Home /News /punjab /

ਅਕਾਲੀ ਦਲ ਵਿਚ ਹੁਣ ਇਕ ਪਰਿਵਾਰ ਨੂੰ ਇਕ ਹੀ ਟਿਕਟ ਫਾਰਮੂਲਾ, 50 ਫ਼ੀਸਦ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਵਰਕਰਾਂ ਨੂੰ ਮਿਲਣਗੀਆਂ

ਅਕਾਲੀ ਦਲ ਵਿਚ ਹੁਣ ਇਕ ਪਰਿਵਾਰ ਨੂੰ ਇਕ ਹੀ ਟਿਕਟ ਫਾਰਮੂਲਾ, 50 ਫ਼ੀਸਦ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਵਰਕਰਾਂ ਨੂੰ ਮਿਲਣਗੀਆਂ

(ਫਾਇਵਲ ਫੋਟੋ)

(ਫਾਇਵਲ ਫੋਟੋ)

ਪ੍ਰਧਾਨ ਦਾ ਇਕ ਵਾਰ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ। ਇਸੇ ਤਰ੍ਹਾਂ ਚੋਣਾਂ ਦੌਰਾਨ ਇੱਕ ਪਰਿਵਾਰ ’ਚ ਇੱਕ ਹੀ ਟਿਕਟ ਦੇਣ, ਜ਼ਿਲ੍ਹਾ ਪ੍ਰਧਾਨਾਂ ਦੇ ਚੋਣ ਲੜਨ ’ਤੇ ਰੋਕ ਲਾਉਣ ਅਤੇ ਸੱਤਾ ’ਚ ਆਉਣ ਦੀ ਸੂਰਤ ਵਿੱਚ ਚੇਅਰਮੈਨੀਆਂ ਪਾਰਟੀ ਆਗੂਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੀ ਥਾਂ ਵਰਕਰਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਪ੍ਰਧਾਨ ਨੇ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਨਵੇਂ ਚਿਹਰੇ ਸ਼ਾਮਲ ਕਰਨ ਦਾ ਐਲਾਨ ਵੀ ਕੀਤਾ।

ਹੋਰ ਪੜ੍ਹੋ ...
  • Share this:

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਬੰਦਕ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਪ੍ਰਧਾਨ ਲਗਾਤਾਰ ਦੋ ਟਰਮਾਂ ਲਈ ਅਹੁਦੇ ’ਤੇ ਬਣਿਆ ਰਹਿ ਸਕਦਾ ਹੈ।

    ਪ੍ਰਧਾਨ ਦਾ ਇਕ ਵਾਰ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ। ਇਸੇ ਤਰ੍ਹਾਂ ਚੋਣਾਂ ਦੌਰਾਨ ਇੱਕ ਪਰਿਵਾਰ ’ਚ ਇੱਕ ਹੀ ਟਿਕਟ ਦੇਣ, ਜ਼ਿਲ੍ਹਾ ਪ੍ਰਧਾਨਾਂ ਦੇ ਚੋਣ ਲੜਨ ’ਤੇ ਰੋਕ ਲਾਉਣ ਅਤੇ ਸੱਤਾ ’ਚ ਆਉਣ ਦੀ ਸੂਰਤ ਵਿੱਚ ਚੇਅਰਮੈਨੀਆਂ ਪਾਰਟੀ ਆਗੂਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਦੀ ਥਾਂ ਵਰਕਰਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਪ੍ਰਧਾਨ ਨੇ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਨਵੇਂ ਚਿਹਰੇ ਸ਼ਾਮਲ ਕਰਨ ਦਾ ਐਲਾਨ ਵੀ ਕੀਤਾ।

    ਸ੍ਰੀ ਬਾਦਲ ਨੇ ਕਿਹਾ ਕਿ ਸਾਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 117 ਹਲਕਿਆਂ ਲਈ ਦਿੱਤੀਆਂ ਜਾਣ ਵਾਲੀਆਂ ਪਾਰਟੀ ਦੀਆਂ ਟਿਕਟਾਂ ’ਚੋਂ 50 ਫੀਸਦੀ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਵਰਕਰਾਂ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਹੋਣਗੀਆਂ, ਨੂੰ ਦਿੱਤੀਆਂ ਜਾਣਗੀਆਂ। ਇਨ੍ਹਾਂ ਐਲਾਨਾਂ ਨੂੰ ਇਤਿਹਾਸਕ ਕਰਾਰ ਦਿੰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਧ ਤੋਂ ਵੱਧ ਦਸ ਸਾਲਾਂ ਜਾਂ ਦੋ ਟਰਮਾਂ ਲਈ ਅਹੁਦੇ ’ਤੇ ਬਣਿਆ ਰਹਿ ਸਕਦਾ ਹੈ।

    ਸ਼੍ਰੋਮਣੀ ਅਕਾਲੀ ਦਲ ਵੱਲੋਂ ਲਏ ਗਏ 13 ਅਹਿਮ ਫ਼ੈਸਲੇ

    1. ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਰਲੀਮਾਨੀ ਬੋਰਡ ਹੋਵੇਗਾ - ਇਹ ਬੋਰਡ ਪਾਰਟੀ ਪ੍ਰਧਾਨ ਨੂੰ ਅਹਿਮ ਮੁੱਦਿਆਂ/ਮਸਲਿਆਂ 'ਤੇ ਫ਼ੈਸਲੇ ਲੈਣ ਲਈ ਆਪਣੀਆਂ ਸਿਫ਼ਾਰਿਸ਼ਾਂ ਕਰੇਗਾ।

