ਅੰਮਿ੍ਤਸਰ- ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਦਾਅਵਾ ਕੀਤਾ ਕਿ ਉਨ੍ਹਾਂ ਸਰਹੱਦ ਪਾਰ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਨੇ ਜ਼ਫਰ ਰਿਆਜ਼ ਅਤੇ ਉਸਦੇ ਸਾਥੀ ਮੁਹੰਮਦ ਸ਼ਮਸ਼ਾਦ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਰਿਆਜ਼ ਕੋਲਕਾਤਾ ਦਾ ਨਿਵਾਸੀ ਹੈ ਜਦਕਿ ਸ਼ਮਸ਼ਾਦ ਬਿਹਾਰ ਦਾ ਨਿਵਾਸੀ ਹੈ।
ਬਿਆਨ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਿਆਜ਼ ਦਾ ਵਿਆਹ ਪਾਕਿਸਤਾਨੀ ਨਾਗਰਿਕ ਰਾਬੀਆ ਨਾਲ ਹੋਇਆ ਸੀ। ਸ਼ੁਰੂ ਵਿੱਚ ਰਾਬੀਆ ਕੋਲਕਾਤਾ ਵਿੱਚ ਰਿਆਜ਼ ਨਾਲ ਰਹਿੰਦੀ ਸੀ। ਪਰ ਜਦੋਂ 2012 'ਚ ਹਾਦਸੇ ਤੋਂ ਬਾਅਦ ਰਿਆਜ਼ ਆਰਥਿਕ ਤੌਰ 'ਤੇ ਕਮਜ਼ੋਰ ਹੋ ਗਿਆ ਤਾਂ ਉਹ ਆਪਣੇ ਸਹੁਰਿਆਂ ਦੇ ਕਹਿਣ 'ਤੇ ਲਾਹੌਰ ਸ਼ਿਫਟ ਹੋ ਗਿਆ। ਦੱਸਿਆ ਗਿਆ ਹੈ ਕਿ ਰਿਆਜ਼ ਅਕਸਰ ਭਾਰਤ ਇਲਾਜ ਲਈ ਆਉਂਦਾ ਰਹਿੰਦਾ ਸੀ। ਬਿਆਨ 'ਚ ਕਿਹਾ ਗਿਆ ਹੈ, ''ਇਸ ਦੌਰਾਨ ਉਹ ਪਾਕਿਸਤਾਨੀ ਖੁਫੀਆ ਅਧਿਕਾਰੀ ਅਵੈਸ ਦੇ ਸੰਪਰਕ 'ਚ ਆਇਆ।
ਬਿਆਨ ਵਿੱਚ ਕਿਹਾ ਹੈ ਕਿ ਸ਼ਮਸ਼ਾਦ ਨੇ ਅੰਮ੍ਰਿਤਸਰ ਵਿੱਚ ਏਅਰ ਫੋਰਸ ਸਟੇਸ਼ਨ ਅਤੇ ਛਾਉਣੀ ਖੇਤਰ ਦੀਆਂ ਤਸਵੀਰਾਂ ਲਈਆਂ ਸਨ ਅਤੇ ਇਸਨੂੰ ਰਿਆਜ਼ ਨਾਲ ਸਾਂਝਾ ਕੀਤਾ ਸੀ, ਜਿਸ ਨੇ ਇਸਨੂੰ ਅਵੈਸ ਨੂੰ ਭੇਜੀਆਂ ਸੀ। ਇਸ ਸਬੰਧ ਵਿੱਚ ਬੁੱਧਵਾਰ ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।