Home /News /punjab /

Punjab Polls 2022: ਪੰਜਾਬ ਦੇ ਵਿਕਾਸ ਕੰਮਾਂ ਲਈ ਸਖਤ ਮਿਹਨਤ ਮੈਂ ਕੀਤੀ ਤੇ ਸਿਹਰਾ ਚੰਨੀ ਨੂੰ ਦਿੱਤਾ ਜਾ ਰਿਹੈ: ਕੈਪਟਨ

Punjab Polls 2022: ਪੰਜਾਬ ਦੇ ਵਿਕਾਸ ਕੰਮਾਂ ਲਈ ਸਖਤ ਮਿਹਨਤ ਮੈਂ ਕੀਤੀ ਤੇ ਸਿਹਰਾ ਚੰਨੀ ਨੂੰ ਦਿੱਤਾ ਜਾ ਰਿਹੈ: ਕੈਪਟਨ

''ਚੰਨੀ ਕੋਈ ਜਾਦੂਗਰ ਨਹੀਂ ਹੈ ਜਿਵੇਂ ਕਿ ਉਹ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਤਿੰਨ ਮਹੀਨਿਆਂ ਵਿੱਚ ਜਿਨ੍ਹਾਂ ਚਮਤਕਾਰਾਂ ਦੀ ਗੱਲ ਕਰ ਰਿਹਾ ਹੈ, ਉਹ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਮੇਰੀ ਸਖ਼ਤ ਮਿਹਨਤ ਦਾ ਨਤੀਜਾ ਹੈ। ਮੇਰੇ ਹਿਸਾਬ ਨਾਲ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਨਕਾਰੇ ਹਨ।

ਹੋਰ ਪੜ੍ਹੋ ...
  • Share this:

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਹਰਾ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੇਣ ਲਈ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ ਹੈ।

ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਕੇ ਆਪਣੀ ਪਾਰਟੀ- ਪੰਜਾਬ ਲੋਕ ਕਾਂਗਰਸ ਬਣਾਈ ਅਤੇ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੇ ਹਨ।

ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ, ''ਚੰਨੀ ਕੋਈ ਜਾਦੂਗਰ ਨਹੀਂ ਹੈ ਜਿਵੇਂ ਕਿ ਉਹ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਤਿੰਨ ਮਹੀਨਿਆਂ ਵਿੱਚ ਜਿਨ੍ਹਾਂ ਚਮਤਕਾਰਾਂ ਦੀ ਗੱਲ ਕਰ ਰਿਹਾ ਹੈ, ਉਹ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਮੇਰੀ ਸਖ਼ਤ ਮਿਹਨਤ ਦਾ ਨਤੀਜਾ ਹੈ। ਮੇਰੇ ਹਿਸਾਬ ਨਾਲ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਨਕਾਰੇ ਹਨ।

ਮੈਂ ਭਵਿਖਬਾਣੀ ਕਰ ਸਕਦਾ ਹਾਂ ਕਿ ਪੰਜਾਬ ਵਿੱਚ ਕਾਂਗਰਸ ਨੂੰ ਸਿਰਫ਼ 20 ਤੋਂ 30 ਸੀਟਾਂ ਹੀ ਮਿਲਣਗੀਆਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ, ਅਸੀਂ (ਭਾਜਪਾ-ਪੀਐਲਸੀ ਗਠਜੋੜ) ਪਟਿਆਲਾ ਅਤੇ ਆਸਪਾਸ ਦੀਆਂ ਸੀਟਾਂ 'ਤੇ ਬਹੁਤ ਚੰਗੀ ਜਿੱਤ ਦਰਜ ਕਰਾਂਗੇ।

Published by:Gurwinder Singh
First published:

Tags: Assembly Elections 2022, Captain, Captain Amarinder Singh, Channi, Charanjit Singh Channi, Punjab Assembly election 2022, Punjab Assembly Polls 2022, Punjab Election 2022