Punjab News: ਬਠਿੰਡਾ ਪੁਲਿਸ (Bathinda Police) ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ (Director AIIMS) ਦੇ ਨਾਮ ’ਤੇ ਪੈਸੇ ਮੰਗਣ ਦੇ ਮਾਮਲੇ (Fruad) ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਪੁਲਿਸ ਨੇ ਏਮਜ਼ ਦੇ ਕਾਰਜਕਾਰੀ ਡਾਇਰੈਕਟਰ ਪ੍ਰੋਫੈਸਰ ਡਾ. ਡੀਕੇ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਧਾਰਾ 419, 500, 506, ਸੈਕਸ਼ਨ 66 ਡੀਆਈਟੀ ਐਕਟ 2000 ਤਹਿਤ ਅਣਪਛਾਤੇ ਨੂੰ ਨਾਮਜਦ ਕੀਤਾ ਹੈ।
ਡਾਇਰੈਕਟਰ ਡੀਕੇ ਸਿੰਘ ਨੇ ਪੁਲਿਸ ਨੂੰ ਇਸ ਸਬੰਧ ’ਚ ਸ਼ਿਕਾਇਤ ਦਿੱਤੀ ਸੀ ਜਿਸ ਦੀ ਪੜਤਾਲ ਸਾਈਬਰ ਸੈਲ ਵੱਲੋਂ ਕੀਤੀ ਗਈ ਸੀ। ਸਾਈਬਰ ਸੈਲ ਦੇ ਇੰਸਪੈਕਟਰ ਰਜਿੰਦਰ ਸਿੰਘ ਵੱਲੋਂ ਦਿੱਤੀ ਪੜਤਾਲੀਆ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਏਮਜ਼ ਦੀ ਵੈਬਸਾਈਟ ਤੋਂ ਕਾਰਜਕਾਰੀ ਲਾਇਰੈਕਟਰ ਪ੍ਰੋਫੈਸਰ ਡਾ ਡੀਕੇ ਸਿੰਘ ਦੀ ਫੋਟੋ ਚੁੱਕ ਕੇ ਮੋਬਾਇਲ ਨੰਬਰ 81475- 30911 ਤੇ ਬਣੇ ਵਟਸਐਪ ਅਕਾਊਂਟ ਤੇ ਲਾ ਲਈ।
ਰਿਪੋਰਟ ਮੁਤਾਬਕ ਮੁਲਜਮ ਨੇ ਇਸ ਮੋਬਾਇਲ ਨੰਬਰ ਰਾਹੀਂ ਡਾਕਟਰ ਡੀਕੇ ਸਿੰਘ ਦੇ ਏਮਜ਼ ’ਚ ਸੇਵਾਵਾਂ ਨਿਭੁਉਣ ਵਾਲੇ ਸਾਥੀਆਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਜਦੋਂ ਪੈਸੇ ਨਾਂ ਦਿੱਤੇ ਤਾਂ ਮੁਲਜਮ ਨੇ ਉਨ੍ਹਾਂ ਨਾਲ ਗਾਲੀ ਗਲੋਚ ਵੀ ਕੀਤਾ ਅਤੇ ਧਮਕੀਆਂ ਵੀ ਦਿੱਤੀਆਂ ਹਨ। ਪ੍ਰੋਫੈਸਰ ਡਾਕਟਰ ਡੀਕੇ ਸਿੰਘ ਨੇ ਇਸ ਸਬੰਧ ’ਚ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੂੰ ਲਿਖਤੀ ਪੱਤਰ ਰਾਹੀਂ ਸ਼ਕਾਇਤ ਦਿੱਤੀ ਸੀ। ਇਸ ਪੱਤਰ ਦੀ ਪੜਤਾਲ ਅੱਗਿਓ ਸਾਈਬਰ ਕਰਾਈਮ ਵਿੰਗ ਨੂੰ ਸੌਪ ਦਿੱਤੀ ਸੀ। ਐਸ ਐਸ ਪੀ ਬਠਿੰਡਾ ਵੱਲੋਂ ਦਿੱਤੇ ਹੁਕਮਾਂ ਦੇ ਅਧਾਰ ਤੇ ਮੁਕੱਦਮਾ ਦਰਜ ਕਰਕੇ ਅਗਲੀ ਪੜਤਾਲ ਸਬ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਸੌਂਪੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AIIMS, Bathinda, Crime news, Cyber crime, Punjab Police