• Home
 • »
 • News
 • »
 • punjab
 • »
 • PUNJAB THREE DOZEN POLICE STATIONS WERE STEALING ELECTRICITY GOVERNMENT ISSUED ORDERS TO CUT CONNECTIONS

ਬਿਜਲੀ ਚੋਰ ਥਾਣਿਆਂ ਦੀ ਮਾਨ ਨੇ ਕੱਢੀ ਜਾਨ, ਕੁਨੈਕਸ਼ਨ ਕੱਟਣ ਦੇ ਦਿੱਤੇ ਹੁਕਮ

ਪੰਜਾਬ ਦੇ ਕਈ ਹਿੱਸਿਆਂ 'ਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਬਿਜਲੀ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਪਿੰਡਾਂ ਵਿੱਚ ਸਥਾਪਤ ਧਾਰਮਿਕ ਡੇਰਿਆਂ, ਪੁਲਿਸ ਮੁਲਾਜ਼ਮਾਂ ਅਤੇ ਗੈਰ ਕਾਨੂੰਨੀ ਯੂਨਿਟਾਂ ਦੇ ਸਬੰਧ ਵਿੱਚ ਕਰੋੜਾਂ ਰੁਪਏ ਦੀ ਬਿਜਲੀ ਚੋਰੀ ਦਾ ਪਤਾ ਲਗਾਇਆ ਹੈ।

ਬਿਜਲੀ ਚੋਰ ਥਾਣਿਆਂ ਦੀ ਮਾਨ ਨੇ ਕੱਢੀ ਜਾਨ, ਕੁਨੈਕਸ਼ਨ ਕੱਟ ਦੇ ਦਿੱਤੇ ਹੁਕਮ

 • Share this:
  ਚੰਡੀਗੜ੍ਹ - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸੂਬੇ ਵਿੱਚ ਬਿਜਲੀ ਚੋਰੀ ਵਿੱਚ ਸ਼ਾਮਲ ਤਿੰਨ ਦਰਜਨ ਤੋਂ ਵੱਧ ਥਾਣਿਆਂ ਦੇ ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ ਹਨ। ਇਹ ਥਾਣੇ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਚੋਰੀ ਕਰ ਰਹੇ ਸਨ, ਜਿਸ ਕਾਰਨ ਸੂਬਾ ਸਰਕਾਰ ਨੂੰ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਥਾਣੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਸੰਗਰੂਰ ਵਿੱਚ ਹਨ। ਬਿਜਲੀ ਚੋਰੀ ਰੋਕਣ ਦੀ ਮੁਹਿੰਮ ਤਹਿਤ ਵਿਭਾਗ ਨੇ ਹੁਣ ਤੱਕ ਲੋਕਾਂ ਦੇ ਕੁਨੈਕਸ਼ਨ ਕੱਟ ਕੇ ਕਰੀਬ 88 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ।

  ਸੂਬੇ ਵਿੱਚ ਝੋਨੇ ਦੀ ਲਵਾਈ ਦੀ ਫ਼ਸਲ ਨੂੰ ਦੇਖਦਿਆਂ ਸਰਕਾਰ ਨੂੰ ਬਿਜਲੀ ਸਪਲਾਈ ਵਿੱਚ ਦਿੱਕਤ ਆ ਰਹੀ ਹੈ। ਜਿਸ ਕਾਰਨ ਕਿਸਾਨ ਬਿਜਲੀ ਦੇ ਮੁੱਦੇ 'ਤੇ ਸਰਕਾਰ ਵਿਰੁੱਧ ਸੜਕਾਂ 'ਤੇ ਉਤਰਨ 'ਤੇ ਤੁਲੇ ਹੋਏ ਹਨ। ਸੂਬੇ ਦੇ ਕਈ ਹਿੱਸਿਆਂ 'ਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਬਿਜਲੀ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਹੈ। ਸਵੇਰੇ 5 ਵਜੇ ਤੋਂ ਹੀ ਬਿਜਲੀ ਚੋਰੀ ਦੇ ਖਿਲਾਫ ਵਿਭਾਗ ਦੇ ਕਰਮਚਾਰੀ ਫੀਲਡ ਵਿੱਚ ਆ ਰਹੇ ਹਨ।

  ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ

  ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਪੀਐਸਪੀਸੀਐਲ ਨੇ ਹਾਲ ਹੀ ਵਿੱਚ ਇੱਕ ਮੁਹਿੰਮ ਦੌਰਾਨ ਪਿੰਡਾਂ ਵਿੱਚ ਸਥਾਪਤ ਧਾਰਮਿਕ ਡੇਰਿਆਂ, ਪੁਲਿਸ ਮੁਲਾਜ਼ਮਾਂ ਅਤੇ ਇੱਥੋਂ ਤੱਕ ਕਿ ਗੈਰ-ਕਾਨੂੰਨੀ ਯੂਨਿਟਾਂ ਨਾਲ ਜੁੜੀ ਕਰੋੜਾਂ ਰੁਪਏ ਦੀ ਬਿਜਲੀ ਚੋਰੀ ਦਾ ਪਤਾ ਲਗਾਇਆ ਹੈ। PSPCL ਦਾ ਤਰਨਤਾਰਨ ਸਰਕਲ ਬਿਜਲੀ ਚੋਰੀ ਦੇ ਮਾਮਲੇ ਵਿੱਚ ਪੰਜਾਬ ਵਿੱਚ ਸਭ ਤੋਂ ਉੱਪਰ ਹੈ, ਜਿਸ ਨਾਲ ਸਾਲਾਨਾ 300 ਕਰੋੜ ਰੁਪਏ ਤੋਂ ਵੱਧ ਮਾਲੀਏ ਦਾ ਨੁਕਸਾਨ ਹੁੰਦਾ ਹੈ।

  ਹਰ ਰੋਜ਼ 3 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ

  ਅੰਮ੍ਰਿਤਸਰ ਉਪਨਗਰ ਸਰਕਲ ਅਤੇ ਫ਼ਿਰੋਜ਼ਪੁਰ ਸਰਕਲ ਨੂੰ 175 ਕਰੋੜ ਰੁਪਏ ਦੇ ਮਾਲੀਏ ਦਾ ਸੰਭਾਵੀ ਨੁਕਸਾਨ ਹੋਇਆ ਹੈ। ਤੀਸਰਾ ਸਥਾਨ ਮੁੱਖ ਮੰਤਰੀ ਦੇ ਗ੍ਰਹਿ ਸ਼ਹਿਰ ਸੰਗਰੂਰ ਅਤੇ ਬਠਿੰਡਾ ਦਾ ਹੈ, ਜਿੱਥੇ 125-125 ਕਰੋੜ ਰੁਪਏ ਦੇ ਸੰਭਾਵੀ ਮਾਲੀਏ ਦਾ ਨੁਕਸਾਨ ਹੋ ਸਕਦਾ ਹੈ। ਇੱਕ ਰਿਪੋਰਟ ਦੇ ਅਨੁਸਾਰ, ਲੋਕ ਪੀਐਸਪੀਸੀਐਲ ਸਪਲਾਈ ਲਾਈਨਾਂ ਤੋਂ ਰੋਜ਼ਾਨਾ 3 ਕਰੋੜ ਰੁਪਏ ਦੀ ਬਿਜਲੀ ਚੋਰੀ ਕਰ ਰਹੇ ਹਨ, ਦਿਹਾਤੀ ਪੰਜਾਬ ਵਿੱਚ, 66.66% ਬਿਜਲੀ ਚੋਰੀ ਵੰਡ ਘਾਟੇ ਲਈ ਜ਼ਿੰਮੇਵਾਰ ਹੈ।
  Published by:Ashish Sharma
  First published: