• Home
  • »
  • News
  • »
  • punjab
  • »
  • PUNJAB SNAKE FRIGHTENED KAPURTHALA POLICE VEHICLE HIT BRAKES SUDDENLY BREAKING THREE VEHICLES DHANJU KS

ਸੱਪ ਨੂੰ ਵੇਖ ਡਰੀ ਪੁਲਿਸ ਗੱਡੀ ਨੇ ਮਾਰੀ ਅਚਾਨਕ ਬ੍ਰੇਕ, ਤਿੰਨ ਗੱਡੀਆਂ ਭੰਨੀਆਂ

ਸੱਪ ਬਚਾਉਣ ਦੇ ਚੱਕਰ ਵਿੱਚ ਪੁਲਿਸ ਨੇ ਮਾਰੀ ਬ੍ਰੇਕ, ਭੰਨ ਦਿੱਤੀਆਂ ਤਿੰਨ ਗੱਡੀਆਂ

ਸੱਪ ਨੂੰ ਵੇਖ ਡਰੀ ਪੁਲਿਸ ਗੱਡੀ ਨੇ ਮਾਰੀ ਅਚਾਨਕ ਬ੍ਰੇਕ, ਤਿੰਨ ਗੱਡੀਆਂ ਭੰਨੀਆਂ

ਸੱਪ ਨੂੰ ਵੇਖ ਡਰੀ ਪੁਲਿਸ ਗੱਡੀ ਨੇ ਮਾਰੀ ਅਚਾਨਕ ਬ੍ਰੇਕ, ਤਿੰਨ ਗੱਡੀਆਂ ਭੰਨੀਆਂ

  • Share this:
    ਜਗਜੀਤ ਧੰਜੂ

    ਕਪੂਰਥਲਾ: ਕਪੂਰਥਲਾ-ਨਕੋਦਰ ਰੋਡ ਤੇ ਪਿੰਡ ਨੰਗਲ ਨਰੈਣਗੜ ਵਿਖੇ 4 ਗੱਡੀਆਂ ਦੀ ਜਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਪਹੁੰਚ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਝ ਜ਼ਖਮੀਆਂ ਅਤੇ ਉਨ੍ਹਾਂ ਦੇ ਨਾਲ ਵਾਲਿਆਂ ਨੇ ਰੋਂਦਿਆਂ ਦੱਸਿਆ ਕਿ ਅਸੀ ਕਪੂਰਥਲੇ ਵੱਲੋਂ ਕਾਲਾ ਸੰਘਿਆਂ ਵਾਲੇ ਪਾਸੇ ਆ ਰਹੇ ਸੀ  ਅਤੇ ਅੱਗੇ ਜਾਂ ਰਹੀ ਪੰਜਾਬ ਪੁਲਿਸ ਦੇ ਇਕ ਡੀ.ਐਸ.ਪੀ ਦੀ ਗੱਡੀ ਨੰਬਰ ਪੀ ਬੀ 08 ਡੀ ਐਕਸ 0814 ਦੇ ਸੜਕ ”ਚ ਅਚਾਨਕ ਬਰੇਕ ਮਾਰਨ ਤੇ ਪਿੱਛੋਂ ਆ ਰਹੀਆਂ 3 ਗੱਡੀਆਂ ਜਿਹਨਾਂ ਵਿੱਚ ਬਲੈਨੋ ਨੰਬਰ ਪੀ ਬੀ 08 ਡੀ ਐਕਸ 1577, ਕਰਿਟਾ ਗੱਡੀ ਨੰਬਰ ਪੀ ਬੀ 09 ਏ.ਜੇ 9592 ਅਤੇ ਐਕਜੇਲੋ ਗੱਡੀ ਨੰਬਰ ਐਚ ਪੀ 27 ਏ 1458 ਦੀ ਆਪਸ ਵਿੱਚ ਟੱਕਰਾ ਗਈਆਂ।

    ਹਾਦਸੇ ਦੌਰਾਨ ਗੱਡੀਆਂ ਵਿੱਚ ਸਵਾਰ ਬਲਵਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਸੁਖਾਣੀ, ਸਤਪਾਲ ਸਪੁੱਤਰ ਤਰਸੇਮ ਲਾਲ, ਤਰਸੇਮ ਕੌਰ ਪਤਨੀ ਤਰਸੇਮ ਲਾਲ ਵਾਸੀ ਚੱਕ ਖ਼ੁਰਦ, ਜੋਗਿੰਦਰ ਕੌਰ ਪਤਨੀ ਮਹਿੰਦਰਪਾਲ ਵਾਸੀ ਸੁਖਾਣੀ, ਲਵਲੀ ਸਪੁੱਤਰੀ ਸੁਰਿੰਦਰਪਾਲ ਵਾਸੀ ਕਾਲਾ ਸੰਘਿਆਂ ਆਦਿ ਗੰਭੀਰ ਜਖਮੀ ਹੋ ਗਏ।

    ਸੱਪ ਨੂੰ ਵੇਖ ਡਰੀ ਪੁਲਿਸ ਗੱਡੀ ਨੇ ਮਾਰੀ ਅਚਾਨਕ ਬ੍ਰੇਕ, ਤਿੰਨ ਗੱਡੀਆਂ ਭੰਨੀਆਂ
    ਸੱਪ ਨੂੰ ਵੇਖ ਡਰੀ ਪੁਲਿਸ ਗੱਡੀ ਨੇ ਮਾਰੀ ਅਚਾਨਕ ਬ੍ਰੇਕ, ਤਿੰਨ ਗੱਡੀਆਂ ਭੰਨੀਆਂ


    ਜ਼ਖਮੀਆਂ ਨੂੰ ਕਾਲਾ ਸੰਘਿਆਂ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੋ ਡਾਕਟਰਾਂ ਨੇ ਬਲਵਿੰਦਰ ਕੌਰ ਨੂੰ ਜਲੰਧਰ ਰੈਫਰ ਕੀਤਾ ਦੱਸਿਆ ਜਾ ਰਿਹਾ ਹੈ। ਇਸ ਸੜਕ ਹਾਦਸੇ ਵਿੱਚ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

    ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਡੀ.ਐਸ.ਪੀ ਦੀ ਗੱਡੀ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਉਹ ਗੱਡੀ ਮੌਕੇ ਤੋਂ ਲੈ ਕੇ ਚਲੇ ਗਏ।
    Published by:Krishan Sharma
    First published: