ਕੇਂਦਰੀ ਖੇਤੀ ਕਾਨੂੰਨ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ, ਕਿਸਾਨ ਆਗੂ ਨਵੀਂ ਰਣਨੀਤੀ ਤਹਿਤ ਆਪਣਾ ਸੰਘਰਸ਼ ਤੇਜ਼ ਕਰ ਰਹੇ ਹਨ। ਕਿਸਾਨਾਂ ਨੇ ਪੰਜਾਬ ਦੇ ਕਈ ਟੋਲ ਪਲਾਜ਼ਾ ਬੰਦ ਕਰ ਦਿੱਤੇ ਹਨ, ਜਦਕਿ ਬਾਕੀ ਰਹਿੰਦੇ ਟੋਲ ਵੀ ਬੰਦ ਕਰਵਾਉਣ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ।
ਕਿਸਾਨਾਂ ਨੇ ਪਟਿਆਲਾ- ਰਾਜਪੁਰਾ ਹਾਈਵੇ 'ਤੇ ਪਿੰਡ ਧਰੇੜੀ ਜੱਟਾਂ ਦਾ ਟੋਲ ਪਿਛਲੇ 5 ਦਿਨ ਤੋਂ ਰੋਕਿਆ ਹੋਇਆ ਹੈ, ਕਿਸਾਨ ਦਿਨ ਰਾਤ ਇਸ ਨਾਕੇ 'ਤੇ ਪੱਕਾ ਧਰਨਾ ਲਗਾ ਕੇ ਬੈਠੇ ਹਨ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਇਸ ਤੋਂ ਇਲਾਵਾ ਕਈ ਹੋਰ ਟੋਲ ਵੀ ਬੰਦ ਕਰਵਾ ਚੁੱਕੇ ਹਨ, ਇਹਨਾਂ ਦਾ ਅਗਲਾ ਕਦਮ ਪੰਜਾਬ ਭਰ ਦੇ ਨਿੱਜੀ ਟੋਲ ਨਾਕਿਆਂ ਨੂੰ ਬੰਦ ਕਰਵਾਉਣਾ ਹੈ।
ਹਾਲਾਂਕਿ ਕਿਸਾਨ ਨੇ ਟ੍ਰੈਫਿਕ ਜਾਮ ਬਿਲਕੁਲ ਨਹੀਂ ਕੀਤਾ, ਸਗੋਂ ਸਾਰੀਆਂ ਗੱਡੀਆਂ ਬਿਨਾ ਟੋਲ ਪਰਚੀ ਦੇ ਇਸ ਹਾਈਵੇ ਤੋਂ ਲੰਘ ਰਹੀਆਂ ਹਨ। ਕਿਸਾਨਾਂ ਮੁਤਾਬਕ ਉਹ ਅਜਿਹਾ ਕਰਕੇ ਵੱਡੀਆਂ ਕੰਪਨੀਆਂ ਨੂੰ ਸਬਕ ਸਿਖਾ ਰਹੇ ਹਨ ਤੇ ਇਸਦਾ ਸੁਨੇਹਾ ਕੇਂਦਰ ਸਰਕਾਰ ਤੱਕ ਵੀ ਪਹੁੰਚੇਗਾ।
ਕਿਸਾਨ ਜਥੇਬੰਦੀਆਂ ਮੁਤਾਬਕ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕੇਂਦਰ ਸਰਕਾਰ ਝੁਕੇਗੀ ਨਹੀਂ, ਕੇਂਦਰ ਵੱਲੋਂ ਜਬਰੀ ਲਾਗੂ ਕੀਤੇ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਦਮ ਲਵਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture ordinance, Farmer, Toll Plaza