• Home
 • »
 • News
 • »
 • punjab
 • »
 • PUNJAB INFOTECH CORPORATION CHAIRMAN SMS SANDHU RESIGNS

Punjab Infotech Corporation ਦੇ ਚੇਅਰਮੈਨ ਸੰਧੂ ਨੇ ਦਿੱਤਾ ਅਸਤੀਫਾ

ਪੰਜਾਬ ਦੇ ਲੋਕਾਂ ਦਾ ਅਜੇ ਵੀ ਕੈਪਟਨ ਅਮਰਿੰਦਰ ਸਿੰਘ 'ਤੇ ਭਰੋਸਾ ਹੈ। ਜਿਸ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ ਉਹ ਬੇਹੱਦ ਗਲਤ ਢੰਗ ਹੈ।

Punjab Infotech Corporation ਦੇ ਚੇਅਰਮੈਨ ਸੰਧੂ ਨੇ ਦਿੱਤਾ ਅਸਤੀਫਾ (file photo)

Punjab Infotech Corporation ਦੇ ਚੇਅਰਮੈਨ ਸੰਧੂ ਨੇ ਦਿੱਤਾ ਅਸਤੀਫਾ (file photo)

 • Share this:
  ਚੰਡੀਗੜ੍ਹ- ਪੰਜਾਬ ਸੂਚਨਾ ਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਦੇ ਚੇਅਰਮੈਨ ਸੁਰਿੰਦਰ ਮੋਹਨ ਸਿੰਘ ਉਰਫ ਐਸਐਮਐਸ ਸੰਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਐਸਐਮਐਸ ਸੰਧੂ ਨੇ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਵੀ ਕੀਤਾ ਹੈ। ਸ. ਸੰਧੂ ਨੇ ਆਖਿਆ ਕਿ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਸਕਦੇ ਹਨ, ਕਿਉਂਕਿ ਪੰਜਾਬ ਦੇ ਲੋਕਾਂ ਦਾ ਅਜੇ ਵੀ ਕੈਪਟਨ ਅਮਰਿੰਦਰ ਸਿੰਘ 'ਤੇ ਭਰੋਸਾ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ ਉਹ ਬੇਹੱਦ ਗਲਤ ਢੰਗ ਹੈ।

  ਸ. ਸੰਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਗੱਲ ਆਉਂਦੀਆਂ ਹਨ ਤੇ ਉਹ ਕੰਮ ਨਹੀਂ ਕਰਨਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਦੇ ਕਾਰਜਕਾਲ 'ਚ ਹਮੇਸ਼ਾ ਲੋਕਾਂ ਦੇ ਭਲੇ ਲਈ ਕੰਮ ਕੀਤਾ ਹੈ ਅਤੇ 2022 'ਚ ਨਵੀਂ ਪਾਰਟੀ ਬਣਾ ਕੇ ਵੀ ਲੋਕਾਂ ਲਈ ਕੰਮ ਕਰਨਗੇ।
  Published by:Ashish Sharma
  First published: