ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, 8 ਮਈ ਨੂੰ ਖੁੱਲੵਣਗੇ ਪੰਜਾਬ ਦੇ ਬਜ਼ਾਰ

News18 Punjabi | News18 Punjab
Updated: May 7, 2021, 4:51 PM IST
share image
ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, 8 ਮਈ ਨੂੰ ਖੁੱਲੵਣਗੇ ਪੰਜਾਬ ਦੇ ਬਜ਼ਾਰ
ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, 8 ਮਈ ਨੂੰ ਖੁੱਲੵਣਗੇ ਪੰਜਾਬ ਦੇ ਬਜ਼ਾਰ

  • Share this:
  • Facebook share img
  • Twitter share img
  • Linkedin share img
ਇੱਕ ਪਾਸੇ ਤਾਂ ਕਿਸਾਨ ਪਹਿਲਾਂ ਹੀ ਆਪਣੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਤਾਂ ਦੂਜੇ ਪਾਸੇ ਹੁਣ ਲਾਕਡਾਊਨ ਦਾ ਵਿਰੋਧ ਵੀ ਕਰ ਰਹੇ ਹਨ।
ਇਸੇ ਕਾਰਨ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ 32 ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ।

ਇਸ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਹ ਜੋ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ ਹੈ ਇਹ ਕਿਸਾਨੀ ਅੰਦੋਲਨ ਨੂੰ ਤੋੜਨ ਦੀ ਇਕ ਸਾਜਿਸ਼ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਲਾਕਡਾਊਨ ਸਮੱਸਿਆ ਦਾ ਕੋਈ ਹੱਲ ਨਹੀਂ, ਸਗੋ ਇਸ ਨਾਲ ਮਾਹੌਲ ਹੋਰ ਖਰਾਬ ਹੋ ਜਾਵੇਗਾ, ਕਿਉਂਕਿ ਲਾਕਡਾਊਨ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਲ ਦੁਕਾਨਦਾਰ ਦੁਕਾਨ ਖੋਲ੍ਹਣ ਲਈ ਸਰਕਾਰ ਖਿਲਾਫ਼ ਮੌਰਚਾ ਖੋਲ੍ਹਣ ਤਾਂਕਿ ਸਰਕਾਰ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਪਤਾ ਚੱਲ ਸਕੇ। ਉਨ੍ਹਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਲੋਕ ਦਿੱਲੀ ਧਰਨੇ 'ਚ ਆਪਣੀ ਵੱਧ ਤੋਂ ਵੱਧ ਹਾਜ਼ਰੀ ਭਰਨ
ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਐਲਾਨ

1. 8 ਮਈ ਨੂੰ ਖ਼ੋਲਾਂਗੇ ਸਾਰੇ ਬਾਜ਼ਾਰ

2. ਪੰਜਾਬ ਵਾਸੀ ਖੋਲਣ ਆਪਣੀਆਂ ਦੁਕਾਨਾਂ

3. ਪੂਰੇ ਦੇਸ਼ 'ਚ ਲਾਕਡਾਊਨ ਦਾ ਕੀਤਾ ਜਾਵੇਗਾ ਵਿਰੋਧ


ਕਿਸਾਨਾਂ ਨੇ ਤਾਂ ਵੱਡੇ ਐਲਾਨ ਜ਼ਰੂਰ ਕੀਤੇ ਨੇ ਪਰ ਦੇਖਣਾ ਅਹਿਮ ਹੋਵੇਗਾ ਕਿ ਹੁਣ ਸਰਕਾਰ ਕੀ ਕਰੇਗੀ।
Published by: Ramanpreet Kaur
First published: May 7, 2021, 3:50 PM IST
ਹੋਰ ਪੜ੍ਹੋ
ਅਗਲੀ ਖ਼ਬਰ