Home /News /punjab /

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੁਆਰਾ ਆਜ਼ਾਦੀ ਕਾ ਅਮ੍ਰਿਤ ਮਹਾਂਉਤਸਵ ਤਹਿਤ ਰੋਜ਼ਗਾਰ ਮੇਲਾ ਲਾਇਆ

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਆਜ਼ਾਦੀ ਕਾ ਅਮ੍ਰਿਤ ਮਹਾਂਉਤਸਵ ਪੂਰੇ ਪੰਜਾਬ ਵਿਚ ਮਨਾਇਆ ਜਾ ਰਿਹਾ ਹੈ ਜਿਸ ਤਹਿਤ 23 ਦਸੰਬਰ ਤੱਕ ਇਹ ਮੇਲੇ ਲਗਾਏ ਜਾਣੇ ਹਨ। ਇਸ ਲੜੀ ਤਹਿਤ ਮਾਨਸਾ ਵਿਖੇ ਇਨ੍ਹਾਂ ਮੇਲਿਆਂ ਦਾ ਆਯੋਜਨ ਕੀਤਾ ਗਿਆ।

  • Share this:

    ਬਲਦੇਵ ਸ਼ਰਮਾ

    ਮਾਨਸਾ :  ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੁਆਰਾ ਆਜ਼ਾਦੀ ਕਾ ਅਮ੍ਰਿਤ ਮਹਾਂਉਤਸਵ ਤਹਿਤ ਪਿੰਡ ਦਿਆਲਪੁਰਾ ਵਿਖੇ ਰੋਜ਼ਗਾਰ ਮੇਲਾ ਲਾਇਆ ਗਿਆ ਜਿਸ ਵਿਚ ਪੁਖਰਾਜ ਹੈਲਥਕੇਅਰ, ਵਰਧਮਾਨ ਸਪਿੰਨਿੰਗ ਅਤੇ ਜਨਰਲ ਮਿੱਲ ਲੁਧਿਆਣਾ ਅਤੇ ਕੰਪੀਟੈਂਟ ਸਾਈਨਰਜੀਜ਼ ਪ੍ਰਾਈਵੇਟ ਲਿਮਟਡ ਮੋਹਾਲੀ ਵੱਲੋ ਲਈ ਗਈ ਇੰਟਰਵਿਊ ਵਿਚ 70 ਉਮੀਦਵਾਰਾਂ ਨੇ ਭਾਗ ਲਿਆ ਜਿੰਨ੍ਹਾਂ ਵਿਚੋਂ ਸ਼ਾਰਟਲਿਸਟ ਹੋਏ 34 ਉਮੀਦਵਾਰਾਂ ਨੂੰ ਮੌਕੇ ਤੇ ਹੀ ਨਿਯੁਕਤੀ ਪੱਤਰ ਸੌਂਪੇ ਗਏ।

    ਪਿਛਲੇ ਦਿਨੀਂ ਰੂਰਲ ਸਕਿੱਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਖਿਆਲਾਂ ਕਲਾਂ ਵਿਖੇ ਰੋਜ਼ਗਾਰ ਮੇਲਾ ਲਾਇਆ ਗਿਆ ਸੀ ਜਿਸ ਵਿਚ ਵਰਧਮਾਨ ਸਪਿੰਨਿੰਗ ਅਤੇ ਜਨਰਲ ਮਿੱਲ ਲੁਧਿਆਣਾ ਅਤੇ ਕੰਪੀਟੈਂਟ ਸਾਈਨਰਜੀਜ਼ ਪ੍ਰਾਈਵੇਟ ਲਿਮਟਡ ਮੋਹਾਲੀ ਵੱਲੋਂ 105 ਉਮੀਦਵਾਰਾਂ ਵਿਚੋਂ 70 ਯੋਗ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਦਿਆਂ ਨਿਯੁਕਤੀ ਪੱਤਰ ਸੌਂਪੇ ਗਏ।

    ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਆਜ਼ਾਦੀ ਕਾ ਅਮ੍ਰਿਤ ਮਹਾਂਉਤਸਵ ਪੂਰੇ ਪੰਜਾਬ ਵਿਚ ਮਨਾਇਆ ਜਾ ਰਿਹਾ ਹੈ ਜਿਸ ਤਹਿਤ 23 ਦਸੰਬਰ ਤੱਕ ਇਹ ਮੇਲੇ ਲਗਾਏ ਜਾਣੇ ਹਨ। ਇਸ ਲੜੀ ਤਹਿਤ ਮਾਨਸਾ ਵਿਖੇ ਇਨ੍ਹਾਂ ਮੇਲਿਆਂ ਦਾ ਆਯੋਜਨ ਕੀਤਾ ਗਿਆ।

    ਇਹਨਾਂ ਰੁਜ਼ਗਾਰ ਮੇਲਿਆਂ ਵਿਚ ਵੱਡੀ ਪੱਧਰ ਤੇ ਬੇਰੁਜ਼ਗਾਰ ਨੌਜਵਾਨ ਕਰ ਰਹੇ ਹਨ ਪ੍ਰਾਈਵੇਟ ਕੰਪਨੀਆਂਅ ਨੌਜਵਾਨਾਂ ਨੂੰ ਬਹੁਤ ਘਟ ਤਨਖਾਹ ਡੀ ਰਹੀਆਂ ਹਨ ਪਰਤੂੰ ਫਿਰ ਵੀ ਪਿੰਡਾਂ ਵਿੱਚੋਂ ਲੜਕੇ ਅਤੇ ਲੜਕੀਆਂ ਰੁਜ਼ਗਾਰ ਲਈ ਇਨ੍ਹਾਂ ਮੇਲਿਆਂ ਵਿਚ ਪਹੁੰਚ ਕਰ ਰਹੇ ਹਨ ਬੇਰੁਜ਼ਗਾਰੀ ਦੇ ਕਾਰਨ ਨੌਜਵਾਨ ਬੇਸ਼ਕ ਮਾਮੂਲੀ ਤਨਖਾਹ ਤੇ ਕੰਮ ਕਰਨ ਲਈ ਰਾਜ਼ੀ ਹੋ ਜਾਂਦੇ ਹਨ ਪਰੰਤੂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਦੂਰ ਦਰਾਡੇ ਨੌਕਰੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ

    ਇਨ੍ਹਾਂ ਮੇਲਿਆਂ ਦੌਰਾਨ ਪੀ.ਐਸ.ਡੀ.ਐਮ.  ਸਟਾਫ ’ਚੋਂ ਬਲਾਕ ਮਿਸ਼ਨ ਮੈਨੇਜ਼ਰ ਮਨੋਜ ਕੁਮਾਰ, ਬਲਾਕ ਥਿਮੈਟਿਕ ਮੈਨੇਜ਼ਰ ਮਾਸਟਰ ਵਨੀਤ, ਬਲਾਕ ਥਿਮੈਟਿਕ ਮੈਨੇਜ਼ਰ ਹਰਜਿੰਦਰ ਸਿੰਘ ਸ਼ਾਮਲ ਹੋਏ।

    Published by:Sukhwinder Singh
    First published:

    Tags: Jobs