ਕਰਫਿਊ ਦੌਰਾਨ ਗਰਭਵਤੀ ਮਹਿਲਾ ਲਈ ਦਵਾਈ ਲੈਣ ਜਾ ਰਹੇ ਪਤੀ ਦੀ ਪੁਲਿਸ ਵੱਲੋਂ ਕੁੱਟਮਾਰ...

News18 Punjabi | News18 Punjab
Updated: March 27, 2020, 11:37 AM IST
share image
ਕਰਫਿਊ ਦੌਰਾਨ ਗਰਭਵਤੀ ਮਹਿਲਾ ਲਈ ਦਵਾਈ ਲੈਣ ਜਾ ਰਹੇ ਪਤੀ ਦੀ ਪੁਲਿਸ ਵੱਲੋਂ ਕੁੱਟਮਾਰ...
ਕਰਫਿਊ ਦੌਰਾਨ ਗਰਭਵਤੀ ਮਹਿਲਾ ਲਈ ਦਵਾਈ ਲੈਣ ਜਾ ਰਹੇ ਪਤੀ ਦੀ ਪੁਲਿਸ ਵੱਲੋਂ ਕੁੱਟਮਾਰ...

ਅੰਮ੍ਰਿਤਸਰ ਵਿਚ ਗਰਭਵਤੀ ਮਹਿਲਾ ਦਾ ਪਤੀ ਆਪਣੀ ਪਤਨੀ ਦੀ ਦਵਾਈ ਲੈਣ ਗਿਆ ਸੀ ਪਰ ਕਰਫਿਊ ਦੌਰਾਨ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕ ਕੇ ਉਸ ਵਿਅਕਤੀ ਨਾਲ ਕੁੱਟਮਾਰ ਕੀਤੀ ਹੈ। ਗਰਭਵਤੀ ਮਹਿਲਾ ਦੇ ਪਤੀ ਨਾਲ ਮਾਰਕੁੱਟ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ ਵਿਚ ਗਰਭਵਤੀ ਮਹਿਲਾ ਦਾ ਪਤੀ ਆਪਣੀ ਪਤਨੀ ਦੀ ਦਵਾਈ ਲੈਣ ਗਿਆ ਸੀ ਪਰ ਕਰਫਿਊ ਦੌਰਾਨ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ ਹੈ। ਪੰਜਾਬ ਦੇ ਵੱਖ ਵੱਖ ਥਾਵਾਂ ਉਤੇ ਪੁਲਿਸ ਵੱਲੋ ਲੋਕਾਂ ਦੀ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਹਨ।

ਜਿਹੜੇ ਲੋਕ ਵਿਹਲੇ ਜਾਣਬੁੱਝ ਕੇ ਬਾਹਰ ਨਿਕਲਦੇ ਹਨ ਉਹਨਾ ਨਾਲ ਸਖਤੀ ਤਾਂ ਹੋ ਰਹੀ ਹੈ ਪਰ ਦੂਜੇ ਪਾਸੇ ਜਿਹੜੇ ਲੋਕ ਦਵਾਈਆ ਲੈਣ ਜਾਂ ਆਪਣੀ ਕਿਸੇ ਮਜਬੂਰੀ ਕਾਰਨ ਨਿਕਲਦੇ ਹਨ ਉਹਨਾਂ ਨਾਲ ਵੀ ਪੁਲਿਸ ਦੁਰਵਿਹਾਰ ਕਰ ਰਹੀ ਹੈ ।

ਅੰਮ੍ਰਿਤਸਰ ਵਿੱਚ ਗਰਭਵਤੀ ਮਹਿਲਾ ਦੇ ਪਤੀ ਨਾਲ ਮਾਰਕੁੱਟ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਜਲੰਧਰ ਦੇ ਕਰਤਾਰਪੁਰ ਵਿੱਚ ਗਲੀਆਂ ਚੋਂ ਲੰਘਣ ਵਾਲਿਆਂ ਤੇ ਸੋਟੀਆਂ ਮਾਰਨ ਵਾਲੇ ਪੁਲਿਸ ਮੁਲਾਜ਼ਮ ਵੀ ਲਾਈਨ ਹਾਜ਼ਰ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ ਹੀ ਅੰਮ੍ਰਿਤਸਰ ਵਿਚ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਕਰਮਚਾਰੀ ਦੀ ਬਿਨਾ ਕਸੂਰ ਦੇ ਮਾਰਕੁੱਟ ਕਰ ਦਿੱਤੀ ਹੈ। ਮੁਤਾਬਕ ਫਾਇਰ ਬ੍ਰਿਗੇਡ ਦਾ ਕਰਮਚਾਰੀ ਆਪਣੀ ਡਿਊਟੀ ਉਤੇ ਜਾ ਰਿਹਾ ਸੀ।ਉਸ ਦੇ ਕੋਲ ਆਈ ਡੀ ਕਾਰਡ ਵੀ ਸੀ ਪਰ ਪੁਲਿਸ ਨੇ ਕੁੱਟਮਾਰ ਕਰ ਦਿੱਤੀ। ਇਸ ਤਰ੍ਹਾਂ ਦੇ ਪੰਜਾਬ ਤੋਂ ਬਹੁਤ ਸਾਰੇ ਮਾਮਲੇ ਆ ਰਹੇ ਹਨ।
First published: March 27, 2020
ਹੋਰ ਪੜ੍ਹੋ
ਅਗਲੀ ਖ਼ਬਰ