ਸੱਸ ਤੇ ਪਤੀ ਵੱਲੋਂ ਗਰਭਵਤੀ ਔਰਤ ਦੀ ਬੇਰਹਿਮੀ ਕੁੱਟਮਾਰ, ਬੱਚੇ ਦੀ ਹੋਈ ਮੌਤ

News18 Punjabi | News18 Punjab
Updated: May 22, 2020, 12:46 PM IST
share image
ਸੱਸ ਤੇ ਪਤੀ ਵੱਲੋਂ ਗਰਭਵਤੀ ਔਰਤ ਦੀ ਬੇਰਹਿਮੀ ਕੁੱਟਮਾਰ, ਬੱਚੇ ਦੀ ਹੋਈ ਮੌਤ
ਸੱਸ ਤੇ ਪਤੀ ਵੱਲੋਂ ਗਰਭਵਤੀ ਔਰਤ ਦੀ ਬੇਰਹਿਮੀ ਕੁੱਟਮਾਰ, ਬੱਚੇ ਦੀ ਹੋਈ ਮੌਤ

ਕਪੂਰਥਲਾ ਵਿੱਚ ਇੱਕ ਗਰਭਵਤੀ ਔਰਤ ਨੂੰ ਉਸਦੇ ਪਤੀ ਅਤੇ ਸੱਸ ਨੇ ਕੁੱਟਿਆ, ਜਿਸ ਕਾਰਨ ਔਰਤ ਦੇ ਗਰਭ ਵਿਚ ਪਲ ਰਹੇ 6 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਕਪੂਰਥਲਾ ਵਿੱਚ ਇੱਕ ਗਰਭਵਤੀ ਔਰਤ ਨੂੰ ਉਸਦੇ ਪਤੀ ਅਤੇ ਸੱਸ ਨੇ ਕੁੱਟਿਆ, ਜਿਸ ਕਾਰਨ ਔਰਤ ਦੇ ਗਰਭ ਵਿਚ ਪਲ ਰਹੇ 6 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਮਾਮਲਾ ਕਪੂਰਥਲਾ ਜ਼ਿਲ੍ਹੇ ਦੇ ਸ਼ਹਿਰ ਫਗਵਾੜਾ ਦੇ ਪਿੰਡ ਦਰਵੇਸ਼ ਦਾ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਭਰਾ ਮਨਦੀਪ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਵਿਜੇ ਕੁਮਾਰ ਨਿਵਾਸੀ ਦਰਵੇਸ਼ ਪਿੰਡ ਫਗਵਾੜਾ ਨਾਲ ਹੋਇਆ ਸੀ।

ਪੀੜਤ ਲੜਕੀ ਦੇ ਭਰਾ ਨੇ ਦੱਸਿਆ ਕਿ ਵਿਜੇ ਕੁਮਾਰ ਜੋ ਟਰੈਵਲ ਏਜੰਟ ਦਾ ਕੰਮ ਕਰਦਾ ਸੀ, ਵਿਆਹ ਤੋਂ ਬਾਅਦ ਹੀ ਉਸਦੀ  ਭੈਣ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਹੀ ਤਾਲਾਬੰਦੀ ਦੌਰਾਨ ਉਸਨੇ ਉਸਦੀ ਭੈਣ ਨਾਲ ਕੁੱਟਮਾਰ ਵੀ ਕੀਤੀ। ਹੁਣ 18 ਮਈ ਨੂੰ ਕਿਸੇ ਗੱਲ ਨੂੰ ਲੈ ਕੇ ਉਸਦੀ ਭੈਣ ਦੀ ਪਤੀ ਅਤੇ ਸੱਸ ਨੇ ਬੇਰਹਿਮੀ ਕੁਟਮਾਰ ਕੀਤੀ, ਜਿਸ ਕਾਰਨ ਉਸਦੇ 6 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ।

ਪੀੜਤਾ ਦੇ ਭਰਾ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੀੜਤ ਲੜਕੀ ਦੱਸਿਆ ਕਿ ਉਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਫਗਵਾੜਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦੇ ਬੱਚੇ ਦੀ ਮੌਤ ਹੋ ਗਈ। ਉਸਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਤੋਂ ਸਜਾ ਦਿੱਤੀ ਜਾਵੇ ਤਾਂ ਜੋ ਕੋਈ ਦੁਬਾਰਾ ਅਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਤਨਾਮਪੁਰਾ ਦੇ ਏਐਸਆਈ ਮੇਜਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕੀਤਾ ਗਿਆ ਹੈ। ਔਰਤ ਦੇ ਪਤੀ ਵਿਜੇ ਕੁਮਾਰ ਅਤੇ ਉਸਦੀ ਮਾਂ ਬਿਮਲਾ ਜੋ ਹਾਲੇ ਫਰਾਰ ਹਨ, ਦੋਵਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

 
First published: May 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading