• Home
  • »
  • News
  • »
  • punjab
  • »
  • PUNJAB NEWS CHANDIGARH INTERNATIONAL AIRPORT AWARDED THE BEST AIRPORT IN THE COUNTRY

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮਿਲਿਆ ਦੇਸ਼ ਦਾ ਸਰਵੋਤਮ ਏਅਰਪੋਰਟ ਦਾ ਏਸ਼ੀਆ ਪੈਸੇਫਿਕ ਬੈਸਟ ਐਵਾਰਡ

ਏਅਰਪੋਰਟ ਕੌਂਸਲ ਇੰਟਰਨੈਸ਼ਨਲ ਕਰੀਬ 250 ਹਵਾਈ ਅੱਡਿਆਂ ਦਾ ਸਰਵੇਖਣ ਕੀਤਾ ਗਿਆ ਸੀ। ਇਸ ਵਿੱਚ ਯਾਤਰੀ ਨਾਲ ਸਿੱਧਾ ਸੰਵਾਦ ਕੀਤਾ ਜਾਂਦਾ ਹੈ। ਇਹ ਸਰਵੇਖਣ ਸਫ਼ਾਈ, ਸਹੂਲਤਾਂ, ਪਾਰਕਿੰਗ ਪ੍ਰਬੰਧ, ਜਾਣ ਦਾ ਸਮਾਂ ਅਤੇ ਹੋਰ ਕਈ ਪਹਿਲੂਆਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ।

Chandigarh International Airport awarded the best airport in the country ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮਿਲਿਆ ਦੇਸ਼ ਦਾ ਸਰਵੋਤਮ ਏਅਰਪੋਰਟ ਦਾ ਏਸ਼ੀਆ ਪੈਸੇਫਿਕ ਬੈਸਟ ਐਵਾਰਡ (file photo)

  • Share this:
    ਚੰਡੀਗੜ੍ਹ: ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੇਸ਼ ਦੇ ਸਰਵੋਤਮ ਹਵਾਈ ਅੱਡੇ ਦਾ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਸ਼ੁਕਰਵਾਰ ਨੂੰ ਇਹ ਐਲਾਨ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਨੇ ਕੀਤਾ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਪਿਛਲੇ 4 ਸਾਲਾਂ ਤੋਂ ਲਗਾਤਾਰ ਏਸ਼ੀਆ ਪੈਸੀਫਿਕ ਬੈਸਟ ਏਅਰਪੋਰਟ ਅਵਾਰਡ ਜਿੱਤ ਰਿਹਾ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਸਾਰੇ ਖੇਤਰਾਂ ਵਿੱਚ ਵਧੀਆ ਕੰਮ ਕਰਨ ਨੂੰ ਧਿਆਨ ਵਿੱਚ ਰੱਖਦਿਆਂ ਅੰਕ ਦਿੱਤੇ ਗਏ। ਇਹ ਐਵਾਰਡ ਸਾਰੀਆਂ ਸ਼੍ਰੇਣੀਆਂ ਵਿੱਚ ਬਿਹਤਰੀਨ ਕਾਰਗੁਜ਼ਾਰੀ ਦੇ ਆਧਾਰ ’ਤੇ ਦਿੱਤਾ ਗਿਆ। ਏਅਰਪੋਰਟ ਦੇ ਸੀ.ਈ.ਓ. ਰਾਕੇਸ਼ ਦਾਂਬਲਾ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਇਸ ਸਮੇਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁੱਲ 45 ਉਡਾਣਾਂ ਉਡਾਣ ਭਰ ਰਹੀਆਂ ਹਨ।

    ਏਅਰਪੋਰਟ ਦੇ ਸੀ.ਈ.ਓ. ਨੇ ਦੱਸਿਆ ਕਿ ਏਅਰਪੋਰਟ ਕੌਂਸਲ ਇੰਟਰਨੈਸ਼ਨਲ ਕਰੀਬ 250 ਹਵਾਈ ਅੱਡਿਆਂ ਦਾ ਸਰਵੇਖਣ ਕੀਤਾ ਗਿਆ ਸੀ। ਇਸ ਵਿੱਚ ਯਾਤਰੀ ਨਾਲ ਸਿੱਧਾ ਸੰਵਾਦ ਕੀਤਾ ਜਾਂਦਾ ਹੈ। ਇਹ ਸਰਵੇਖਣ ਸਫ਼ਾਈ, ਸਹੂਲਤਾਂ, ਪਾਰਕਿੰਗ ਪ੍ਰਬੰਧ, ਜਾਣ ਦਾ ਸਮਾਂ ਅਤੇ ਹੋਰ ਕਈ ਪਹਿਲੂਆਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਇਸ ਆਧਾਰ 'ਤੇ ਏਅਰਪੋਰਟ ਨੂੰ ਪੁਆਇੰਟ ਦਿੱਤੇ ਜਾਂਦੇ ਹਨ, ਜਿਸ 'ਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਸਭ ਤੋਂ ਜ਼ਿਆਦਾ ਅੰਕ ਮਿਲੇ ਹਨ।



    ਜ਼ਿਕਰਯੋਗ ਹੈ ਕਿ ਅੰਤਰਾਸ਼ਟਰ ਏਅਰਪੋਰਟ ਅਥਾਰਟੀ ਵੱਲੋਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਲੋਕਾਂ ਲਈ ਚੰਡੀਗੜ੍ਹ-ਦੁਬਈ ਉਡਾਣ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਚੰਡੀਗੜ੍ਹ-ਦੁਬਈ ਉਡਾਣ 14 ਮਾਰਚ ਤੋਂ ਸ਼ੁਰੂ ਹੋਵੇਗੀ, ਜੋ ਹਫ਼ਤੇ ਵਿੱਚ 4 ਦਿਨ ਚੱਲੇਗੀ। ਇਸ ਸਬੰਧੀ ਹਵਾਈ ਅੱਡੇ ਦੇ ਲੋਕ ਸੰਪਰਕ ਅਧਿਕਾਰੀ ਕੇ.ਪੀ. ਸਿੰਘ ਨੇ ਦੱਸਿਆ ਕਿ 14 ਤੋਂ 26 ਮਾਰਚ ਤੱਕ ਇਹ ਉਡਾਣ ਬੱਬਲ ਹੇਠ ਚੱਲੇਗੀ ਅਤੇ 27 ਮਾਰਚ ਤੋਂ ਨਿਯਮਤ ਹੋ ਜਾਵੇਗੀ। ਉਕਤ ਫਲਾਈਟ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਡਾਣ ਭਰੇਗੀ। ਚੰਡੀਗੜ੍ਹ ਤੋਂ ਇੰਡੀਗੋ ਦੁਬਈ ਦੀ ਫਲਾਈਟ ਰਾਤ 9.15 ਵਜੇ ਉਡਾਣ ਭਰੇਗੀ ਅਤੇ ਸਵੇਰੇ 6.20 ਵਜੇ ਚੰਡੀਗੜ੍ਹ ਪਹੁੰਚੇਗੀ।
    Published by:Ashish Sharma
    First published: