Home /News /punjab /

ਪੁਲਿਸ ਨੇ ਮੂਸੇਵਾਲਾ ਦੇ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਦੱਸਿਆ, ਚਾਰਜਸ਼ੀਟ 'ਚ ਹਥਿਆਰ ਤੇ ਪੈਸੇ ਬਣੇ ਪਹੇਲੀ

ਪੁਲਿਸ ਨੇ ਮੂਸੇਵਾਲਾ ਦੇ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਦੱਸਿਆ, ਚਾਰਜਸ਼ੀਟ 'ਚ ਹਥਿਆਰ ਤੇ ਪੈਸੇ ਬਣੇ ਪਹੇਲੀ

ਪੁਲਿਸ ਨੇ ਮੂਸੇਵਾਲਾ ਦੇ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਦੱਸਿਆ, ਚਾਰਜਸ਼ੀਟ 'ਚ ਹਥਿਆਰ ਤੇ ਪੈਸੇ ਬਣੇ ਪਹੇਲੀ (ਫਾਇਲ ਫੋਟੋ)

ਪੁਲਿਸ ਨੇ ਮੂਸੇਵਾਲਾ ਦੇ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਦੱਸਿਆ, ਚਾਰਜਸ਼ੀਟ 'ਚ ਹਥਿਆਰ ਤੇ ਪੈਸੇ ਬਣੇ ਪਹੇਲੀ (ਫਾਇਲ ਫੋਟੋ)

ਪੰਜਾਬ ਪੁਲਿਸ ਦੀ ਚਾਰਜਸ਼ੀਟ ਵਿੱਚ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗਰੁੱਪਾਂ ਵਿਚਾਲੇ ਚੱਲ ਰਹੀ ਗੈਂਗ ਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਮੂਸੇਵਾਲਾ ਦਾ ਕਤਲ ਬਿਸ਼ਨੋਈ-ਭਗਵਾਨਪੁਰੀਆ ਗਰੁੱਪਾਂ ਅਤੇ ਬੰਬੀਹਾ ਗਰੁੱਪ ਵਿਚਾਲੇ ਸਿੱਧੀ ਦੁਸ਼ਮਣੀ ਦਾ ਨਤੀਜਾ ਹੈ।

ਹੋਰ ਪੜ੍ਹੋ ...
  • Share this:

ਹਥਿਆਰਾਂ ਦੇ ਸਰੋਤ ਬਾਰੇ ਬਿਸ਼ਨੋਈ ਨੇ ਪੁਲਿਸ ਨੂੰ ਦੱਸਿਆ ਕਿ ਸਿਰਫ਼ ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਬਰਾੜ ਨੂੰ ਹੀ ਪਤਾ ਸੀ ਕਿ ਪ੍ਰਿਅਵਰਤ ਫ਼ੌਜੀ ਅਤੇ ਹੋਰਾਂ ਨੇ ਹਥਿਆਰ ਅਤੇ ਗ੍ਰਨੇਡ ਕਿੱਥੋਂ ਮੰਗਵਾਏ ਸਨ।

ਪੁਲਿਸ ਅਨੁਸਾਰ ਬੰਬੀਹਾ ਗਰੁੱਪ ਨੇ 11 ਅਕਤੂਬਰ 2020 ਨੂੰ ਚੰਡੀਗੜ੍ਹ 'ਚ ਗੁਰਲਾਲ ਬਰਾੜ ਦਾ ਗੈਂਗ ਵਾਰ ਦੇ ਤਹਿਤ ਕਤਲ ਕਰ ਦਿੱਤਾ ਸੀ, ਬਾਅਦ 'ਚ ਬਿਸ਼ਨੋਈ ਨੇ ਨਵੰਬਰ ਮਹੀਨੇ ਫ਼ਰੀਦਕੋਟ ਦੇ ਤਲਵੰਡੀ ਰੋਡ 'ਤੇ ਬੰਬੀਹਾ ਗਰੁੱਪ ਦੇ ਮੈਂਬਰ ਰਜਤ ਕੁਮਾਰ ਉਰਫ਼ ਸਫ਼ੀ 'ਤੇ ਗੋਲੀਆਂ ਚਲਾ ਦਿੱਤੀਆਂ ਸਨ।

ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਭਾਊ ਅਤੇ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੁਰਲਾਲ ਬਰਾੜ ਦੀ ਹੱਤਿਆ ਦਾ ਬਦਲਾ ਲੈਣ ਲਈ, ਬਿਸ਼ਨੋਈ ਧੜੇ ਨੇ ਫਰਵਰੀ 2021 ਵਿੱਚ ਫਰੀਦਕੋਟ ਵਿੱਚ ਯੂਥ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਇਲਾਵਾ ਭਗਵਾਨਪੁਰੀਆ ਦੀ ਮਦਦ ਨਾਲ ਬਿਸ਼ਨੋਈ ਸ਼ੂਟਰਾਂ ਨੇ 4 ਅਗਸਤ 2021 ਨੂੰ ਅੰਮ੍ਰਿਤਸਰ-ਮਜੀਠਾ ਰੋਡ 'ਤੇ ਰਾਣਾ ਕੰਦੋਵਾਲੀਆ ਦਾ ਕਤਲ ਕਰ ਦਿੱਤਾ ਸੀ।

ਇਨ੍ਹਾਂ ਹੱਤਿਆਵਾਂ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਨੇ ਵਿੱਕੀ ਮਿੱਡੂਖੇੜਾ ਅਤੇ 7 ਅਗਸਤ 2021 ਨੂੰ ਮੋਹਾਲੀ 'ਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਮਾਰ ਦਿੱਤਾ ਸੀ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਮੂਸੇਵਾਲਾ ਨੂੰ ਬਿਸ਼ਨੋਈ ਗੈਂਗ ਨੇ ਬਦਲਾ ਲੈਣ ਲਈ ਮਾਰਿਆ ਸੀ।

ਦ ਟ੍ਰਿਬਿਊਨ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1,850 ਪੰਨਿਆਂ ਦੀ ਚਾਰਜਸ਼ੀਟ ਦੇ 37 ਪੰਨਿਆਂ ਵਿੱਚ ਉਹਨਾਂ ਵਿਅਕਤੀਆਂ ਦੀ ਸੂਚੀ ਹੈ ਜਿਨ੍ਹਾਂ ਨੇ ਸ਼ੂਟਰਾਂ ਲਈ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ, ਪਰ ਹਥਿਆਰਾਂ ਦਾ ਮੁੱਖ ਸਰੋਤ ਜਾਂ ਉਹਨਾਂ ਨੂੰ ਸਪਲਾਈ ਕਰਨ ਵਾਲੇ ਮੁੱਖ ਵਿਅਕਤੀ ਦਾ ਅਜੇ ਤੱਕ ਪਤਾ ਨਹੀਂ ਹੈ।

ਚਲਾਨ ਵਿੱਚ, ਪੁਲਿਸ ਨੇ ਕਿਹਾ ਕਿ ਅਪਰਾਧ ਵਿੱਚ ਸ਼ਾਮਲ ਵੱਖ-ਵੱਖ ਵਿਅਕਤੀਆਂ ਨੂੰ ਪੈਸੇ ਦਿੱਤੇ ਗਏ ਸਨ, ਪਰ ਸਹੀ ਰਕਮ ਦਾ ਪਤਾ ਨਹੀਂ ਸੀ। ਪੁਲਿਸ ਜਾਂਚ ਅਨੁਸਾਰ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿਚ ਬੰਦ ਜੱਗੂ ਭਗਵਾਨਪੁਰੀਆ ਸਮੇਤ ਹੋਰ ਗੈਂਗਸਟਰਾਂ ਨੇ ਗੋਲੀ ਚਲਾਉਣ ਵਾਲਿਆਂ ਨੂੰ ਮੋਟੀ ਰਕਮ ਅਤੇ ਹਥਿਆਰ ਦੇ ਕੇ ਸਾਜ਼ਿਸ਼ ਰਚੀ ਸੀ।

ਤਫਤੀਸ਼ ਵਿੱਚ ਬਰਾੜ ਅਤੇ ਭਗਵਾਨਪੁਰੀਆ ਦੇ ਨਿਰਦੇਸ਼ਾਂ 'ਤੇ ਇਸ ਅਪਰਾਧ ਵਿੱਚ ਭਾੜੇ ਦੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਰਣਜੀਤ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ ਮਣੀ, ਸਤਵੀਰ ਸਿੰਘ, ਸੰਦੀਪ ਕਾਹਲੋਂ ਅਤੇ ਬਲਦੇਵ ਰਾਜ ਚੌਧਰੀ ਦੇ ਨਾਂ ਸਾਹਮਣੇ ਆਏ ਹਨ।

Published by:Gurwinder Singh
First published:

Tags: Sidhu Moose Wala, Sidhu Moosewala, Sidhu moosewala murder case, Sidhu moosewala murder update, Sidhu moosewala news update