜਲ ਸਰੋਤ ਵਿਭਾਗ ਦੇ ਮੁੱਖ ਇੰਜਨੀਅਰ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਲੱਸਟਰ ਵਿੱਚ ਇੱਕ ਪਾਇਲਟ ਪ੍ਰੋਜੈਕਟ ਚਲਾਉਣ ਦੀ ਯੋਜਨਾ ਬਣਾ ਰਹੇ ਹਾਂ ਅਤੇ ਮਾਈਨਿੰਗ ਸਾਈਟਾਂ 'ਤੇ ਖਰੀਦਦਾਰਾਂ ਨੂੰ ਸਿੱਧਾ ਸਟਾਕ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੇ ਹਾਂ।

  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਰੇਤ ਦੀ ਖੁਦਾਈ ਇੱਕ ਵੱਡਾ ਮੁੱਦਾ ਰਿਹਾ ਸੀ। ਸਿਆਸੀ ਪਾਰਟੀਆਂ ਨੇ ਇਕ-ਦੂਜੇ 'ਤੇ ਗੈਰ-ਕਾਨੂੰਨੀ ਮਾਈਨਿੰਗ ਕਾਰੋਬਾਰ ਚਲਾਉਣ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਸਨ। ਹਾਲ ਹੀ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਪੰਜ ਘੰਟੇ ਪੁੱਛਗਿੱਛ ਕੀਤੀ ਸੀ। ਚੰਨੀ 'ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਅਧਿਕਾਰੀਆਂ ਦੇ ਤਬਾਦਲੇ ਤੋਂ ਕਰੋੜਾਂ ਰੁਪਏ ਕਮਾਉਣ ਦਾ ਦੋਸ਼ ਹੈ। ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਫਰਵਰੀ 'ਚ ਨਾਜਾਇਜ਼ ਮਾਈਨਿੰਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਹਨੀ ਅਤੇ ਉਸ ਦੇ ਸਾਥੀਆਂ 'ਤੇ ਫਰਜ਼ੀ ਕੰਪਨੀਆਂ ਬਣਾ ਕੇ ਮਨੀ ਲਾਂਡਰਿੰਗ ਕਰਨ ਦਾ ਦੋਸ਼ ਹੈ।
  Published by:Ashish Sharma
  First published:

  Tags: AAP, AAP Punjab, Harjot Singh Bains, Sand mining

  ਅਗਲੀ ਖਬਰ