• Home
  • »
  • News
  • »
  • punjab
  • »
  • PUNJAB POLITICS AAM AADMI PARTY CHIEF ARVIND KEJRIWALS GUARANTEES IN PUNJAB RAJ KUMAR VERKA AK

ਕੇਜਰੀਵਾਲ ਦੀਆਂ ਗਰੰਟੀਆਂ 'ਤੇ ਵੇਰਕਾ ਦਾ ਤੰਜ, ਇਨ੍ਹਾਂ ਨੂੰ ਤਾਂ 'ਆਪ' MLA ਵੀ ਨਹੀਂ ਮੰਨਦੇ, ਤੇ ਕੇਜਰੀ...

ਕੇਜਰੀਵਾਲ ਖੁਦ ਡਿਪਰੈਸ਼ਨ ਵਿੱਚ

ਕੇਜਰੀਵਾਲ ਦੀਆਂ ਗਰੰਟੀਆਂ 'ਤੇ ਵੇਰਕਾ ਦਾ ਤੰਜ, ਇਨ੍ਹਾਂ ਨੂੰ ਤਾਂ 'ਆਪ' MLA ਵੀ ਨਹੀਂ ਮੰਨਦੇ, ਤੇ ਕੇਜਰੀ...

ਕੇਜਰੀਵਾਲ ਦੀਆਂ ਗਰੰਟੀਆਂ 'ਤੇ ਵੇਰਕਾ ਦਾ ਤੰਜ, ਇਨ੍ਹਾਂ ਨੂੰ ਤਾਂ 'ਆਪ' MLA ਵੀ ਨਹੀਂ ਮੰਨਦੇ, ਤੇ ਕੇਜਰੀ...

  • Share this:
    ਚੰਡੀਗੜ੍ਹ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਚੋਣ ਪ੍ਰਚਾਰ ਦੌਰਾਨ ਦਿੱਤੀਆਂ ਜਾ ਰਹੀਆਂ ਗਰੰਟੀਆਂ 'ਤੇ ਵਾਰ ਕਰਦਿਆਂ ਆਖਿਆ ਹੈ ਕਿ ਕੇਜਰੀਵਾਲ ਸਾਹਿਬ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਆਪਣੀ ਪਾਰਟੀ ਦਾ  ਵਿਧਾਇਕ ਹੀ ਉਨ੍ਹਾਂ ਦੀ ਗਾਰੰਟੀ ਨੂੰ ਨਹੀਂ ਮੰਨਦਾ ਅਤੇ ਉਹ ਪੰਜਾਬ ਵਿੱਚ ਕਿਹੜੀਆਂ ਗਾਰੰਟੀਆਂ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਕੇਜਰੀਵਾਲ  ਅਧਿਆਪਕਾਂ  ਨੂੰ ਕਿਹੜੀਆਂ  ਗਾਰੰਟੀਆਂ  ਦੀ ਗੱਲ ਆਖ ਰਿਹਾ ਹੈ।

    ਸ੍ਰੀ ਵੇਰਕਾ ਨੇ ਇਹ ਵੀ ਆਖਿਆ ਕਿ ਜੇਕਰ ਉਨ੍ਹਾਂ ਦੀ ਆਪਣੀ ਪਾਰਟੀ ਦੇ ਵਿਧਾਇਕ ਹੀ ਉਨ੍ਹਾਂ ਦੀ ਕੋਈ ਗਾਰੰਟੀ ਨਹੀਂ ਮੰਨਦੇ ਤਾਂ ਅਧਿਆਪਕ ਉਨ੍ਹਾਂ ਦੀਆਂ 8 ਗਾਰੰਟੀਆਂ ਨੂੰ ਕੀ ਕਰਨਗੇ।

    ਬੀਤੇ ਦਿਨੀਂ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੇ ਸੰਪਰਕ ਵਿੱਚ ਕਾਂਗਰਸ ਦੇ 25 ਕਾਂਗਰਸੀ ਵਿਧਾਇਕਾਂ ਅਤੇ 3 ਸੰਸਦ ਮੈਂਬਰ ਸੰਪਰਕ ਵਿੱਚ ਹੋਣ ਦਾ ਦਾਅਵਾ ਕਰਦਿਆਂ ਇਨ੍ਹਾਂ ਨੂੰ ਕੂੜਾ ਦੱਸਿਆ ਸੀ। ਇਸ ਉਤੇ ਵੇਰਕਾ ਨੇ ਉਲਟਾ ਕੇਜਰੀਵਾਲ ਉਤੇ ਪਲਟਵਾਰ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਖੁਦ ਡਿਪਰੈਸ਼ਨ ਵਿੱਚ ਹਨ, ਉਹ ਸਦਨ ਤੋਂ ਬਾਹਰ ਨਹੀਂ ਆ ਰਹੇ ਹਨ। ਉਨ੍ਹਾਂ ਕੋਲ ਵਰਕਰ ਵੀ ਮੌਜੂਦ ਨਹੀਂ ਤੇ ਇਹ ਕੇਜਰੀਵਾਲ ਨਕਲੀ ਹੈ।
    Published by:Ashish Sharma
    First published: