ਕੇਂਦਰ ਵੱਲੋਂ ਰੇਲਾਂ ਬੰਦ ਕਰਨ ਦਾ ਅਸਰ ਪੰਜਾਬ ਦੇ ਕਾਰੋਬਾਰ 'ਤੇ ਪੈਣ ਲੱਗਾ ਹੈ, ਪੰਜਾਬ ਦੇ ਉਦਯੋਗ ਲਈ ਨਾ ਕੱਚਾ ਮਾਲ ਆ ਰਿਹਾ ਹੈ ਤੇ ਨਾ ਹੀ ਤਿਆਰ ਮਾਲ ਸੂਬੇ ਤੋਂ ਬਾਹਰ ਜਾ ਰਿਹਾ ਹੈ। ਅਜਿਹੇ 'ਚ ਜਿੰਨਾ ਦਾ ਵਪਾਰ ਬਾਹਰ ਹੋ ਰਿਹਾ ਸੀ, ਤਿਆਰ ਮਾਲ ਤੈਅ ਸਮੇਂ ਤੇ ਭੇਜਿਆ ਜਾਣਾ ਸੀ, ਉਹ ਨਹੀਂ ਭੇਜਿਆ ਜਾ ਸਕਿਆ, ਨਤੀਜਾ ਇਹ ਹੋਇਆ ਕੇ ਕੰਪਨੀਆਂ ਨੇ ਆਪਣੇ ਆਡਰ ਰੱਦ ਕਰ ਦਿੱਤੇ, ਨਾਲ ਹੀ ਸਮੇਂ ਤੇ ਡਲਿਵਰੀ ਨਾ ਹੋਣ ਕਾਰਨ ਕਈ ਕਾਰੋਬਾਰੀਆਂ ਨੂੰ ਜੁਰਮਾਨੇ ਲੱਗ ਚੁੱਕੇ ਹਨ, ਇੱਥੋਂ ਤੱਕ ਕਿ ਕਈ ਕੰਪਨੀਆਂ ਨੂੰ ਬਲੈਕ ਲਿਸਟ ਤੱਕ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਮੁਤਾਬਕ ਰੇਲਾਂ ਪੰਜਾਬ ਨਾ ਆਉਣ ਦੇ ਹਲਾਤਾਂ 'ਚ ਵਪਾਰੀ ਨੂੰ ਫਰੀਦਾਬਾਦ ਤੋਂ ਕੱਚਾ ਮਾਲ ਸੜਕੀ ਟਰਾਂਸਪੋਰਟ ਰਾਹੀਂ ਲਿਆਉਣਾ ਪੈ ਰਿਹਾ ਹੈ, ਪਰ ਇਹ ਬੇਹੱਦ ਮਹਿੰਗਾ ਹੋਣ ਕਰਕੇ ਛੋਟੇ ਵਪਾਰੀ ਦੇ ਵੱਸ 'ਚ ਨਹੀਂ ਹੈ। ਅਜਿਹੇ ਹਲਾਤਾਂ 'ਚ ਜੇਕਰ ਕੱਚਾ ਮਾਲ ਮਹਿੰਗਾ ਮਿਲ ਰਿਹਾ ਹੈ ਤਾਂ ਇਸਦਾ ਅਸਰ ਕੀਮਤਾਂ ਤੇ ਪੈਣਾ ਤੈਅ ਹੈ, ਪਿਛਲੇ 2-3 ਦਿਨਾਂ 'ਚ ਹੀ ਸਟੀਲ 4 ਰੁਪਏ ਤੱਕ ਮਹਿੰਗੀ ਹੋ ਚੁੱਕੀ ਹੈ।
ਅਰੋੜਾ ਮੁਤਾਬਕ ਸਿਰਫ਼ ਢੋਆ ਢੋਆਈ ਹੀ ਨਹੀਂ ਸਗੋਂ ਲੇਬਰ ਤੱਕ ਆਉਣ ਲਈ ਵੱਡੀ ਸਮੱਸਿਆ ਖੜੀ ਹੋ ਗਈ ਹੈ।
ਪੰਜਾਬ ਸਰਕਾਰ ਮੁਤਾਬਕ ਕੇਂਦਰ ਨਾਲ ਲਗਾਤਾਰ ਗੱਲਬਾਤ ਕੀਤੀ ਦਾ ਰਹੀ ਹੈ, ਕੇਂਦਰ ਨੂੰ ਰੇਲਾਂ ਚਲਾਉਣੀਆਂ ਹੀ ਪੈਣਗੀਆਂ। ਇਸਦੇ ਨਾਲ ਹੀ ਕੇਂਦਰ ਨੂੰ ਕਿਸਾਨੀ ਮਸਲੇ ਦਾ ਜਲਦ ਹੱਲ ਕਰਨ ਦੀ ਵੀ ਅਪੀਲ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjabi industry