• Home
 • »
 • News
 • »
 • punjab
 • »
 • PUNJAB SUNIL JAKHAR NOT DECIDED TO BECOME CM LEGISLATURE PARTY MEETING WILL BE HELD AGAIN TODAY

ਨਵੇਂ ਮੁੱਖ ਮੰਤਰੀ ਦੀ ਦੌੜ ਵਿਚ ਜਾਖੜ ਸਣੇ ਇਨ੍ਹਾਂ 5 ਆਗੂਆਂ ਦਾ ਨਾਂ ਸਭ ਤੋਂ ਅੱਗੇ...

ਨਵੇਂ ਮੁੱਖ ਮੰਤਰੀ ਦੀ ਦੌੜ ਵਿਚ ਜਾਖੜ ਸਣੇ ਇਨ੍ਹਾਂ 5 ਆਗੂਆਂ ਦਾ ਨਾਂ ਸਭ ਤੋਂ ਅੱਗੇ... (ਫਾਇਲ ਫੋਟੋ)

ਨਵੇਂ ਮੁੱਖ ਮੰਤਰੀ ਦੀ ਦੌੜ ਵਿਚ ਜਾਖੜ ਸਣੇ ਇਨ੍ਹਾਂ 5 ਆਗੂਆਂ ਦਾ ਨਾਂ ਸਭ ਤੋਂ ਅੱਗੇ... (ਫਾਇਲ ਫੋਟੋ)

 • Share this:
  ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਭਾਵੇਂ ਸੁਨੀਲ ਜਾਖੜ ਦਾ ਨਾਂ ਸਭ ਤੋਂ ਉਪਰ ਚੱਲ ਰਿਹਾ ਹੈ, ਪਰ ਜਾਖੜ ਦੇ ਨਾਂ ਬਾਰੇ ਵਿਧਾਇਕ ਦਲ ਦੇ ਸਾਰੇ ਨੇਤਾ ਸਹਿਮਤ ਨਹੀਂ ਜਾਪਦੇ। ਇਹੀ ਕਾਰਨ ਹੈ ਕਿ ਇਕ ਵਾਰ ਫਿਰ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਹਾਈ ਕਮਾਂਡ ਵੱਲੋਂ ਭੇਜੇ ਗਏ ਤਿੰਨ ਸੁਪਰਵਾਈਜ਼ਰ ਵੀ ਵਿਧਾਇਕਾਂ ਦੇ ਨਾਲ ਮੌਜੂਦ ਰਹਿਣਗੇ।

  ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਨੀਲ ਜਾਖੜ ਦੇ ਨਾਂ 'ਤੇ ਚਰਚਾ ਸਿਖਰ 'ਤੇ ਹੈ। ਹਾਲਾਂਕਿ, ਹੁਣ ਕੁਝ ਪਾਰਟੀ ਦੇ ਨੇਤਾਵਾਂ ਨੇ ਇੱਕ ਹਿੰਦੂ ਨੂੰ ਵਿਧਾਇਕ ਦਲ ਦਾ ਨੇਤਾ ਬਣਾਉਣ 'ਤੇ ਇਤਰਾਜ਼ ਦਰਜ ਕਰਵਾਇਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇੱਕ ਜੱਟ-ਸਿੱਖ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਇਸ ਮੰਗ ਦੇ ਮੱਦੇਨਜ਼ਰ, ਹਾਈਕਮਾਨ ਨੇ ਇੱਕ ਵਾਰ ਫਿਰ ਅੱਜ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਇਸ ਬੈਠਕ 'ਚ ਹੀ ਵਿਧਾਇਕ ਦਲ ਦੇ ਨੇਤਾ ਦੇ ਨਾਂ' ਤੇ ਮੋਹਰ ਲੱਗੇਗੀ।

  ਉਂਜ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਮ ਵੀ ਚੱਲ ਰਹੇ ਹਨ। ਕਾਂਗਰਸ ਹਾਈ ਕਮਾਨ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਇੱਛੁਕ ਹੈ ਤਾਂ ਜੋ ਹਿੰਦੂ ਵੋਟ ਬੈਂਕ ਨੂੰ ਨਾਲ ਜੋੜਿਆ ਜਾ ਸਕੇ।

  ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਲਈ ਅੰਬਿਕਾ ਸੋਨੀ ਦੇ ਨਾਮ ’ਤੇ ਵੀ ਚਰਚਾ ਹੋਈ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਹੈ। ਹਾਈ ਕਮਾਨ ਵੱਲੋਂ ਮੁੱਖ ਮੰਤਰੀ ਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦੀ ਵੀ ਰਣਨੀਤੀ ਹੈ।

  ਦਲਿਤ ਚਿਹਰੇ ਵਜੋਂ ਚਰਨਜੀਤ ਚੰਨੀ ਦੇ ਨਾਮ ’ਤੇ ਵਿਚਾਰ ਹੋ ਰਿਹਾ ਹੈ ਅਤੇ ਜੇਕਰ ਜਾਖੜ ਮੁੱਖ ਮੰਤਰੀ ਬਣਦੇ ਹਨ ਤਾਂ ਦੂਜੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਜਾਂ ਤ੍ਰਿਪਤ ਰਾਜਿੰਦਰ ਬਾਜਵਾ ’ਚੋਂ ਕੋਈ ਇਕ ਹੋ ਸਕਦਾ ਹੈ।
  Published by:Gurwinder Singh
  First published: