ਮੋਗਾ ‘ਚ ਥਾਣੇਦਾਰਾਂ ਵਿਚਾਲੇ ਹੋਇਆ ਤਕਰਾਰ, ਤਾਬੜਤੋੜ ਗੋਲੀਆਂ ਚੱਲੀਆਂ

News18 Punjabi | News18 Punjab
Updated: July 31, 2020, 6:11 PM IST
share image
ਮੋਗਾ ‘ਚ ਥਾਣੇਦਾਰਾਂ ਵਿਚਾਲੇ ਹੋਇਆ ਤਕਰਾਰ, ਤਾਬੜਤੋੜ ਗੋਲੀਆਂ ਚੱਲੀਆਂ
ਮੋਗਾ ‘ਚ ਥਾਣੇਦਾਰਾਂ ਵਿਚਾਲੇ ਹੋਇਆ ਤਕਰਾਰ, ਤਾਬੜਤੋੜ ਗੋਲੀਆਂ ਚੱਲੀਆਂ

ਇਸ ਮੌਕੇ ਫਰਸ਼ 'ਤੇ ਲੰਮੇ ਪੈ ਕੇ ਪੁਲੀਸ ਮੁਲਾਜ਼ਮਾਂ ਨੇ ਜਾਨ ਬਚਾਈ। ਸਿਟੀ ਪੁਲੀਸ ਨੇ ਮੁਲਜ਼ਮ ਥਾਣੇਦਾਰ ਖ਼ਿਲਾਫ਼ ਜਾਨਲੇਵਾ ਹਮਲੇ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

  • Share this:
  • Facebook share img
  • Twitter share img
  • Linkedin share img
ਮੋਗਾ  ਜ਼ਿਲ੍ਹਾ ਸਕੱਤਰ ਅੰਦਰ ਐੱਸਐੱਸਪੀ ਦਫ਼ਤਰ ਕੋਲ ਬੀਤੀ ਰਾਤ ਖਜ਼ਾਨਾ ਦਫ਼ਤਰ ਗਾਰਦ ਉੱਤੇ ਤਾਇਨਾਤ ਦੋ ਥਾਣੇਦਾਰਾਂ ਵਿੱਚ ਮਾਮੂਲੀ ਤਤਕਾਰ ਮਗਰੋਂ ਥਾਣੇਦਾਰ ਨੇ ਸਰਕਾਰੀ ਕਾਰਬਾਈਨ (ਰਾਈਫਲ) ਨਾਲ ਦੂਜੇ ਥਾਣੇਦਾਰ ਉੱਤੇ ਤਾਬੜਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮੌਕੇ ਫਰਸ਼ 'ਤੇ ਲੰਮੇ ਪੈ ਕੇ ਪੁਲੀਸ ਮੁਲਾਜ਼ਮਾਂ ਨੇ ਜਾਨ ਬਚਾਈ। ਗੋਲੀਬਾਰੀ ਦੀ ਅਵਾਜ਼ ਨਾਲ ਇਥੇ ਦਫ਼ਤਰਾਂ 'ਚ ਤਾਇਨਾਤ ਚੌਕੀਦਾਰ ਵੀ ਸਹਿਮ ਗਏ। ਸਿਟੀ ਪੁਲੀਸ ਨੇ ਮੁਲਜ਼ਮ ਥਾਣੇਦਾਰ ਖ਼ਿਲਾਫ਼ ਜਾਨਲੇਵਾ ਹਮਲੇ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਏਐੱਸਆਈ (ਲੋਕਲ ਰੈਂਕ) ਕਿਰਪਾਲ ਸਿੰਘ ਖਜ਼ਾਨਾ ਗਾਰਦ, ਡੀਪੀਓ ਮੋਗਾ ਦਾ ਇੰਚਾਰਜ ਹੈ। ਉਸ ਦੀ ਦੇਰ ਸ਼ਾਮ ਨੂੰ ਉਥੇ ਹੀ ਤਾਇਨਾਤ ਏਐੱਸਆਈ (ਲੋਕਲ ਰੈਂਕ) ਸੁਖਰਾਜ ਸਿੰਘ ਨਾਲ ਕਿਸੇ ਗੱਲੋਂ ਤਤਕਾਰ ਹੋ ਗਈ। ਕਿਰਪਾਲ ਸਿੰਘ ਨੇ ਥਾਣਾ ਸਿਟੀ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਸੁਖਰਾਜ ਸਿੰਘ ਉਸ ਨਾਲ ਖਜ਼ਾਨਾ ਗਾਰਦ 'ਤੇ ਡਿਊਟੀ ਕਰਦਾ ਹੈ। ਬੀਤੀ ਰਾਤ ਉਸ ਦੀ ਸੁਖਰਾਜ ਸਿੰਘ ਨਾਲ ਮਾਮੂਲੀ ਤਕਰਾਰ ਹੋ ਗਈ। ਤੈਸ਼ ਵਿੱਚ ਆ ਕੇ ਸੁਖਰਾਜ ਸਿੰਘ ਨੇ ਆਪਣੀ ਕਾਰਬਾਈਨ (ਰਾਈਫਲ) ਨਾਲ ਉਸ ਵੱਲ ਤਕਰੀਬਨ ਸਿਧੇੱ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਅਤੇ ਹੋਰ ਮੁਲਾਜ਼ਮਾਂ ਨੇ ਧਰਤੀ ਉੱਤੇ ਲੰਮੇ ਪੈ ਕੇ ਆਪਣੀ ਜਾਨ ਬਚਾਈ।

ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਖ਼ਿਲਾਫ਼ ਧਾਰਾ 307 ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਨੇ ਤਕਰੀਬਨ 7-8 ਗੋਲੀਆਂ ਚਲਾਈਆਂ। ਇਥੇ ਦੱਸਣਯੋਗ ਹੈ ਕਿ ਸਾਲ 2007 ਵਿੱਚ ਸੁਖਰਾਜ ਸਿਆਸੀ ਆਗੂ ਦਾ ਸੁਰੱਖਿਆ ਗਾਰਡ ਸੀ ਤਾਂ ਉਸ ਕੋਲੋਂ ਭੇਤਭਰੀ ਹਾਲਤ ਵਿੱਚ ਸਰਕਾਰੀ ਕਾਰਬਾਈਨ ਖੋਹ ਲਈ ਗਈ ਸੀ, ਜਿਸ ਦਾ ਅੱਜ ਤੱਕ ਸੁਰਾਗ ਨਹੀਂ ਲੱਗਾ। ਪੁਲੀਸ ਸੂਤਰੇ ਦਸਦੇ ਹਨ ਕਿ ਸੁਖਰਾਜ ਸਿੰਘ ਤਣਾਅ ਵਿੱਚ ਰਹਿੰਦਾ ਹੈ ਅਤੇ ਉਸ ਦੇ ਹੱਥ ਸਰਕਾਰੀ ਹਥਿਆਰ ਨਾ ਦੇਣ ਦੇ ਬਾਵਜੂਦ ਵੀ ਉਸਨੂੰ ਸਰਕਾਰੀ ਹਥਿਆਰ ਦਿੱਤਾ ਗਿਆ।
Published by: Ashish Sharma
First published: July 31, 2020, 6:06 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading