• Home
  • »
  • News
  • »
  • punjab
  • »
  • PUNJAB NEWS FARMERS PROTEST CLOSE LEHRA TOLL PLAZA BATHINDA CHANDIGARH MAIN ROAD DUE TO DEMANDS KS

ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਬੰਦ ਕੀਤਾ ਲਹਿਰਾ ਟੋਲ ਪਲਾਜ਼ਾ, ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਲੱਗਿਆ ਜਾਮ

Punjab News: ਲਹਿਰਾ ਟੋਲ ਪਲਾਜ਼ਾ (Kisan On Toll Pallaza) ਦੇ ਕਿਸਾਨਾਂ ਨੇ 2 ਘੰਟਿਆਂ ਲਈ ਜਾਮ ਲਗਾ ਦਿੱਤਾ ਹੈl ਕਿਸਾਨਾਂ ਦਾ ਕਹਿਣਾ ਹੈ ਕਿ ਲਹਿਰਾ ਟੋਲ ਪਲਾਜ਼ਾ ਦੇ ਪੰਦਰਾਂ ਕਿਲੋਮੀਟਰ ਦੇ ਦਾਇਰੇ ਨੂੰ ਟੋਲ ਫਰੀ ਕੀਤਾ ਜਾਵੇl ਇਸ ਤੋਂ ਇਸ ਤੋਂ ਇਲਾਵਾ ਕਿਸਾਨਾਂ ਦੀ ਜਿਹੜੀ ਫਸਲ ਖ਼ਰਾਬ ਹੋਈ  ਹੈ ਉਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇl

  • Share this:
ਬਠਿੰਡਾ: Punjab News: ਲਹਿਰਾ ਟੋਲ ਪਲਾਜ਼ਾ (Kisan On Toll Pallaza) ਦੇ ਕਿਸਾਨਾਂ ਨੇ 2 ਘੰਟਿਆਂ ਲਈ ਜਾਮ ਲਗਾ ਦਿੱਤਾ ਹੈl ਕਿਸਾਨਾਂ ਦਾ ਕਹਿਣਾ ਹੈ ਕਿ ਲਹਿਰਾ ਟੋਲ ਪਲਾਜ਼ਾ ਦੇ ਪੰਦਰਾਂ ਕਿਲੋਮੀਟਰ ਦੇ ਦਾਇਰੇ ਨੂੰ ਟੋਲ ਫਰੀ ਕੀਤਾ ਜਾਵੇl ਇਸਤੋਂ ਇਸ ਤੋਂ ਇਲਾਵਾ ਕਿਸਾਨਾਂ ਦੀ ਜਿਹੜੀ ਫਸਲ ਖ਼ਰਾਬ ਹੋਈ ਹੈ ਉਸ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇl ਤੀਜੀ ਵੱਡੀ ਮੰਗ ਸਰਕਾਰ ਨੇ ਅਜੇ ਛੋਟੇ ਬੱਚਿਆਂ ਦੇ ਸਕੂਲ ਨਹੀਂ ਖੋਲ੍ਹੇ ਵੱਡੇ ਬੱਚਿਆਂ ਦੇ ਸਕੂਲ ਅੱਜ ਤੋਂ ਖੋਲ੍ਹ ਦਿੱਤੇ ਹਨ, ਜਿਸ ਕਰਕੇ ਛੋਟੇ ਬੱਚੇ ਅਜੇ ਵੀ ਪੜ੍ਹਾਈ ਤੋਂ ਵਾਂਝੇ ਹਨl

ਇਨ੍ਹਾਂ ਮੰਗਾਂ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਨੇ ਇਸ ਟੋਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਹੈ ਜਿਸ ਦੇ ਕਾਰਨ  ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲਾ ਮੁੱਖ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ l ਪੁਲਿਸ ਨੇ ਫਿਲਹਾਲ ਇਸ ਪੂਰੇ ਟ੍ਰੈਫਿਕ ਨੂੰ ਪਿੰਡਾਂ ਦੇ ਰਸਤੇ ਬਦਲ ਦਿੱਤਾ ਹੈ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਕਿਸਾਨ ਜਥੇਬੰਦੀਆਂ ਦੇ ਆਗੂ ਅਮਰਜੀਤ ਸਿੰਘ ਹਨੀ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਮੰਨੀ ਜਾਣੀ ਤਾਂ ਆਉਣ ਵਾਲੇ ਦਿਨਾਂ ਵਿਚ ਸਾਰੀਆਂ ਜਥੇਬੰਦੀਆਂ ਇਕੱਠਾ ਹੋ ਕੇ ਇੱਕ ਵੱਡਾ ਫ਼ੈਸਲਾ ਕਰਨਗੇ ਅਤੇ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰਾਂਗੇ।

ਇਸ ਦੌਰਾਨ ਟੋਲ ਪਲਾਜ਼ਾ ਤੇ ਕਿਸਾਨਾਂ ਦੀ ਇਸ ਸੰਘਰਸ਼ ਦੇ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈl ਆਸ ਪਾਸ ਦੇ ਪਿੰਡਾਂ ਵਾਲਿਆਂ ਨੂੰ ਇਸ ਰਸਤੇ ਹੀ ਦੂਸਰੇ ਪਿੰਡਾਂ ਵਿੱਚ ਜਾਣਾ ਪੈਂਦਾ ਹੈ ਤਾਂ ਕਰਕੇ ਕਿਸਾਨਾਂ ਦੇ ਇਸ ਧਰਨੇ ਨੂੰ ਲੈ ਕੇ ਉਹ ਲੋਕ ਨਿਰਾਸ਼ ਨਜ਼ਰ ਆ ਰਹੇ ਹਨ।
Published by:Krishan Sharma
First published: