• Home
  • »
  • News
  • »
  • punjab
  • »
  • PUNJAB PRADESH CONGRESS ACTING PRESIDENT KULJIT SINGH NAGRA HAS QUESTIONED AAP LEADERSHIP

ਪੰਜਾਬ 'ਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੇਜਰੀਵਾਲ ਕਿਉਂ ਚੁੱਪ ? ਨਾਗਰਾ ਨੇ ਆਪ 'ਤੇ ਚੁੱਕੇ ਵੱਡੇ ਸਵਾਲ

ਨਾਗਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਹ ਸਪਸ਼ਟ ਕਰਨ ਕੇ ਗੁਰਦਾਸਪੁਰ ਵਿਖੇ ਇੱਕ ਅਕਾਲੀ ਨੇਤਾ ਨੂੰ ਆਪ ਵਿਚ ਸ਼ਾਮਿਲ ਕਾਰਨ ਮੌਕੇ ਕੇਜਰੀਵਾਲ ਨੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਪ੍ਰੈਸ ਕਾਨਫ਼ਰੰਸ ਵਿਚ ਕਿਉਂ ਨੀ ਬੋਲਣ ਦਿੱਤਾ ! ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਪ ਪਾਰਟੀ ਬੁਰੀ ਤਰਾ ਧੜਿਆਂ ਵਿੱਚ ਵੰਡੀ ਹੋਈ ਹੈ !

ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੇਜਰੀਵਾਲ ਚੁੱਪ ਕਿਉਂ ?, ਨਾਗਰਾ ਨੇ ਚੁੱਕਿਆ ਸਵਾਲ

  • Share this:
    ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ  ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕੇ ਕਾਂਗਰਸ ਬਾਰੇ ਗੱਲ ਕਰਨ ਤੋਂ ਪਹਿਲਾ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਪ ਦੇ ਮੁੱਖਮੰਤਰੀ ਦੀ ਚਿਹਰੇ ਨੂੰ ਲੈ ਕੇ ਛਿੜੇ ਕਲੇਸ਼ ਬਾਰੇ ਪਹਿਲਾ ਪੰਜਾਬੀਆਂ ਨੂੰ ਇਹ ਤਾਂ ਦੱਸਣ ਕਿ ਮੁੱਖਮੰਤਰੀ ਦਾ ਚਿਹਰਾ ਕੌਣ ਹੋਵੇਗਾ !

    ਇਸ ਤਰਾਂ ਲੱਗਦਾ ਹੈ ਕਿ ਇਸ ਕਲੇਸ਼ ਤੋਂ ਧਿਆਨ ਭਟਕਣ ਲਈ ਆਪ ਦੇ ਆਗੂਆਂ ਵੱਲੋਂ ਪੁੱਠੇ ਸਿੱਧੇ ਬਿਆਨ ਦਿੱਤੇ ਜਾ ਰਹੇ ਹਨ ! ਅਸਲੀਅਤ ਤਾਂ ਇਹ ਹੈ ਕੇ ਪੰਜਾਬ ਉੱਪਰ ਵੀ ਦਿੱਲੀ ਦੀ ਲੀਡਰਸ਼ਿਪ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ਪਿਛਲੀ ਚੋਣਾਂ ਵੇਲੇ ਦਾ ਟੋਲਾ ਪੰਜਾਬ ਆ ਕੇ ਬੈਠ ਗਿਆ ਹੈ !

    ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਹ ਸਪਸ਼ਟ ਕਰਨ ਕੇ ਗੁਰਦਾਸਪੁਰ ਵਿਖੇ ਇੱਕ ਅਕਾਲੀ ਨੇਤਾ ਨੂੰ ਆਪ ਵਿਚ ਸ਼ਾਮਿਲ ਕਾਰਨ ਮੌਕੇ ਕੇਜਰੀਵਾਲ ਨੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਪ੍ਰੈਸ ਕਾਨਫ਼ਰੰਸ ਵਿਚ ਕਿਉਂ ਨੀ ਬੋਲਣ ਦਿੱਤਾ ! ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਪ ਪਾਰਟੀ ਬੁਰੀ ਤਰਾ ਧੜਿਆਂ ਵਿੱਚ ਵੰਡੀ ਹੋਈ ਹੈ !

    ਨਾਗਰਾ ਨੇ ਆਮ ਆਦਮੀ ਪਾਰਟੀ ਵਿਚ ਫੰਡਾ ਨੂੰ ਲੈ ਕੇ ਪਾਏ ਰੱਫੜ ਉੱਤੇ ਬੋਲਦੇ ਕਿਹਾ ਕਿ ਪ੍ਰਵਾਸੀ ਪੰਜਾਬੀ ਆਪ ਨੂੰ ਭੇਜੇ ਫੰਡਾ ਦਾ ਹਿਸਾਬ ਮੰਗਦੇ ਹਨ ! ਇਸ ਬਾਰੇ ਆਮ ਆਦਮੀ ਪਾਰਟੀ ਚੁੱਪ ਕਿਊ ਹੈ !

    ਕੇਜਰੀਵਾਲ ਜਿਹੜੇ ਕਿ ਪਾਰਦਰਸ਼ਤਾ ਦਾ ਦਾਅਵਾ ਕਰਦੇ ਨਹੀਂ ਥੱਕਦੇ, ਹੁਣ ਪੰਜਾਬੀਆਂ ਨੂੰ ਇਹ ਦੱਸਣ ਕਿ ਫੰਡਾ ਵਾਲਾ ਖਾਤਾ ਕਿਥੇ ਗ਼ਾਇਬ ਹੋ ਗਿਆ ! ਆਪ ਪਾਰਟੀ ਵਿਚ ਰਹੇ ਕਈ ਸੀਨੀਅਰ ਨੇਤਾ ਕੁਮਾਰ ਵਿਸ਼ਵਾਸ ਸੁੱਚਾ ਸਿੰਘ ਛੋਟੇਪੁਰ ਗੁਰਪ੍ਰੀਤ ਘੁੱਗੀ ਅਤੇ ਧਰਮਵੀਰ ਗਾਂਧੀ ਸਮੇਤ ਕਈ ਆਗੂ ਫੰਡਾ ਦਾ ਹਿਸਾਬ ਮੰਗ ਚੁੱਕੇ ਹਨ ਪਰ ਕੋਈ ਹਿਸਾਬ ਨਹੀਂ ਮਿਲ ਰਿਹਾ !

    ਨਾਗਰਾ ਨੇ ਦਿੱਲੀ ਮਾਡਲ 'ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਜ਼ੁਲਮ ਬਾਰੇ ਗੱਲ ਕਰਨ ਤੋਂ ਪਹਿਲਾ ਕੇਜਰੀਵਾਲ ਇਹ ਤਾਂ ਦੱਸਣ ਕਿ ਦਿੱਲੀ ਵਿਚ ਜੁਰਮ ਦੀ ਦਰ ਕਿੰਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੁਰਮ ਨਾਲ ਸੰਬੰਧਿਤ ਆਂਕੜੇ ਦਿੱਲੀ ਨਾਲੋਂ ਕੀਤੇ ਘੱਟ ਹਨ ! ਪਰ ਲੱਗਦਾ ਹੈ ਕਿ ਭਾਜਪਾ ਤੇ ਆਰ ਐੱਸ ਐੱਸ ਨਾਲ ਅੰਦੂਰਨੀ ਸਾਂਝ ਹੋਣ ਕਰਨ ਕੇਜਰੀਵਾਲ ਦਿੱਲੀ ਦੇ ਜੁਰਮ ਸਬੰਧੀ ਆਂਕੜੇ ਵੱਲੋਂ ਚੁੱਪ ਹਨ ! ਪੰਜਾਬ ਦੇ ਲੋਕ ਆਪ ਦੀ ਗੰਧਲੀ ਰਾਜਨੀਤੀ ਬਾਰੇ ਜਵਾਬ ਮੰਗਦੇ ਹਨ !
    Published by:Sukhwinder Singh
    First published:
    Advertisement
    Advertisement