ਪੰਜਾਬ ਮਹਾਸ਼ਿਵਰਾਤਰੀ ਬੰਪਰ ਲਾਟਰੀ 2023 ਦੇ ਨਤੀਜੇ ਦਾ ਐਲਾਨ ਹੋ ਗਿਆ ਹੈ। ਪੰਜਾਬ ਰਾਜ ਦਿਰ ਡੀਅਰ ਮਹਾਸ਼ਿਵਰਾਤਰੀ ਬੰਪਰ ਲਾਟਰੀ 2023 ਦਾ ਲੱਕੀ ਡਰਾਅ ਸ਼ਨੀਵਾਰ ਨੂੰ ਕੱਢਿਆ ਗਿਆ। ਮਹਾਸ਼ਿਵਰਾਤਰੀ ਬੰਪਰ ਲਾਟਰੀ ਸਕੀਮ ਵਿੱਚ ਲਗਭਗ 6 ਲੱਖ ਲੋਕਾਂ ਨੇ ਟਿਕਟਾਂ ਖਰੀਦੀਆਂ ਸਨ, ਜਿਨ੍ਹਾਂ ਦੀ ਗਿਣਤੀ 400000 ਤੋਂ 999999 ਤੱਕ ਹੈ। ਲੱਕੀ ਡਰਾਅ ਵਿੱਚ ਟਿਕਟ ਨੰਬਰ 721248 ਨੇ ਪਹਿਲਾ ਇਨਾਮ ਜਿੱਤਿਆ ਹੈ। ਪਹਿਲੇ ਇਨਾਮ ਦੇ ਜੇਤੂ ਨੂੰ 2.5 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ।
ਤੁਸੀਂ ਪੰਜਾਬ ਲਾਟਰੀਜ਼ ਦੀ ਅਧਿਕਾਰਤ ਵੈੱਬਸਾਈਟ punjabstatelotteries.gov.in 'ਤੇ ਜਾ ਕੇ ਮਹਾਸ਼ਿਵਰਾਤਰੀ ਬੰਪਰ ਲਾਟਰੀ ਦਾ ਨਤੀਜਾ ਦੇਖ ਸਕਦੇ ਹੋ। ਗਾਂਧੀ ਬ੍ਰਦਰਜ਼ ਲਾਟਰੀਆਂ ਪੰਜਾਬ ਰਾਜ ਲਾਟਰੀਆਂ ਵੇਚਣ ਲਈ ਅਧਿਕਾਰਤ ਹਨ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦਾ ਕੋਈ ਵੀ ਵਿਅਕਤੀ ਪੰਜਾਬ ਬੰਪਰ ਲਾਟਰੀ ਲਈ ਟਿਕਟ ਖਰੀਦ ਸਕਦਾ ਹੈ। ਇਸ ਤੋਂ ਬਾਅਦ, ਤੁਸੀਂ ਗਾਂਧੀ ਬ੍ਰਦਰਜ਼ ਤੋਂ ਸਪੀਡ ਪੋਸਟ ਜਾਂ ਕੋਰੀਅਰ ਰਾਹੀਂ ਆਪਣੀ ਲਾਟਰੀ ਟਿਕਟ ਪ੍ਰਾਪਤ ਕਰ ਸਕਦੇ ਹੋ।
ਪਹਿਲਾ ਇਨਾਮ: 2.50 ਕਰੋੜ ਰੁਪਏ
ਦੂਜਾ ਇਨਾਮ: 10 ਲੱਖ ਰੁਪਏ
ਤੀਜਾ ਇਨਾਮ: 5 ਲੱਖ ਰੁਪਏ
ਚੌਥਾ ਇਨਾਮ: 9000 ਰੁਪਏ
ਪੰਜਵਾਂ ਇਨਾਮ: 6000 ਰੁਪਏ
ਛੇਵਾਂ ਇਨਾਮ: 2500 ਰੁਪਏ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lottery, Punjab, The Punjab State Lottery