Home /News /punjab /

Gurdaspur- ਲੁਟੇਰਿਆਂ ਨੇ ਫਰਜ਼ੀ CBI ਰੇਡ ਕਰ ਪਰਿਵਾਰ ਨੂੰ ਬੰਧਕ ਬਣਾ ਕੇ 35 ਤੋਲੇ ਸੋਨੇ ਤੇ ਨਕਦੀ ਲੈਕੇ ਫਰਾਰ

Gurdaspur- ਲੁਟੇਰਿਆਂ ਨੇ ਫਰਜ਼ੀ CBI ਰੇਡ ਕਰ ਪਰਿਵਾਰ ਨੂੰ ਬੰਧਕ ਬਣਾ ਕੇ 35 ਤੋਲੇ ਸੋਨੇ ਤੇ ਨਕਦੀ ਲੈਕੇ ਫਰਾਰ

ਸੰਕੇਤਿਕ ਫੋਟੋ

ਸੰਕੇਤਿਕ ਫੋਟੋ

ਸੱਤ ਲੋਕ ਦੋ ਇਨੋਵਾ ਕਾਰਾਂ ਵਿਚ ਆਏ ਸਨ। ਲੁਟੇਰੇ ਫਰਾਰ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਖਿੜਕੀ ਵਿਚੋਂ ਬਾਹਰ ਆ ਗਏ ਅਤੇ ਉਨ੍ਹਾਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

  • Share this:
    ਗੁਰਦਾਸਪੁਰ ਦੇ ਪਿੰਡ ਡੀਡਾ ਸਾਂਸੀਆਂ ਵਿਚ 7 ਲੁਟੇਰਿਆਂ ਨੇ ਫਰਜ਼ੀ ਸੀਬੀਆਈ ਰੇਡ ਕਰਕੇ ਘਰ ਅੰਦਰ ਪਰਿਵਾਰ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਰੀਬ ਡੇਢ ਘੰਟੇ ਤੱਕ ਘਰ ਦੀ ਤਲਾਸ਼ੀ ਲੈਕੇ 35 ਤੋਲਾ ਸੋਨਾ, ਚਾਰ ਲੱਖ ਰੁਪਏ ਨਕਦ ਅਤੇ ਸੱਤ ਮੋਬਾਈਲ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲੇ ਵਿੱਚ ਦਰਜ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

    ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਪਿੰਡ ਡੀਡੀ ਸਾਂਸੀਆਂ ਵਿੱਚ ਦੋ ਇਨੋਵਾ ਕਾਰਾਂ ਵਿੱਚ ਸਵਾਰ 7 ਵਿਅਕਤੀ ਗੇਟ ਤੋਂ ਛਾਲ ਮਾਰ ਕੇ ਘਰ ਵਿੱਚ ਦਾਖਲ ਹੋਏ। ਮੁੱਖ ਦਰਵਾਜ਼ਾ ਖੜਕਾਉਣ ਤੋਂ ਬਾਅਦ ਜਦੋਂ ਘਰ ਦੀ ਬਜ਼ੁਰਗ ਔਰਤ ਸ਼ਿਮਲਾ ਦੇਵੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਔਰਤ ਸਣੇ ਚਾਰ ਲੋਕ ਸਾਹਮਣੇ ਖੜੇ ਸਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਤੁਸੀਂ ਲੋਕ ਚਿੱਟਾ ਵੇਚਦੇ ਹੋ, ਇਸ ਲਈ ਤੁਹਾਡੇ ਘਰ ਚੰਡੀਗੜ੍ਹ ਤੋਂ ਸੀ.ਬੀ.ਆਈ. ਨੇ ਰੇਡ ਕੀਤੀ ਹੈ। ਘਰ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਸਮੁੱਚੇ ਪਰਿਵਾਰ ਨੂੰ ਬੰਦੂਕ ਦੀ ਨੋਕ ‘ਤੇ ਇੱਕ ਜਗ੍ਹਾ ਬਿਠਾ ਦਿੱਤਾ, ਇਸ ਦੌਰਾਨ ਲੁਟੇਰਿਆਂ ਦੇ ਤਿੰਨ ਸਾਥੀ ਵੀ ਘਰ ਦੇ ਅੰਦਰ ਦਾਖਲ ਹੋ ਗਏ।

    ਇਨ੍ਹਾਂ ਲੋਕਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ ਤਾਂ ਘਰ ਵਿਚ ਪਿਆ 35 ਤੋਲਾ ਗਹਿਣੇ ਅਤੇ 4 ਲੱਖ ਰੁਪਏ ਨਕਦੀ ਮਿਲੀ। ਲੁਟੇਰੇ ਜਾਂਦੇ ਸਮੇਂ ਪਰਿਵਾਰ ਦੇ ਮੈਂਬਰਾਂ ਦੇ 7 ਮੋਬਾਈਲ ਵੀ ਨਾਲ ਲੈ ਗਏ। ਫਰਾਰ ਹੋਣ ਤੋਂ ਬਾਅਦ ਲੁਟੇਰਿਆਂ ਨੇ ਘਰ ਨੂੰ ਬਾਹਰੋਂ ਬੰਦ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸੱਤ ਲੋਕ ਦੋ ਇਨੋਵਾ ਕਾਰਾਂ ਵਿਚ ਆਏ ਸਨ। ਲੁਟੇਰਿਆਂ ਦੇ ਫਰਾਰ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਖਿੜਕੀ ਵਿਚੋਂ ਬਾਹਰ ਆ ਗਏ ਅਤੇ ਉਨ੍ਹਾਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

    ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਘਰ ਦੀ ਮਾਲਕਣ ਰੋਜ਼ੀ ਨੇ ਦੱਸਿਆ ਕਿ ਘਰ ਵਿਚ ਉਨ੍ਹਾਂ ਤੋਂ ਇਲਾਵਾ ਸੱਸ ਸ਼ਿਮਲਾ ਦੇਵੀ ਤੋਂ ਇਲਾਵਾ ਨੂੰਹ ਸ਼ੀਤਲ, ਪੁੱਤਰ ਨਿਤੀਸ਼, ਭਰਾ ਤਜਿੰਦਰ, ਦੋ ਭਤੀਜੇ ਅਤੇ ਇੱਕ ਭਤੀਜੀ ਮੌਜੂਦ ਸਨ। ਰੋਜ਼ੀ ਨੇ ਦੱਸਿਆ ਕਿ ਉਨ੍ਹਾਂ ਜਾਅਲੀ ਸੀਬੀਆਈ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਪੰਚ ਨੂੰ ਬੁਲਾਉਣ ਅਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਤਲਾਸ਼ੀ ਲੈਣ ਤਾਂ ਉਹ ਐਸਐਸਪੀ ਗੁਰਦਾਸਪੁਰ ਅਤੇ ਇੱਕ ਹੋਰ ਪੁਲਿਸ ਅਧਿਕਾਰੀ ਦਾ ਨਾਮ ਲੈ ਕੇ ਧਮਕੀਆਂ ਦੇਣ ਲੱਗੇ।
    Published by:Ashish Sharma
    First published:

    Tags: Gurdaspur, Punjab Police, Robbery

    ਅਗਲੀ ਖਬਰ