
Punjab Politics: ਕੈਪਟਨ ਦਾ ਕਾਂਗਰਸ ਨੂੰ ਇੱਕ ਹੋਰ ਝਟਕਾ, ਸਾਬਕਾ ਕਾਂਗਰਸ ਵਿਧਾਇਕ ਕੈਪਟਨ ਦੀ ਪਾਰਟੀ `ਚ ਸ਼ਾਮਲ (ਫਾਇਲ ਫੋਟੋ)
ਪੰਜਾਬ `ਚ ਠੰਢ ਕਰਕੇ ਤਾਪਮਾਨ ਭਾਵੇਂ ਘੱਟ ਹੋ ਗਿਆ ਹੋਵੇੇ, ਪਰ ਸੂਬੇ `ਚ ਸਿਆਸੀ ਪਾਰਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੰਜਾਬ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਨੇ ਪਹਿਲਾਂ ਤਾਂ ਪਾਰਟੀ ਛੱਡ ਕੇ ਕਾਂਗਰਸ ਨੂੰ ਝਟਕਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਭਾਜਪਾ ਨੂੰ ਸਮਰਥਨ ਦੇਣ `ਤੇ ਪੰਜਾਬ `ਚ ਸਿਆਸੀ ਮਾਹੌਲ ਭਖਿਆ ਰਿਹਾ। ਅਤੇ ਹੁਣ ਕੈਪਟਨ ਨੇ ਕਾਂਗਰਸ ਪਾਰਟੀ ਨੂੰ ਪੰਜਾਬ `ਚ ਇੱਕ ਹੋਰ ਝਟਕਾ ਦੇ ਦਿੱਤਾ ਹੈ।
ਬਾਬੂਸ਼ਾਹੀ ਦੀ ਖ਼ਬਰ ਦੇ ਮੁਤਾਬਕ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਠੇਕੇਦਾਰ ਦਾ ਕਹਿਣਾ ਹੈ ਕਿ ਹੁਣ ਕਾਂਗਰਸ ਪਹਿਲਾਂ ਵਰਗੀ ਨਹੀਂ ਰਹੀ। ਕਾਂਗਰਸ ਨੇ ਬੇਗਾਨੀ ਪਾਰਟੀ ਚੋਂ ਆਏ ਵਿਅਕਤੀ ਲਈ ਅਜਿਹੇ ਬੰਦੇ ਨੂੰ ਕੁਰਸੀ ਤੋਂ ਲਾਹ ਦਿੱਤਾ ਜਿਸ ਨੇ ਹਮੇਸ਼ਾ ਕਾਂਗਰਸ, ਪੰਜਾਬ ਅਤੇ ਕਿਸਾਨਾਂ ਬਾਰੇ ਸੋਚਿਆ ਸੀ।
ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਠੇਕੇਦਾਰ 2002 ਤੋਂ 2007 ਤੱਕ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਚੁਣੇ ਗਏ ਸਨ। ਪਰ 2007 ਵਿੱਚ ਉਹ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਪਿਤਾ ਰਮਿੰਦਰ ਸਿੰਘ ਬੁਲਾਰੀਆ ਤੋਂ ਹਾਰ ਗਏ ਸਨ। 2017 ਵਿੱਚ ਇੰਦਰਬੀਰ ਸਿੰਘ ਬੁਲਾਰੀਆ ਨਵਜੋਤ ਸਿੰਘ ਸਿੱਧੂ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।
ਜਿਸ ਕਾਰਨ ਇਸ ਸੀਟ ਤੋਂ ਹਰਜਿੰਦਰ ਸਿੰਘ ਠੇਕੇਦਾਰ ਦੀ ਟਿਕਟ ਕੱਟ ਦਿੱਤੀ ਗਈ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਾਲੇ ਤਕਰਾਰ ਸ਼ੁਰੂ ਹੋ ਗਈ, ਉਦੋਂ ਤੋਂ ਹੀ ਕੈਪਟਨ ਹਰਜਿੰਦਰ ਸਿੰਘ ਠੇਕੇਦਾਰ ਅੰਮ੍ਰਿਤਸਰ ਦੱਖਣੀ ਵਿਚ ਆਪਣਾ ਮੁਹਿੰਮ ਹੋਰ ਤੇਜ਼ ਕਰਨ ਲਈ ਕਹਿੰਦੇ ਰਹੇ ਸਨ।
2019 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਠੇਕੇਦਾਰ ਨੂੰ ਪੰਜਾਬ ਰਾਜ ਪਛੜੀ ਸ਼੍ਰੇਣੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਉਨ੍ਹਾਂ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਜਨਰਲ ਸਕੱਤਰ ਦਾ ਅਹੁਦਾ ਵੀ ਦਿੱਤਾ ਗਿਆ ਸੀ।
ਕਾਬਿਲੇਗ਼ੌਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਸਿਰ `ਤੇ ਹਨ। ਇਸ ਦਰਮਿਆਨ ਸੂਬੇ ਦੀ ਸਿਆਸਤ `ਚ ਉੱਥਲ ਪੁਥਲ ਹੋਣਾ ਜ਼ਾਹਰ ਹੈ। ਪਰ ਇਸ ਵਾਰ ਕੈਪਟਨ ਦੇ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਉਣ ਨਾਲ ਪੰਜਾਬ ਦੀ ਸਿਆਸਤ ਹੋਰ ਭਖਦੀ ਨਜ਼ਰ ਆ ਰਹੀ ਹੈ। ਖ਼ੈਰ ਇਹ ਪੌਲੀਟਿਕਸ ਗੇਮ ਦਾ ਐਂਡ ਕੀ ਹੁੰਦਾ ਹੈ ਇਹ ਤਾਂ 2022 ਵਿਚ ਚੋਣ ਨਤੀਜਿਆਂ ਤੋਂ ਬਾਅਦ ਹੀ ਸਾਫ਼ ਹੋ ਸਕੇਗਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।