• Home
 • »
 • News
 • »
 • punjab
 • »
 • PUNJAB KAPURTHALA MOTHER FEEDS POISON TO 6 YEAR OLD CHILD OVER QUARREL WITH HUSBAND DIES GH KS

ਪਤੀ ਨਾਲ ਤਕਰਾਰ ਨੂੰ ਲੈ ਕੇ ਮਾਂ ਨੇ 6 ਸਾਲਾ ਮਾਸੂਮ ਨੂੰ ਖੁਆਇਆ ਜ਼ਹਿਰ, ਹਸਪਤਾਲ ਲਿਜਾਂਦਿਆਂ ਰਸਤੇ 'ਚ ਹੋਈ ਮੌਤ

ਘੌਰ ਕੱਲਯੁਗ ਦੀ ਇਸ ਤੋਂ ਵੱਡੀ ਨਹੀਂ ਹੋ ਸਕਦੀ ਘਟਨਾ ਜਿਸ ਮਾਂ ਨੇ ਕਦੇ ਪਿਲਾਇਆ ਸੀ ਆਪਣਾ ਦੁੱਧ ਉਸਨੇ ਹੀ ਪਾਇਆ ਪੁੱਤ ਦੇ ਮੂੰਹ ਵਿੱਚ ਜ਼ਹਿਰ !ਮਾਂ ਗਿਰਫਤਾਰ

ਪਤੀ ਨਾਲ ਤਕਰਾਰ ਨੂੰ ਲੈ ਕੇ ਮਾਂ ਨੇ 6 ਸਾਲਾ ਮਾਸੂਮ ਨੂੰ ਖੁਆਇਆ ਜ਼ਹਿਰ, ਹਸਪਤਾਲ ਲਿਜਾਂਦਿਆਂ ਰਸਤੇ 'ਚ ਹੋਈ ਮੌਤ

 • Share this:
  ਜਗਜੀਤ ਧੰਜੂ

  ਕਪੂਰਥਲਾ: ਇਸ ਨੂੰ ਕਲਯੁਗ ਨਹੀਂ ਤਾਂ ਹੋਰ ਕੀ ਕਿਹਾ ਜਾਵੇ, ਜਿੱਥੇ ਇੱਕ ਮਾਂ ਨੇ ਆਪਣੇ 6 ਸਾਲ ਦੇ ਮਾਸੂਮ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਮਾਮਲਾ ਕਪੂਰਥਲਾ ਦੇ ਪਿੰਡ ਹੱਸੂਵਾਲ ਦਾ ਹੈ ਜਿੱਥੇ ਆਰੋਪਾਂ ਮੁਤਾਬਕ ਮਾਂ ਵੱਲੋਂ ਦਿੱਤੇ ਜ਼ਹਿਰ ਨਾਲ 6 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਥਾਣਾ ਬੇਗੋਵਾਲ ਪੁਲਿਸ ਨੇ ਮ੍ਰਿਤਕ ਬੱਚੇ ਦੇ ਪਿਤਾ ਦੇ ਬਿਆਨਾਂ 'ਤੇ ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

  ਮਾਂ ਵੱਲੋਂ ਬੱਚੇ ਨੂੰ ਜ਼ਹਿਰ ਦੇਣ ਦਾ ਮਾਮਲਾ ਪਤੀ-ਪਤਨੀ ਦਾ ਤਕਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਬੱਚੇ ਦੇ ਪਿਤਾ ਹਰਜੀਤ ਸਿੰਘ ਦੇ ਬਿਆਨਾਂ ਮੁਤਾਬਕ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਉਸ ਦੇ ਦੋ ਲੜਕੇ ਸਨ, ਜਿਨ੍ਹਾਂ ਵਿੱਚੋਂ ਛੋਟਾ ਲੜਕਾ ਉਨ੍ਹਾਂ ਨੇ ਗੋਦ ਦਿੱਤਾ ਹੋਇਆ ਹੈ, ਜਦਕਿ 6 ਸਾਲ ਦਾ ਵੱਡਾ ਅਵੀਜੋਤ ਉਨ੍ਹਾਂ ਨਾਲ ਰਹਿੰਦਾ ਸੀ।

  ਉਸ ਨੇ ਦੱਸਿਆ ਕਿ ਉਹ ਆਪਣਾ ਨਵਾਂ ਮਕਾਨ ਬਣਾ ਰਿਹਾ ਸੀ, ਜਦਕਿ ਉਸਦੀ ਪਤਨੀ ਸਰਬਜੀਤ ਕੌਰ ਪਿੰਡ ਬੇਗੋਵਾਲ ਵਿਖੇ ਮਕਾਨ ਬਣਾਉਣ ਲਈ ਲਗਾਤਾਰ ਲੜਾਈ ਕਰਦੀ ਰਹਿੰਦੀ ਸੀ। ਬੀਤੇ ਦਿਨੀਂ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਉਸਦੇ ਲੜਕੇ ਅਭੀਜੋਤ ਨੇ ਦੱਸਿਆ ਕਿ ਮੰਮੀ ਨੇ ਉਸ ਨੂੰ ਧੱਕੇ ਨਾਲ ਕੋਈ ਕੌੜੀ ਚੀਜ਼ ਖੁਵਾ ਦਿੱਤੀ ਹੈ, ਜਿਸ ਨਾਲ ਉਸ ਦਾ ਮੂੰਹ ਤੇ ਜੀਭ ਸੁੱਕ ਰਹੀ ਹੈ। ਉਸ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਦੱਸਿਆ ਅਤੇ ਕਾਰ ਵਿੱਚ ਜਲੰਧਰ ਲੈ ਕੇ ਜਾ ਰਹੇ ਸਨ ਕਿ ਉਸਦੇ ਬੱਚੇ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

  ਅਵੀਜੋਤ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਦੇ ਬਿਆਨਾਂ 'ਤੇ ਕਪੂਰਥਲਾ ਪੁਲਿਸ ਨੇ ਕਰਵਾਈ ਕਰਦੇ ਥਾਣਾ ਬੈਗੋਵਾਲ ਵਿੱਚ ਮਾਂ ਖਿਲ਼ਾਫ ਮਾਮਲਾ ਦਰਜ ਕੀਤਾ ਹੈ ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
  Published by:Krishan Sharma
  First published:
  Advertisement
  Advertisement