ਓਲੰਪਿਕ ਵਿੱਚ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਵਿੱਚ ਹਾਕੀ ਦਾ ਮਾਹੌਲ ਬਣ ਗਿਆ ਹੈ। ਦੇਸ਼ ਭਰ ਵਿੱਚ ਹਾਕੀ ਦੀ ਮੰਗ ਲਗਾਤਾਰ ਵਧਣ ਲੱਗੀ ਹੈ, ਜਿਸ ਨੇ ਜਲੰਧਰ ਦੇ ਕਾਰੋਬਾਰੀਆਂ ਦਾ ਉਤਸ਼ਾਹ ਵਧਾਇਆ ਹੈ। ਜ਼ਿਕਰਯੋਗ ਹੈ ਕਿ ਜਲੰਧਰ ਕਾਰਬਨ ਫਾਈਬਰ ਨਾਲ ਕੰਪੋਜਿਟ ਹਾਕੀ ਸਟਿਕ ਤਿਆਰ ਕਰਨ ਵਾਲਾ ਦੇਸ਼ ਦਾ ਇੱਕੋ-ਇੱਕ ਸ਼ਹਿਰ ਹੈ।
ਓਲੰਪਿਕ ਵਿੱਚ ਭਾਰਤੀ ਟੀਮ ਦੀ ਪੁਰਸ਼ ਟੀਮ 41 ਸਾਲ ਬਾਅਦ ਅਤੇ ਮਹਿਲਾ ਟੀਮ ਪਹਿਲੀ ਵਾਰ ਸੈਮੀਫਾਈਨਲ ਵਿੱਚ ਪੁੱਜੀ, ਉਸ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਵਿੱਚ ਹਾਕੀ ਪ੍ਰਤੀ ਉਤਸ਼ਾਹ ਪੈਦਾ ਕੀਤਾ ਹੈ। ਇਸ ਨਾਲ ਦੇਸ਼ ਦੇ ਆਮ ਲੋਕਾਂ ਵਿੱਚ ਵੀ ਉਤਸ਼ਾਹ ਵਧ ਰਿਹਾ ਹੈ ਅਤੇ ਕਾਰੋਬਾਰੀਆਂ ਦੇ ਵਪਾਰ ਵਿੱਚ ਵੀ ਵਾਧਾ ਹੋ ਰਿਹਾ ਹੈ।
ਖੇਡ ਉਦਯੋਗ ਸੰਘ ਦੇ ਕਨਵੀਨਰ ਅਨੁਸਾਰ ਜਲੰਧਰ ਵਿੱਚ ਹਾਕੀ ਸਟਿਕ, ਬੈਗ, ਗੋਲ ਪੋਸਟ, ਫਿਟਨੈਸ ਸਮੱਗਰੀ, ਬੂਟ, ਕੱਪੜੇ ਆਦਿ ਦਾ ਕਰੀਬ 100 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ, ਜਿਸ ਵਿੱਚ ਇੱਕ ਵੱਡਾ ਹਿੱਸਾ ਦਰਾਮਦ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਵਿੱਚ ਸ਼ਾਨਦਾਰ ਜਿੱਤ ਨਾਲ ਹਾਕੀ ਜਗਤ ਵਿੱਚ ਮੁੜ ਜੋਸ਼ ਪੈਦਾ ਹੋਇਆ ਹੈ, ਜੋ ਕਿ ਜਲੰਧਰ ਕਾਰੋਬਾਰੀਆਂ ਲਈ ਫਾਇਦੇਮੰਦ ਹੋਵੇਗਾ।
ਜਲੰਧਰ ਦੇਸ਼ ਦਾ ਇਕਲੌਤਾ ਨਿਰਮਾਣ ਕੇਂਦਰ
ਦੇਸ਼ ਵਿੱਚ ਹਾਕੀ ਨਿਰਮਾਣ ਦੇ ਸਿਰਫ਼ ਦੋ ਕੇਂਦਰ ਹਨ, ਜਿਨ੍ਹਾਂ ਵਿੱਚ ਇੱਕ ਜਲੰਧਰ ਅਤੇ ਦੂਜਾ ਮੇਰਠ ਹੈ। ਪਰੰਤੂ ਅਹਿਮਦਾਬਾਦ ਦਾ ਯੂਨਿਟ ਬੰਦ ਹੋ ਗਿਆ ਹੈ ਅਤੇ ਹੁਣ ਜਲੰਧਰ ਹੀ ਦੇਸ਼ ਦਾ ਨਿਰਮਾਣ ਕੇਂਦਰ ਹੈ।
ਕਾਰੋਬਾਰੀ ਰਵਿੰਦਰ ਧੀਰ ਨੇ ਦੱਸਿਆ ਕਿ 1947 ਵਿੱਚ ਜਦੋਂ ਜਲੰਧਰ ਵਿੱਚ ਖੇਡ ਇੰਡਸਟਰੀ ਸਥਾਪਤ ਹੋਈ ਸੀ ਤਾਂ ਪਹਿਲੀ ਵੱਡੀ ਖੇਡ ਹਾਕੀ ਹੁੰਦੀ ਸੀ, ਫਿਰ ਕ੍ਰਿਕਟ ਨੇ ਉਸ ਉਪਰ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਹੁਣ ਜਿਵੇਂ ਭਾਰਤੀ ਹਾਕੀ ਟੀਮ ਦਾ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਤਾਂ ਉਮੀਦ ਹੈ ਕਿ ਹਾਕੀ ਦਾ ਦੌਰ ਮੁੜ ਆਵੇਗਾ ਅਤੇ ਖਿਡਾਰੀਆਂ ਵਿੱਚ ਜੋਸ਼ ਭਰਨ ਨਾਲ ਕਾਰੋਬਾਰ ਵਿੱਚ ਵੀ ਵਾਧਾ ਹੋਵੇਗਾ।
ਕਾਰਬਨ ਮਟੀਰੀਅਲ ਵਾਲੀ ਹਾਕੀ ਦਾ ਨਿਰਮਾਣ
ਕਾਰਬਨ ਮਟੀਰੀਅਲ ਹਾਕੀ ਦੀ ਵਰਤੋਂ ਕੌਮਾਂਤਰੀ ਪੱਧਰ 'ਤੇ 10 ਸਾਲ ਪਹਿਲਾਂ ਸ਼ੁਰੂ ਹੋਇਆ ਹੈ। ਇਸ ਮਟੀਰੀਅਲ ਨਾਲ ਬਣੀ ਹਾਕੀ ਕਈ ਸਾਲ ਚਲਦੀ ਹੈ, ਇਹ ਟੁੱਟਦੀ ਨਹੀਂ ਅਤੇ ਨਾ ਹੀ ਲੱਕੜ ਦੀ ਤਰ੍ਹਾਂ ਘਸਦੀ ਹੈ। ਪਹਿਲਾਂ ਇਸ ਦਾ ਜਲੰਧਰ ਵਿੱਚ ਨਿਰਮਾਣ ਨਹੀਂ ਹੁੰਦਾ ਸੀ ਅਤੇ ਪਾਕਿਸਤਾਨ ਤੋਂ ਬਰਾਮਦ ਕੀਤੀ ਜਾਂਦੀ ਸੀ। ਪਰੰਤੂ ਜਲੰਧਰ ਦੇ ਕਾਰੋਬਾਰੀਆਂ ਨੇ ਖੁਦ ਇਸ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਅਤੇ ਪਾਕਿਸਤਾਨ ਦਾ ਦਬਦਬਾ ਖ਼ਤਮ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Hockey, Indian Hockey Team, Jalandhar, Olympic, Punjab, Sports, Tokyo Olympics 2021