Home /News /punjab /

ਗੁਰਦਾਸਪੁਰ: ਪਿਟਬੁੱਲ ਨੇ 5 ਪਿੰਡਾਂ 'ਚ 12 ਲੋਕਾਂ ਨੂੰ ਵੱਢਿਆ, ਸੇਵਾਮੁਕਤ ਕੈਪਟਨ ਨੇ ਮੌਤ ਦੇ ਘਾਟ ਉਤਾਰਿਆ

ਗੁਰਦਾਸਪੁਰ: ਪਿਟਬੁੱਲ ਨੇ 5 ਪਿੰਡਾਂ 'ਚ 12 ਲੋਕਾਂ ਨੂੰ ਵੱਢਿਆ, ਸੇਵਾਮੁਕਤ ਕੈਪਟਨ ਨੇ ਮੌਤ ਦੇ ਘਾਟ ਉਤਾਰਿਆ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਇਲਾਕੇ ਦੇ ਨਾਲ ਲੱਗਦੇ 5 ਪਿੰਡਾਂ 'ਚ ਇਕ ਪਿਟਬੁੱਲ ਕੁੱਤੇ ਨੇ 12 ਲੋਕਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਦੇਰ ਰਾਤ ਉਸ ਨੇ ਤੰਗੋਸ਼ਾਹ ਪਿੰਡ ਤੋਂ ਲੈ ਕੇ ਚੌਹਾਣਾ ਪਿੰਡ ਤੱਕ ਕਾਫੀ ਦਹਿਸ਼ਤ ਪੈਦਾ ਕਰ ਦਿੱਤੀ। ਪਿੰਡ ਤੰਗੋਸ਼ਾਹ ਤੋਂ ਚੌਹਾਣਾ ਦੀ ਦੂਰੀ 15 ਕਿਲੋਮੀਟਰ ਹੈ। ਇਸ ਦੌਰਾਨ ਪਿਟਬੁੱਲ ਕੁੱਤੇ ਨੇ ਨੈਸ਼ਨਲ ਹਾਈਵੇਅ ਵੀ ਪਾਰ ਕਰ ਲਿਆ।

ਹੋਰ ਪੜ੍ਹੋ ...
  • Share this:

    ਗੁਰਦਾਸਪੁਰ 'ਚ ਇਕ ਪਿਟਬੁਲ ਕੁੱਤੇ ਨੇ 5 ਪਿੰਡਾਂ 'ਚ 12 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਬਾਅਦ ਵਿਚ ਇੱਕ ਸੇਵਾਮੁਕਤ ਕੈਪਟਨ ਨੇ ਕੁੱਤੇ ਨੂੰ ਮਾਰ ਮੁਕਾਇਆ। ਇਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।

    ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਇਲਾਕੇ ਦੇ ਨਾਲ ਲੱਗਦੇ 5 ਪਿੰਡਾਂ 'ਚ ਇਕ ਪਿਟਬੁੱਲ ਕੁੱਤੇ ਨੇ 12 ਲੋਕਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਦੇਰ ਰਾਤ ਉਸ ਨੇ ਤੰਗੋਸ਼ਾਹ ਪਿੰਡ ਤੋਂ ਲੈ ਕੇ ਚੌਹਾਣਾ ਪਿੰਡ ਤੱਕ ਕਾਫੀ ਦਹਿਸ਼ਤ ਪੈਦਾ ਕਰ ਦਿੱਤੀ। ਪਿੰਡ ਤੰਗੋਸ਼ਾਹ ਤੋਂ ਚੌਹਾਣਾ ਦੀ ਦੂਰੀ 15 ਕਿਲੋਮੀਟਰ ਹੈ। ਇਸ ਦੌਰਾਨ ਪਿਟਬੁੱਲ ਕੁੱਤੇ ਨੇ ਨੈਸ਼ਨਲ ਹਾਈਵੇਅ ਵੀ ਪਾਰ ਕਰ ਲਿਆ।

    ਉਸ ਨੇ ਪਹਿਲਾਂ ਪਿੰਡ ਤੰਗੋਸ਼ਾਹ ਨੇੜੇ ਭੱਠੇ ’ਤੇ ਕੰਮ ਕਰਦੇ ਦੋ ਮਜ਼ਦੂਰਾਂ ਨੂੰ ਕੱਟਿਆ। ਦੋਵਾਂ ਨੇ ਹਿੰਮਤ ਕਰਕੇ ਉਸ ਦੇ ਗਲੇ ਵਿੱਚ ਪਈ ਚੇਨ ਫੜ ਕੇ ਆਪਣੇ ਆਪ ਨੂੰ ਬਚਾਇਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਕੁੱਤਾ ਸੰਗਲ ਵਿਚੋਂ ਨਿਕਲ ਕੇ ਰਾਤ ਨੂੰ ਪਿੰਡ ਕੋਠੇ ਰਾਂਝੇ ਦੇ ਕੋਲ ਪਹੁੰਚ ਗਿਆ। ਉਸ ਨੇ ਪਿੰਡ 'ਚ ਆਪਣੀ ਹਵੇਲੀ 'ਚ ਬੈਠੇ 60 ਸਾਲਾ ਦਿਲੀਪ ਕੁਮਾਰ 'ਤੇ ਹਮਲਾ ਕਰ ਦਿੱਤਾ।

    ਦਲੀਪ ਕੁਮਾਰ ਨੇ ਹਿੰਮਤ ਦਿਖਾਉਂਦੇ ਹੋਏ ਕੁੱਤੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦਲੀਪ ਕੁਮਾਰ ਪਿਟਬੁੱਲ ਦੇ ਚੁੰਗਲ ਤੋਂ ਬਚ ਕੇ ਘਰ ਵੱਲ ਭੱਜਿਆ। ਹਾਲਾਂਕਿ, ਪਿਟਬੁੱਲ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਦੁਬਾਰਾ ਰਸਤੇ ਵਿੱਚ ਸੁੱਟ ਦਿੱਤਾ ਅਤੇ ਸਿਰ ਬੁਰੀ ਤਰ੍ਹਾਂ ਨੋਚ ਸੁੱਟਿਆ।

    ਉਦੋਂ ਤੱਕ ਪਿੰਡ ਦੇ ਲੋਕ ਇਕੱਠੇ ਹੋ ਗਏ ਪਰ ਕਿਸੇ ਨੇ ਦਲੀਪ ਕੁਮਾਰ ਨੂੰ ਪਿਟਬੁੱਲ ਤੋਂ ਛੁਡਾਉਣ ਦੀ ਹਿੰਮਤ ਨਹੀਂ ਦਿਖਾਈ। ਇਸ ਦੌਰਾਨ ਰਸਤੇ 'ਚ ਦਲੀਪ ਕੁਮਾਰ ਦੇ ਭਰਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗਲੀ ਤੋਂ ਗੇਟ ਦੇ ਅੰਦਰ ਖਿੱਚ ਕੇ ਉਸ ਦੀ ਜਾਨ ਬਚਾਈ।

    ਇਸ ਤੋਂ ਬਾਅਦ ਪਿਟਬੁੱਲ ਕੁੱਤੇ ਨੇ ਇਸੇ ਪਿੰਡ ਦੇ ਰਹਿਣ ਵਾਲੇ ਬਲਦੇਵ ਰਾਜ ਦੇ ਵੱਛੇ 'ਤੇ ਹਮਲਾ ਕਰ ਦਿੱਤਾ। ਉਥੋਂ ਪਿਟਬੁੱਲ ਘਰੋਟਾ ਰੋਡ ਵੱਲ ਭੱਜਿਆ ਅਤੇ ਰਸਤੇ ਵਿੱਚ ਕਈ ਪਸ਼ੂਆਂ ਨੂੰ ਵੱਢਦਾ ਹੋਇਆ ਇੱਟਾਂ ਦੇ ਭੱਠੇ ’ਤੇ ਪਹੁੰਚ ਗਿਆ। ਉਸ ਨੇ ਭੱਠੇ 'ਤੇ ਨੇਪਾਲੀ ਚੌਕੀਦਾਰ ਰਾਮਨਾਥ 'ਤੇ ਹਮਲਾ ਕਰ ਦਿੱਤਾ। ਰਾਮਨਾਥ ਨੂੰ ਭੱਠੇ 'ਤੇ ਰਹਿੰਦੇ ਆਵਾਰਾ ਕੁੱਤਿਆਂ ਨੇ ਬਚਾਇਆ। ਉਥੋਂ ਪਿੱਟਬੁੱਲ ਛੰਨੀ ਪਿੰਡ ਵੱਲ ਭੱਜਿਆ ਅਤੇ ਉੱਥੇ ਸੁੱਤੇ ਪਏ ਮੰਗਲ ਸਿੰਘ ਨੂੰ ਵੱਢ ਲਿਆ।

    ਸਵੇਰੇ ਪੰਜ ਵਜੇ ਪਿਟਬੁੱਲ ਕੁੰਡੇ ਪਿੰਡ ਪਹੁੰਚਿਆ ਅਤੇ ਉੱਥੇ ਸਵੇਰ ਦੀ ਸੈਰ ਕਰ ਰਹੇ ਕੁਝ ਲੋਕਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਤਰ੍ਹਾਂ ਇਕ ਪਿਟਬੁਲ ਕੁੱਤੇ ਨੇ ਕੁੱਲ 12 ਲੋਕਾਂ ਨੂੰ ਜ਼ਖਮੀ ਕਰ ਦਿੱਤਾ।

    ਇਸ ਤੋਂ ਬਾਅਦ ਪਿਟਬੁੱਲ ਭੱਜਦਾ ਹੋਇਆ ਪਿੰਡ ਚੌਹਾਣਾ ਪਹੁੰਚਿਆ ਅਤੇ ਖੇਤਾਂ ਵਿੱਚ ਸੈਰ ਕਰ ਰਹੇ ਫੌਜ ਦੇ ਸੇਵਾਮੁਕਤ ਕਪਤਾਨ ਸ਼ਕਤੀ ਸਿੰਘ 'ਤੇ ਹਮਲਾ ਕਰ ਦਿੱਤਾ।

    ਸ਼ਕਤੀ ਸਿੰਘ ਨੇ ਹਿੰਮਤ ਨਾ ਹਾਰਦੇ ਹੋਏ ਹੱਥ ਵਿੱਚ ਫੜੀ ਸੋਟੀ ਕੁੱਤੇ ਦੇ ਮੂੰਹ ਵਿਚ ਧੱਕ ਦਿੱਤੀ ਅਤੇ ਦੋਵੇਂ ਕੰਨਾਂ ਤੋਂ ਫੜ ਲਿਆ। ਉਦੋਂ ਤੱਕ ਸ਼ਕਤੀ ਸਿੰਘ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਵੀ ਉਥੇ ਪਹੁੰਚ ਗਏ। ਇਸ ਦੌਰਾਨ ਸ਼ਕਤੀ ਸਿੰਘ ਅਤੇ ਪਿੰਡ ਦੇ ਹੋਰ ਲੋਕਾਂ ਨੇ ਪਿਟਬੁਲ ਕੁੱਤੇ ਨੂੰ ਡੰਡਿਆਂ ਨਾਲ ਕੁੱਟ-ਕੁੱਟ ਮਾਰ ਸੁਟਿੱਆ। ਖੂੰਖਾਰ ਕੁੱਤਿਆਂ ਦਾ ਸ਼ਿਕਾਰ ਬਣੇ ਲੋਕਾਂ ਨੂੰ ਦੀਨਾਨਗਰ ਅਤੇ ਗੁਰਦਾਸਪੁਰ ਦੇ ਸਿਵਲ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

    Published by:Gurwinder Singh
    First published:

    Tags: Pitbull