    2. ਇੱਕ ਪਰਿਵਾਰ - ਇੱਕ ਟਿਕਟ - ਇੱਕ ਚੋਣ।

    3. ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਦੇ ਨਾਲ ਨਾਲ ਬੋਰਡਾਂ/ਕਾਰਪੋਰੇਸ਼ਨਾਂ ਅਤੇ ਹੋਰ ਅਹੁਦਿਆਂ 'ਤੇ ਚੇਅਰਮੈਨੀਆਂ ਸਿਰਫ਼ ਪਾਰਟੀ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ।

    • ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹਨਾਂ ਅਹੁਦਿਆਂ ਲਈ ਨਹੀਂ ਵਿਚਾਰਿਆ ਜਾਵੇਗਾ।

    4. ਪਾਰਟੀ ਦੇ ਜ਼ਿਲ੍ਹਾ ਜਥੇਦਾਰ ਚੋਣ ਨਹੀਂ ਲੜਨਗੇ।

    • ਜੇਕਰ ਕੋਈ ਜ਼ਿਲ੍ਹਾ ਜਥੇਦਾਰ ਚੋਣ ਲੜਦਾ ਹੈ, ਤਾਂ ਉਹ ਪਹਿਲਾਂ ਅਸਤੀਫ਼ਾ ਦੇਵੇਗਾ ਅਤੇ ਉਸਦੀ ਜਗ੍ਹਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।

    5. ਜ਼ਿਲ੍ਹਾ ਪ੍ਰਧਾਨਾਂ ਸਮੇਤ ਸਾਰੇ ਸਿੱਖ ਅਹੁਦੇਦਾਰ ‘ਸਾਬਤ ਸੂਰਤ ਸਿੱਖ’ ਹੋਣ।

    • ਹਾਲਾਂਕਿ, ਇਹ ਸ਼ਰਤ ਦੂਜੇ ਧਰਮਾਂ ਦੇ ਮੈਂਬਰਾਂ 'ਤੇ ਲਾਗੂ ਨਹੀਂ ਹੋਵੇਗੀ।

    6. ਐਸ.ਸੀ ਅਤੇ ਬੀ.ਸੀ ਸ਼੍ਰੇਣੀਆਂ ਨੂੰ ਹਰ ਪੱਧਰ 'ਤੇ ਵੱਧ ਤੋਂ ਵੱਧ ਪ੍ਰਤੀਨਿਧਤਾ ਮਿਲੇਗੀ।

    • ਹੋਰ ਭਾਈਚਾਰਿਆਂ ਨੂੰ ਵੀ ਬਣਦਾ ਸਤਿਕਾਰ ਮਿਲੇਗਾ।

    7. ਕੋਰ ਕਮੇਟੀ ਵਿੱਚ ਸਾਰੇ ਹਿੱਸਿਆਂ, ਖਾਸ ਕਰਕੇ ਨੌਜਵਾਨਾਂ, ਔਰਤਾਂ, ਅਨੁਸੂਚਿਤ ਜਾਤੀਆਂ/ਬੀ.ਸੀ. ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ।

    8. 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਨੌਜਵਾਨਾਂ ਨੂੰ ਵਿਧਾਨ ਸਭਾ ਚੋਣਾਂ ਲਈ ਘੱਟੋ-ਘੱਟ 50% ਟਿਕਟਾਂ ਦਿੱਤੀਆਂ ਜਾਣਗੀਆਂ ।

    9. ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਉਮਰ ਦੀ ਸੀਮਾ -35 ਸਾਲ ਹੋਵੇਗੀ।

    • ਯੂਥ ਅਕਾਲੀ ਦਲ ਦੇ ਪ੍ਰਧਾਨ ਲਈ 5 ਸਾਲ ਦੀ ਛੋਟ

    • SOI ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਕੇਵਲ ਕਾਲਜਾਂ/ਯੂਨੀਵਰਸਿਟੀਆਂ ਤੱਕ ਹੀ ਸੀਮਤ ਰਹਿਣਗੇ।

    ਉਮਰ ਸੀਮਾ - 30 ਸਾਲ ਰਹੇਗੀ।

    10. ਪਾਰਟੀ ਦਾ ਜਥੇਬੰਦਕ ਢਾਂਚਾ - ਬੂਥ ਪੱਧਰ ਤੋਂ ਸ਼ੁਰੂ ਹੋਵੇਗਾ,

    • ਬੂਥ ਪ੍ਰਧਾਨ - ਸਰਕਲ ਪ੍ਰਧਾਨ - ਜ਼ਿਲ੍ਹਾ ਪ੍ਰਧਾਨ (ਕੋਈ ਨਾਮਜ਼ਦਗੀ ਨਹੀਂ)।

    • ਇਸੇ ਵਿਧੀ ਰਾਹੀਂ ਯੂਥ/ਮਹਿਲਾ/ਐਸ ਸੀ/ਬੀ ਸੀ ਵਿੰਗਾਂ ਦਾ ਗਠਨ ਕੀਤਾ ਜਾਵੇਗਾ।

    • ਸਾਰੇ 117 ਹਲਕਿਆਂ ਲਈ ਵੱਖਰੇ- ਵੱਖਰੇ ਅਬਜ਼ਰਵਰ ਹੋਣਗੇ।

    11. ਉੱਚ ਪੱਧਰੀ ਸਲਾਹਕਾਰ ਬੋਰਡ ਬਣੇਗਾ, ਜਿਸ ਵਿੱਚ - ਲੇਖਕ, ਵਿਦਵਾਨ, ਬੁੱਧੀਜੀਵੀ, ਪੰਥਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰ ਹੋਣਗੇ।

    12. ਪ੍ਰਵਾਸੀ ਭਾਰਤੀਆਂ ਤੱਕ ਪਹੁੰਚ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।

    Published by:Gurwinder Singh
    First published:

    Tags: Akali Dal, Shiromani Akali Dal, Sukhbir Badal